ਮਾਸੂਮ ਬੱਚੇ ਪੜਨ ਲਈ ਸਕੂਲ ਵਿੱਚ ਕਮਰਿਆਂ ਤੋਂ ਵੀ ਵਾਂਝੇ ਬਾਹਰ ਬੈਠ ਪੈੜਾਂ ਲਈ ਮਜ਼ਬੂਰ

ਭਾਵੇਂ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦਾ ਹੈ। 2016 ਵਿੱਚ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਐਲਾਨ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਮੰਡੀਰਾ ਵਾਲਾ ਪੁਰਾਣਾ ਵਿੱਚ ਕਰ ਦਿੱਤਾ ਗਿਆ ਸੀ ਪਰ ਸਕੂਲ ਵਿੱਚ ਨਵੇਂ ਕਮਰੇ ਬਣਾਉਣ ਲਈ ਅਜੇ ਤੱਕ ਇਸ ਸਰਕਾਰ ਵੱਲੋਂ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ। ਇਸ ਕਰਕੇ ਗਰਮੀ ਅਤੇ ਸਰਦੀ ਵਿੱਚ ਖੁੱਲੇ ਅਸਮਾਨ ਥੱਲੇ ਬੈਠ ਕੇ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਪੜ੍ਹਾਈ ਕਰਨ ਲਈ ਮਜਬੂਰ ਹਨ।

ਸਕੂਲ ਦੀ ਪ੍ਰਿੰਸਿਪਲ ਨੇ ਕਿਹਾ ਕਿ ਉਨ੍ਹਾਂ ਗ੍ਰਾਂਟ ਲਈ ਵਿਭਾਗ ਨੂੰ ਬਿਲਡਿੰਗ ਦਾ ਨਕਸ਼ਾ ਬਣਵਾ ਕੇ ਚਿੱਠੀ ਲਿਖੀ ਹੋਈ ਹੈ ਪਰ ਅਜੇ ਤਕ ਕੋਈ ਜਵਾਬ ਨਹੀਂ ਆਇਆ। ਦੂਜੇ ਪਾਸੇ ਇਸ ਗੱਲ ਲਈ ਸਰਕਾਰ ਦਾ ਵਿਰੋਧ ਪਿੰਡ ਵਾਲੇ ਵੀ ਕਰਦੇ ਹਨ। 2016 ਵਿੱਚ ਜਦੋਂ ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਗਿਆ ਸੀ ਤਾਂ ਕਮਰਿਆ ਵਿੱਚ ਬੱਚਿਆ ਦੀ ਪੜ੍ਹਾਈ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਬੱਚਿਆ ਨੂੰ ਕਮਰਿਆਂ ਤੋਂ ਬਾਹਰ ਹੀ ਸਕੂਲ ਦੇ ਅਧਿਆਪਕ ਉਦੋਂ ਤੋਂ ਲੈ ਕੇ ਹੁਣ ਤਕ ਪੜ੍ਹਾ ਰਹੇ ਹਨ। ਸਕੂਲ ਦੀ ਪ੍ਰਿੰਸਿਪਲ ਗੁਰਿੰਦਰ ਜੀਤ ਕੌਰ ਦੇ ਮੁਤਾਬਿਕ ਉਨ੍ਹਾਂ ਨੇ ਇਸ ਬਿਲਡਿੰਗ ਨੂੰ ਬਣਾਉਣ ਲਈ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫਤਰ ਚਿੱਠੀ ਦਿੱਤੀ ਸੀ ਪਰ ਅਜੇ ਤੱਕ ਸਕੂਲ ਨੂੰ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਬਤੌਰ ਬੀਐਮ ਡਾਈਟ ਸਕੂਲ ਵਿੱਚ ਹਿਸਾਬ ਅਤੇ ਸਾਇੰਸ ਦੇ ਅਧਿਆਪਕ ਨੂੰ ਭੇਜ ਦਿੱਤਾ ਹੈ। ਪਰ ਅਜੇ ਤੱਕ ਕੋਈ ਸਿੱਖਿਆ ਪ੍ਰੋਵਾਈਡਰ ਨਹੀਂ ਦਿੱਤਾ ਗਿਆ ਵਿਭਾਗ ਵੱਲੋਂ ਦੋ ਸਿੱਖਿਆ ਪ੍ਰੋਵਾਈਡਰ ਦਿੱਤੇ ਜਾਂਦੇ ਹਨ। ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ, ਇਸ ਲਈ ਸਾਰੇ ਅਧਿਆਪਕਾਂ ਨੇ ਮਿਲ ਕੇ 2500 ਰੁਪਏ ਵਿੱਚ ਬਾਰ੍ਹਵੀਂ ਪਾਸ ਲੜਕੀ ਰੱਖੀ ਹੈ ਜੋ ਬੱਚਿਆਂ ਨੂੰ ਹਿਸਾਬ ਅਤੇ ਵਿਗਿਆਨ ਪੜ੍ਹਾਉਂਦੀ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਡੀਸੀ ਨੂੰ ਲਿਖ ਚੁਕੇ ਹਨ ਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਇਸ ਸਬੰਧੀ ਸਰਕਾਰ ਨੂੰ ਵੀ ਲਿੱਖ ਕੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਕੂਲ ਨੂੰ ਸਿੱਖਿਆ ਪ੍ਰੋਵਾਈਡਰ ਤੇ ਗਰਾਂਟ ਮੁਹੱਈਆ ਕਰਵਾ ਦਿੱਤੀ ਜਾਏਗੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਜਾਣੋ ਰਾਜ ਬਰਾੜ ਦੇ ਬੱਚਿਆਂ ਪੁੱਤਰ ਅਤੇ ਧੀ ਬਾਰੇ

ਜਿਨ੍ਹਾਂ ਨੇ ਪੰਜਾਬੀ ਗਾਇਕੀ ‘ਚ ਬਹੁਤ ਵੱਡਾ ਯੋਗਦਾਨ ਪਾਇਆ ਰਾਜ ਬਰਾੜ ਇੱਕ ਅਜਿਹੀ ਸ਼ਖ਼ਸੀਅਤ ਸਨ। ...

error: