ਕਿਸਾਨਾਂ ਅਨੁਸਾਰ PAU ਦੇ ਪਰਾਲੀ ਦੇ ਨਿਪਟਾਰੇ ਲਈ ਨਵੇਂ ਸੰਦ ਫੇਲ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲਜ ਆਫ ਐਗਰੀਕਲਚਰਲ ਇੰਜੀਨਅਰਿੰਗ,ਕਾਲਜ ਆਫ ਹੋਮ ਸਾਇੰਸ ਤੇ ਕਾਲਜ ਆਫ ਬੇਸਿਕ ਸਾਇੰਸਸ ਤੇ ਹੁਮੈਨਿਅਟੀਜ। 2005 ਵਿੱਚ ਇਸ ਯੂਨੀਵਰਸਿਟੀ ਵਿੱਚੋਂ ਹੀ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਂਇਸਸ ਯੂਨੀਵਰਸਿਟੀ ਨੇ ਜਨਮ ਲਿਆ ।

ਇਹ ਯੂਨੀਵਰਸਿਟੀ 1962 ਵਿੱਚ ਪੰਜਾਬ ਦੀ ਸੇਵਾ ਲਈ ਸਥਾਪਿਤ ਹੋਈ। ਪੰਜਾਬ ਦੀ ਅੰਨ ਸੁਰੱਖਿਆ ਤੇ ਪੈਦਾਵਾਰ ਵਧਾਉਣ ਲਈ ਇਸ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ। ਪਸ਼ੂ ਪਾਲਣ, ਮੁਰਗੀ ਪਾਲਣ ਆਦਿ ਵਰਗੇ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਨੇ ਸਲਾਹੁਣਯੋਗ ਕੰਮ ਕੀਤਾ ਹੈ। ਖੇਤੀਬਾੜੀ ਖੋਜ਼, ਪੜਾਈ ਤੇ ਪਸਾਰ ਦੇ ਖੇਤਰ ਵਿੱਚ 1995 ਵਿੱਚ ਇਸ ਨੂੰ ਭਾਰਤ ਦੀ ਸਰਵੋਤਮ ਯੂਨੀਵਰਸਿਟੀ ਵੀ ਐਲਾਨਿਆ ਗਿਆ। ਯੂਨੀਵਰਸਿਟੀ ਨੂੰ ਖੇਡਾਂ ਦੇ ਖੇਤਰ ਵਿੱਚ ਵੀ ਚੰਗੇ ਮਾਨ-ਸਨਮਾਣ ਅਤੇ ਸ਼ੌਹਰਤ ਹਾਸਲ ਹੈ। ਖਿਡਾਰੀਆਂ ਲਈ ਸਾਰੀਆਂ ਸਹੂਲਤਾਂ ਜਿਵੇਂ ਕਿ ਬਾਸਕਟਬਾਲ, ਬੈਡਮਿੰਟਨ, ਸਾਈਕਲਿੰਗ, ਕ੍ਰਿਕੇਟ, ਫੀਲਡ ਹਾਕੀ, ਫੁੱਟਬਾਲ, ਜਿਮਨਾਸਟਿਕਸ, ਹੈਂਡਬਾਲ, ਵਾਲੀਬਾਲ, ਲਾਅਨ ਟੈਨਿਸ, ਤੈਰਾਕੀ, ਟੇਬਲ ਟੈਨਿਸ, ਭਾਰ ਸਿਖਲਾਈ ਅਤੇ ਕਬੱਡੀ ਦੇ ਗਰਾਊਂਡ ਉਪਲੱਬਧ ਹਨ। ਹਾਕੀ ਲਈ ਐਸਟਰੋਟਰਫ ਗਰਾਊਂਡ ਵੀ ਉਪਲੱਬਧ ਹੈ। ਸੱਭਿਆਚਾਰਕ ਸਰਗਰਮੀਆਂ ਦੇ ਲਈ ਉਪਨ ਏਅਰ ਥਿਏਟਰ ਅਤੇ ਵਿਦਿਆਰਥੀ ਕਮਿਊਨਿਟੀ ਸੈਂਟਰ ਵੀ ਉਪਲੱਬਧ ਹਨ ਜਿਥੇ ਅਣਗਿਣਤ ਹੀ ਯੂਥ ਫੈਸਟੀਵਲ ਤੇ ਹੋਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾ ਚੁੱਕੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਸ਼ਹਿਰ (ਪੰਜਾਬ ਸਟੇਟ) ਵਿੱਚ ਉੱਤਰ-ਪੱਛਮੀ ਭਾਰਤ 1,510 ਏਕੜ ਦੇ ਖੇਤਰ ਵਿੱਚ ਸਥਿੱਤ ਹੈ। ਇਹ ਯੂਨੀਵਰਸਿਟੀ ਖੇਤੀਬਾੜੀ, ਖੇਤੀਬਾੜੀ ਇੰਜੀਨੀਅਰਿੰਗ, ਘਰੇਲੂ ਵਿਗਿਆਨ ਅਤੇ ਅਨੁਸਾਰੀ ਵਿਸ਼ਿਆਂ ਵਿੱਚ ਸਿੱਖਿਆ, ਖੋਜ ਅਤੇ ਪਸਾਰ ਨਾਲ ਸੰਬਧਿਤ ਕੰਮ ਕਰਦੀ ਹੈ। ਯੂਨੀਵਰਸਿਟੀ ਵਿਚ ਚੰਗੀ ਤਰ੍ਹਾਂ ਤਿਆਰ ਕੀਤੀ ਗਈ ਪ੍ਰਯੋਗਸ਼ਾਲਾ, ਲਾਇਬਰੇਰੀ, ਲੈਕਚਰ ਰੂਮ ਅਤੇ ਵਿਸਤ੍ਰਿਤ ਫਾਰਮ ਦੀਆਂ ਸਹੂਲਤਾਂ ਉਪਲੱਬਧ ਹਨ। ਏਸ਼ੀਆ ਵਿੱਚ ਇਹ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਉੱਭਰੀ ਹੋਈ ਹੈ. ਪੀਏਯੂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ ਦਰਜੇ ਦੀ ਪ੍ਰਾਪਤੀ ਕੀਤੀ ਹੈ. ਇਸਨੇ ਭਾਰਤ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਇਕ ਅਨੋਖਾ ਭੂਮਿਕਾ ਨਿਭਾਈ. ਯੂਨੀਵਰਸਿਟੀ ਨੇ ਚਾਰ ਕਾਲਜਾਂ ਦੇ 50 ਵਿਭਾਗਾਂ ਵਿੱਚ ਪੰਜ ਬੈਚੁਲਰਜ਼ ਡਿਗਰੀ, 51 ਮਾਸਟਰ ਡਿਗਰੀ ਅਤੇ 42 ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਇਲਾਵਾ, ਇਹ ਸਿੱਖਿਆ ਦੇ ਬੈਚਲਰ ਆਫ਼ ਐਜੂਕੇਸ਼ਨ ਪ੍ਰੋਗਰਾਮ ਅਤੇ ਪੰਜ ਡਿਪਲੋਮਾ ਕੋਰਸਾਂ ਵਿਚ ਪੰਜ ਡਿਪਲੋਮਾ ਪ੍ਰੋਗਰਾਮ ਪੇਸ਼ ਕਰਦਾ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: