ਜਲਦੀ ਹੋ ਸਕਦਾ ਹੈ ਕਰਜਾ ਮੁਆਫੀ ਦਾ ਐਲਾਨ

ਚੰਡੀਗੜ੍ਹ : ਚੋਣਾਂ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਕਾਂਗਰਸ ਸਰਕਾਰ ਪੱਬਾਂ ਭਾਰ ਹੁੰਦੀ ਜਾਪ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਕਿਸਾਨਾਂ ਨੂੰ ਕਰਜ਼ੇ ਦੇ ਚੱਕਰ ‘ਚੋਂ ਕੱਢਣ ਲਈ ਪ੍ਰਵਾਸੀ ਭਾਰਤੀਆਂ ਦੀ ਮਦਦ ਲੈਣ ਦੀ ਬਹੁਤ ਵੱਡੀ ਯੋਜਨਾ ਬਣਾ ਰਹੀ ਹੈ।

ਦਰਅਸਲ ਕਿਸਾਨਾਂ ਸਿਰ ਚੜ੍ਹਿਆ ਲਗਭਗ 62931 ਕਰੋੜ ਰੁਪਏ ਦੇ ਕਰਜ਼ੇ ਨੂੰ ਆਪਣੇ ਸਿਰ ਲੈਣ ਲਈ ਸਰਕਾਰ ‘ਕਿਸਾਨ ਸਹਾਇਤਾ ਬੌਂਡ’ ਦੇ ਨਾਂ ਤਹਿਤ ਵਿਆਜ ਰਹਿਤ ਸਕੀਮ ਲਿਆਉਣ ਦੀ ਵਿਉਂਤ ਬਣਾ ਰਹੀ ਹੈ।

ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਸੰਬੰਧੀ ਕਾਇਮ ਕੀਤੀ ਗਈ ਕਮੇਟੀ ਵਿਚ ਇਸ ਤਜਵੀਜ਼ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਤਜਵੀਜ਼ ਮੁਤਾਬਿਕ ਇਹ ਬੌਂਡ ਸੱਤ ਸਾਲਾਂ ਲਈ ਜਾਰੀ ਕੀਤੇ ਜਾਣਗੇ। ਇਸ ਬੌਂਡ ਰਾਹੀਂ ਇਕੱਠੀ ਹੋਈ ਰਾਸ਼ੀ ਲਗਭਗ 30. 23 ਲੱਖ ਕਿਸਾਨਾਂ ਵੱਲੋਂ ਲਏ ਗਏ ਕਰਜ਼ਿਆਂ ਦੀ ਅਦਾਇਗੀ ਲਈ ਵਰਤੀ ਜਾਵੇਗੀ।

ਇਸ ਬੌਂਡ ਵਿਚ ਘੱਟੋ-ਘੱਟ 1 ਲੱਖ ਰੁਪਿਆ ਜਮਾਂ ਕਰਵਾਇਆ ਜਾ ਸਕਦਾ ਹੈ। ਜਿਨ੍ਹਾਂ ਦਾ 7 ਸਾਲ ਤਕ ਕੋਈ ਵਿਆਜ ਨਹੀਂ ਹੋਵੇਗਾ। ਇਨ੍ਹਾਂ ਬੌਂਡ ਤੋਂ ਇਲਾਵਾ ਸਰਕਾਰ ਵੱਲੋਂ ਹੋਰ ਮਾਲੀ ਅਦਾਰਿਆਂ ਤੋਂ ਵੀ ਕਰਜ਼ ਲੈਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਵੱਲੋਂ ਲਿਆ ਗਿਆ ਕਰਜ਼ਾ ਮੁਆਫ਼ ਕੀਤਾ ਜਾ ਸਕੇ।

Share this...
Share on Facebook
Facebook

Leave a Reply

Your email address will not be published. Required fields are marked *

*

error: