ਮੀਂਹ ,ਹਨੇਰੀ ਤੇ ਗੜੇ ਪੈਣ ਦੀ ਭਵਿੱਖਬਾਣੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਕਣਕ ਦੇ ਚੰਗੇ ਝਾੜ ਦੀ ਉਮੀਦ ਲਗਾਈ ਬੈਠੇ ਕਿਸਾਨਾਂ ਲਈ ਖ਼ਤਰਾ ਅਜੇ ਟਲਿਆ ਨਹੀਂ ਕਿਓਂਕਿ ਮੌਸਮ ਵਿਭਾਗ ਵਲੋਂ ਹੋਈ ਭਵਿੱਖ ਬਾਣੀ ਅਨੁਸਾਰ 4 ਤੋਂ 6 ਅਪ੍ਰੈਲ ਦੌਰਾਨ ਉੱਤਰੀ ਪੰਜਾਬ ਤੇ ਹਰਿਆਣਾ ਵਿੱਚ ਕਿਤੇ ਕਿਤੇ ਤੇਜ਼ ਹਵਾ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਸ ਲਈ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਹਦਾਇਤ ਹੈ ਕੇ ਫ਼ਸਲਾਂ ਦੀ ਕਟਾਈ/ਵਾਢੀ ਮੌਸਮ ਦੀ ਭਵਿਖਬਾਣੀ ਨੂੰ ਧਿਆਨ ਵਿੱਚ ਰੱਖਕੇ ਕਰੋ।ਨਾਲ ਹੀ ਕਿਸਾਨਾਂ ਨੂੰ ਸੁਝਾਅ ਦਿੱਤਾ ਹੈ ਕੇ ਕਣਕ ਦੀ ਫ਼ਸਲ ਨੂੰ ਸਿੰਜਾਈ ਲਾਉਣ ਤੋਂ ਗੁਰੇਜ ਕਰੋ ।

ਮੌਸਮ ਵਿਭਾਗ ਅਨੁਸਾਰ ਕਈ ਥਾਵਾਂ ਤੇ ਗੜੇ ਪੈਣ ਦੀ ਸੰਭਾਵਨਾ ਵੀ ਬਣ ਸਕਦੀ ਹੈ। ਬੀਤੇ ਇਕ ਹਫਤੇ ਦੌਰਾਨ ਉਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਤਿੱਖੀ ਗਰਮੀ ਪਈ ਅਤੇ ਕਈਂ ਥਾਵਾਂ ‘ਤੇ ਤਾਂ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।

ਜ਼ਿਆਦਾ ਗਰਮੀ ਹੋਣ ਨਾਲ ਹੀ ਘੱਟ ਦਬਾਵ ਦੇ ਖੇਤਰ ਪੈਦਾ ਹੋ ਗਿਆ ਜਿਸ ਕਾਰਨ ਕਿਸਾਨਾਂ ਨੂੰ ਇਸ ਤਰਾਂ ਦੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

ਕਿਰਪਾ ਕਰਕੇ ਇਸ ਜਾਣਕਾਰੀ ਨੂੰ ਕਿਰਪਾ ਕਰਕੇ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੀ.

Share this...
Share on Facebook
Facebook

Leave a Reply

Your email address will not be published. Required fields are marked *

*

error: