ਇੱਕ ਮੁਸਲਮਾਨ ਭੈਣ ਦੇ ਵੀਚਾਰ । “ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਜਦੀ ਹਾਂ

ਇਹ ਟੀ ਵੀ ਚੈਨਲ ਤੇ ਇੰਟਰਵਿਊ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਮੁਸਲਮਾਨ ਭੈਣ ਮੰਜੂ ਕੁਰੈਸ਼ੀ ਦੇ ਵੀਚਾਰ ਸੁਣੋ । ਮੰਜੂ ਕੁਰੈਸ਼ੀ ਨੇ ਕਿਹਾ ਕਿ “ਮੈਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਸਮਜਦੀ ਹਾਂ ਖੁਦਾ ਤੋਂ ਬਾਅਦ ਮੈ ਜੇਕਰ ਕਿਸੇ ਨੂੰ ਦੇਖਦੀ ਹਾਂ ਤਾਂ ਮੈ ਦਸ਼ਮ ਪਿਤਾ ਨੂੰ ਦੇਖਦੀ ਹਾਂ, ਮੈ ਗੁਰੂ ਸਾਹਿਬ ਲੲੀ ਕੁਰਬਾਨੀ ਦੇ ਸਕਦੀ ਹਾ।” ਉਨ ਨੇ ਕਿਹਾ ਕਿ ਸਿੱਖ ਕੌਮ ਬਹੁਤ ਬਹਾਦਰ ਕੌਮ ਹੈ ਤੇ ਇਹ ਕੌਮ ਸਭ ਦੀ ਸੇਵਾ ਕਰਦੀ ਆ ਰਹੀ ਹੈ ੧੯੪੭ ਦੀ ਵੰਡ ਸਮੇ ਮਲੇਰਕੋਟਲੇ ਦੇ ਮੁਸਲਮਾਨਾਂ ਨੂੰ ਸਿੱਖ ਕੌਮ ਨੇ ਬਚਾਇਆ ।

ਗੋਬਿੰਦ ਰਾਇ ਜੀ (ਖਾਲਸਾ ਸਾਜਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ) ਦਾ ਜਨਮ ਪਟਨਾ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ| ਕੇਸਰ ਸਿੰਘ ਛਿੱਬਰ ਦੇ “ਬੰਸਾਵਲੀਨਾਮਾ” ਅਨੁਸਾਰ ਇਨ੍ਹਾਂ ਦਾ ਜਨਮ ਸੰਮਤ ਬਿਕਰਮੀ 1718 (ਸੰਨ 1661-62) ਵਿੱਚ ਹੋਇਆ। ਕੁਝ ਇਤਿਹਾਸਕਾਰਾਂ ਨੇ ਉਨ੍ਹਾਂ ਦਾ ਜਨਮ 1723 ਬਿਕਰਮੀ (ਸੰਨ 1666) ਵਿੱਚ ਵੀ ਲਿਖਿਆ ਹੈ। ਉਹਨਾਂ ਦੇ ਪਿਤਾ ਜੀ ਨੂੰ ਗੁਰਗੱਦੀ 30 ਮਾਰਚ 1664 ਵਿੱਚ ਪ੍ਰਾਪਤ ਹੋਈ ਸੀ।ਆਪ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਇਆ ਸੀ। ਗੁਰੂ ਜੀ ਨੂੰ ਫੌਜੀ ਵਿਦਿਆ ਦੇ ਨਾਲ-ਨਾਲ ਸੰਸਕ੍ਰਿਤ ਤੇ ਫ਼ਾਰਸੀ ਵਿਦਿਆ ਵੀ ਪੜ੍ਹਾਈ ਗਈ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫ਼ਾਰਸੀ ਵਿੱਚ ਗੁਰਬਾਣੀ ਲਿਖੀ ਹੈ।
ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਯੁੱਗ ਪਰਿਵਰਤਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਦਾ ਹਰ ਪਹਿਲੂ ਏਨਾ ਅਹਿਮ ਅਤੇ ਭਰਪੂਰ ਹੈ ਕਿ ਆਪਣੀ-ਆਪਣੀ ਬੁੱਧ ਅਨੁਸਾਰ ਉਸ ਦਾ ਜ਼ਿਕਰ ਤਾਂ ਸ਼ਾਇਦ ਸੰਭਵ ਹੋਵੇ ਪਰ ਪੂਰਾ ਬਿਆਨ ਨਾਮੁਮਕਿਨ ਹੈ | ਅੱਲਾ ਯਾਰ ਖਾਂ ਜੋਗੀ ਨੇ ਗੁਰੂ ਸਾਹਿਬ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਬੜੇ ਸੁਹਣੇ ਸ਼ਬਦਾਂ ਵਿਚ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਸ ਦਾ ਕਹਿਣਾ ਹੈ-ਭਾਵੇਂ ਮੇਰੇ ਹੱਥ ਵਿਚ ਪੁਰਜ਼ੋਰ ਕਲਮ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੂਬੀਆਂ ਲਿਖ ਸਕਾਂ, ਇਹ ਸਲਾਹੀਅਤ ਮੇਰੇ ਵਿਚ ਨਹੀਂ | ਇਕ ਬੁਲਬੁਲਾ ਪੂਰੇ ਸਮੁੰਦਰ ਨੂੰ ਕਿਸ ਤਰ੍ਹਾਂ ਵੇਖ ਸਕਦਾ ਹੈ | ਉਹ ਕਿਨਾਰਿਆਂ ਨੂੰ ਵੇਖੇ, ਜਾਂ ਗਹਿਰਾਈ ਨੂੰ ਮਾਪੇ ਜਾਂ ਲਹਿਰਾਂ ਦੀ ਗਿਣਤੀ ਕਰੇ | ਰੱਬ ਦੀ ਸਹੁੰ, ਗੁਰੂ ਸਾਹਿਬ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਉਹ ਘੱਟ ਹੈ.

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: