ਡਿਸਪੋਜ਼ਲ ਭਾਂਡਿਆਂ ਦਾ ਇਸਤੇਮਾਲ ਬਣ ਸਕਦਾ ਹੈ ਕੈਂਸਰ ਦਾ ਕਾਰਨ

ਘਰ ‘ਚ ਅਕਸਰ ਵਿਆਹ ਅਤੇ ਕਿਸੇ ਫੰਕਸ਼ਨ ਦੇ ਦਿਨਾਂ ‘ਚ ਖਾਣੇ ਦੇ ਲਈ ਡਿਸਪੋਜ਼ਲ ਵਾਲੇ ਭਾਂਡਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਭਾਂਡੇ ਘੱਟ ਗੰਦੇ ਹੁੰਦੇ ਹਨ ਅਤੇ ਬਾਅਦ ਵਿਚ ਗੁਆਚਣ ਅਤੇ ਸਾਂਭਣ ਦਾ ਫਿਕਰ ਨਹੀਂ ਹੁੰਦਾ। ਪਰ ਇਹ ਡਿਸਪੋਜ਼ਲ ਭਾਂਡੇ ਕੈਂਸਰ ਨੂੰ ਸਿੱਧਾ ਸੱਦਾ ਦਿੰਦੇ ਹਨ। ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਡਿਸਪੋਜ਼ਲ ਭਾਂਡਿਆਂ ਕਾਰਨ ਕੈਂਸਰ ਹੋ ਚੁੱਕਾ ਹੈ। ਆਪਣੀ ਅਤੇ ਆਪਣੇ ਪਰਿਵਾਰ ਦੋਸਤ ਰਿਸ਼ਤੇਦਾਰਾਂ ਦੀ ਜਿੰਦਗੀ ਬਚਾਉਣੀ ਹੁਣ ਥੋਡੇ ਹੱਥ ਹੈ ਕਿਰਪਾ ਕਰਕੇ ਇਸਨੂੰ ਸਭ ਤੱਕ ਪਹੁੰਚ ਦੀਓ।

ਗਲਾਸ ਵਿੱਚ ਚਾਹ ਪਾਉਣ ਤੋਂ ਪਹਿਲਾਂ ਗਲਾਸ ਵਿੱਚ ਰਗੜ ਕੇ ਉਂਗਲੀ ਘੁਮਾਓ ਤੁਸੀਂ ਦੇਖੋਗੇ ਕਿ ਤੁਹਾਡੀ ਉਂਗਲੀ ਹਲਕੀ ਜਿਹੀ ਮੁਲਾਇਮ ਹੋ ਗਈ ਹੈ ਇਹ ਕੀ ਹੈ ? ਗਲਾਸ ਆਪਸ ਵਿੱਚ ਚਿਪਕੇ ਨਾਂ ਇਸ ਲਈ ਮਸ਼ੀਨ ਦੁਆਰਾ ਇਹਨਾਂ ਵਿੱਚ ਹਲਕੀ ਜਿਹੀ ਮੋਮ ਦੀ ਤਹਿ ਲੱਗਾ ਦਿੱਤੀ ਜਾਂਦੀ ਹੈ। ਜਦੋਂ ਅੱਸੀ ਇਸ ਵਿੱਚ ਗਰਮਾ ਗਰਮ ਚਾਹ ਪਾਉਂਦੇ ਹੈ ਤਾਂ ਇਹ ਜ਼ਹਿਰੀਲਾ ਮੋਮ ਪਿਘਲ ਕੇ ਚਾਹ ਵਿੱਚ ਮਿਲਕੇ ਸਾਡੇ ਅੰਦਰ ਚਲਾ ਜਾਂਦਾ ਹੈ। ਚਾਹ ਗਰਮ ਹੋਣ ਦੇ ਕਾਰਨ ਇਸ ਦੇ ਸਵਾਦ ਦਾ ਸਾਨੂੰ ਪਤਾ ਨਹੀਂ ਲੱਗਦਾ। ਜੇਕਰ ਤੁਸੀਂ ਸਿੱਧ ਕਰਨਾ ਚਾਹੁੰਦੇ ਹੈ ਕਿ ਅਜਿਹਾ ਹੈ ਜਾਂ ਨਹੀਂ ਬਹੁਤ ਆਸਾਨ ਹੈ। ਗਰਮ ਚਾਹ ਡਿਸਪੋਜ਼ਲ ਗਲਾਸ ਵਿੱਚ ਪਾਓ ਅਤੇ ਉਸ ਚਾਹ ਨੂੰ ਪਾਣੀ ਤਰ੍ਹਾਂ ਠੰਢਾ ਹੋਣ ਦਿਓ ਫਿਰ ਠੰਢੀ ਚਾਹ ਦੀ ਘੁੱਟ ਭਰੋ। ਭਰੋਸਾ ਮੰਨੋ ਸਾਰ ਦਿਨ ਤੁਹਾਡੇ ਮੂੰਹ ਦਾ ਸਵਾਦ ਕੋਈ ਠੀਕ ਨਹੀਂ ਕਰ ਸਕਦਾ। ਇਹ ਕੈਮੀਕਲ ਵਾਲੀ ਚਾਹ ਪੀ ਕੇ ਅਸੀਂ ਕੈਂਸਰ ਨੂੰ ਸੱਦਾ ਦੇ ਰਹੇ ਹਾਂ। ਜੇਕਰ ਤੁਹਾਡੀ ਉਮਰ ਜ਼ਿਆਦਾ ਹੋ ਚੁੱਕੀ ਹੈ ਭਾਵੇਂ ਤੁਸੀਂ ਇਸ ਜ਼ਹਿਰ ਨੂੰ ਪੀਣਾ ਨਾਂ ਛੱਡੋ ਪਰ ਕਿਰਪਾ ਕਰਕੇ ਆਪਣੇ ਬੱਚਿਆ ਨੂੰ ਇਹ ਜ਼ਹਿਰ ਪੀਣ ਤੋਂ ਰੋਕੋ। ਕੈਂਸਰ ਹੋਰ ਬਿਮਾਰੀਆਂ ਵਰਗੀ ਹੀ ਬਿਮਾਰੀ ਹੈ। ਇਸੇ ਕਰਕੇ ਇਸ ਦੇ ਲੱਛਣ ਵੀ ਕਈ ਦੁੂਜੀਆਂ ਬਿਮਾਰੀਆਂ ਨਾਲ ਕਾਫ਼ੀ ਸਾਂਝੇ ਅਤੇ ਮਿਲਦੇ ਜੁਲਦੇ ਹਨ। ਇਸ ਕਰਕੇ ਲੱਛਣਾਂ ਦੇ ਆਧਾਰ ’ਤੇ ਕੈਂਸਰ ਦਾ ਪਤਾ ਲਾਉਣਾ ਸੌਖਾ ਨਹੀਂ ਹੁੰਦਾ। ਫਿਰ ਵੀ ਵੱਖ ਵੱਖ ਕਿਸਮ ਦੇ ਕੈਂਸਰਾਂ ਦੇ ਕੁਝ ਉਘੜਵੇਂ ਲੱਛਣ ਹੁੰਦੇ ਹਨ ਜਿਨ੍ਹਾਂ ਤੋਂ ਕੈਂਸਰ ਹੋਣ ਦਾ ਥੋੜ੍ਹਾ ਬਹੁਤਾ ਪ੍ਰਗਟਾਵਾ ਹੋ ਜਾਂਦਾ ਹੈ। ਸਿਰ ਦੇ ਕੈਂਸਰ ਵਿੱਚ ਆਮ ਤੌਰ ’ਤੇ ਸਿਰ ਦਰਦ ਰਹਿੰਦਾ ਹੈ। ਕਈ ਵਾਰ ਅਜਿਹੇ ਮਰੀਜ਼ ਨੂੰ ਇੱਕਦਮ ਤੇਜ਼ ਉਲਟੀ ਆਉਂਦੀ ਹੈ। ਮਿਰਗੀ ਦੇ ਦੌਰੇ ਵਾਂਗ (ਪੁਰਾਣੀ ਮਿਰਗੀ ਦੀ ਬਿਮਾਰੀ ਤੋਂ ਹਟਵਾਂ) ਦੌਰਾ, ਅਧਰੰਗ ਅਤੇ ਨੀਮ ਬੇਹੋਸ਼ੀ ਵੀ ਇਸ ਦੇ ਲੱਛਣ ਹਨ। ਇਸੇ ਤਰ੍ਹਾਂ ਛਾਤੀ ਵਿੱਚ ਗਿਲਟੀ ਜਾਂ ਦੋਵਾਂ ਛਾਤੀਆਂ ਦੇ ਆਕਾਰ ਵਿੱਚ ਫ਼ਰਕ ਹੋਣਾ ਵੀ ਛਾਤੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਲਗਾਤਾਰ ਦਰਦ ਰਹਿਣਾ, ਰੜਕ ਪੈਣੀ ਜਾਂ ਅਸਤੁੰਲਿਤ ਤਬਦੀਲੀ ਹੋਣੀ ਵੀ ਕੈਂਸਰ ਦੇ ਕਾਰਨ ਹੋ ਸਕਦੀ ਹੈ। ਅਜਿਹੇ ਲੱਛਣਾਂ ਤੋਂ ਕੈਂਸਰ ਹੋਣ ਦੇ ਸ਼ੱਕ ਦਾ ਥੋੜ੍ਹਾ ਬਹੁਤਾ ਪ੍ਰਗਟਾਵਾ ਜ਼ਰੂਰ ਹੋ ਜਾਂਦਾ ਹੈ ਪਰ ਇੱਕ ਮਾਹਿਰ ਡਾਕਟਰ ਅਜਿਹੇ ਸ਼ੱਕ ਤੋਂ ਬਾਅਦ ਵੱਖ ਵੱਖ ਲੋੜੀਂਦੇ ਟੈਸਟਾਂ ਰਾਹੀਂ ਇਸ ਰੋਗ ਦੇ ਹੋਣ ਦੀ ਅਸਲੀਅਤ ਦਾ ਪਤਾ ਲਾਉਂਦਾ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: