ਗੱਗੂ ਗਿੱਲ ਤੇ ਯੋਗਰਾਜ ਦੀ ਜੋੜੀ ਹੁਣ ਦੁਸ਼ਮਣੀ ਨਹੀਂ ਯਾਰੀ ਵਿੱਚ ਦਿਸੂਗੀ

ਹੀਰੋ ਤੇ ਵਿਲੇਨ ਕਿਸੇ ਵੀ ਕਹਾਣੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੁੰਦੇ ਹਨ। ਜਿਨ੍ਹਾਂ ਨੂੰ ਆਪਾਂ ਦੋਸਤਾਂ ਦੇ ਰੂਪ ਵਿੱਚ ਸੋਚ ਵੀ ਨਹੀਂ ਸਕਦੇ ਇੱਥੇ ਕੁਝ ਹੀਰੋ-ਵਿਲੇਨ ਜੋੜੀਆਂ ਹਨ। ਅਜਿਹੀ ਹੀ ਹੀਰੋ-ਵਿਲੇਨ ਦੀ 80 ਤੇ 90 ਦੇ ਦਹਾਕੇ ਦੀ ਜੋੜੀ ਹੈ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਵੱਡੇ ਪਰਦੇ ‘ਤੇ ਦੋਸਤਾਂ ਦੇ ਰੂਪ ਵਿੱਚ ਆਉਣ ਵਾਲੀ ਫਿਲਮ ‘ਲੁੱਕਣ ਮੀਚੀ’ ਲਈ ਦਿਖਣਗੇ।

ਹਾਲ ਹੀ ਵਿੱਚ ਲੁਧਿਆਣਾ ਦੇ ਇੱਕ ਪਿੰਡ ਰਕਬਾ ਵਿੱਚ ਇਸੇ ਫਿਲਮ ਦੇ ਇੱਕ ਗੀਤ ਦਾ ਸ਼ੂਟ ਕੀਤਾ ਗਿਆ ਜੋ ਇਨ੍ਹਾਂ ਦੀ ਦੋਸਤੀ ਨੂੰ ਦਰਸਾਉਂਦੇ ਹੋਏ ਫਿਲਮਾਇਆ ਗਿਆ। ਅਸੀਂ ਅਜਿਹੀਆਂ ਬਹੁਤ ਸਾਰੀਆਂ ਫ਼ਿਲਮਾਂ ਦੇਖੀਆਂ ਹਨ ਜਿਸ ਵਿੱਚ ਇਨ੍ਹਾਂ ਨੇ ਦੁਸ਼ਮਣੀ ਦਾ ਨਵਾਂ ਮਿਆਰ ਰਚਿਆ ਹੈ। ਇਸ ਗੀਤ ਦੇ ਸ਼ੂਟ ਦੌਰਾਨ ਗੁੱਗੂ ਗਿੱਲ ਨੇ ਕਿਹਾ, “ਇਹ ਪਹਿਲੀ ਵਾਰ ਹੈ ਕਿ ਸਾਨੂੰ ਪਰਦੇ ‘ਤੇ ਦੋਸਤ ਬਣਨ ਦਾ ਮੌਕਾ ਮਿਲਿਆ ਅਸੀਂ ਹਮੇਸ਼ਾ ਇੱਕ ਦੂਜੇ ਦੇ ਖਿਲਾਫ ਦੁਸ਼ਮਣਾਂ ਦੀ ਤਰ੍ਹਾਂ ਹੀ ਕੰਮ ਕੀਤਾ ਹੈ ਪਰ ਅਸਲ ਵਿੱਚ ਅਸੀਂ ਬਹੁਤ ਹੀ ਵਧੀਆ ਦੋਸਤ ਹਾਂ। ਮੇਰੇ ਵੱਡੇ ਭਰਾ ਦੀ ਤਰ੍ਹਾਂ ਮੇਰੇ ਲਈ ਯੋਗਰਾਜ ਸਿੰਘ ਹਨ। ਅਸੀਂ ਬਹੁਤ ਸਾਰੇ ਪ੍ਰੋਜੈਕਟਾਂ ਤੇ ਇਕੱਠੇ ਕੰਮ ਕੀਤਾ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ।”

ਯੋਗਰਾਜ ਸਿੰਘ ਨੇ ਕਿਹਾ, “ਦਰਸ਼ਕਾਂ ਲਈ ਹਮੇਸ਼ਾ ਇੱਕ-ਦੂਜੇ ਦੇ ਖਿਲਾਫ ਹੀ ਮੈਂ ਤੇ ਗੁੱਗੂ ਗਿੱਲ ਰਹੇ ਹਾਂ ਪਰ ਮੇਰੇ ਲਈ ਉਹ ਮੇਰੇ ਪਰਿਵਾਰ ਦਾ ਇੱਕ ਹਿੱਸਾ ਹੈ। ਅਸੀਂ ਚਾਹੇ ਇੱਕ-ਦੂਜੇ ਨਾਲ ਮਹੀਨਿਆਂ ਤੱਕ ਗੱਲ ਨਾ ਕਰੀਏ ਪਰ ਸਾਨੂੰ ਪਤਾ ਹੈ ਕਿ ਅਸੀਂ ਇੱਕ ਦੂਸਰੇ ਲਈ ਹਾਂ। ਜਦੋਂ ਮੈਨੂੰ ਇਸ ਫਿਲਮ ਦਾ ਆਫ਼ਰ ਆਇਆ ਤਾਂ ਇਸ ਨੂੰ ਸਾਈਨ ਕਰਨ ਦਾ ਮੇਰਾ ਪਹਿਲਾ ਤੇ ਸਭ ਤੋਂ ਜ਼ਰੂਰੀ ਕਾਰਨ ਸੀ, ਮੈਨੂੰ ਤੇ ਗੁੱਗੂ ਗਿੱਲ ਨੂੰ ਇਸ ਫਿਲਮ ਦੀ ਸਕ੍ਰਿਪਟ ਵਿੱਚ ਦੋਸਤਾਂ ਦੇ ਰੂਪ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਅਪ੍ਰੈਲ 2019 ਵਿੱਚ ਲੁੱਕਣ ਮੀਚੀ ਰਿਲੀਜ਼ ਹੋਵੇਗੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਨਨਕਾਣਾ ਸਾਹਿਬ ਜੀ ਦੇ ਪੰਜਾਬ ਵਾਸੀਆਂ ਨੂੰ ਦਰਸ਼ਨ ਕਰਵਾ ਰਹੀ ਹੈ ਮੁਸਲਿਮ ਲੜਕੀ

ਪਹਿਲਾਂ ਇਹ ਸਥਾਨ ‘ ਤਲਵੰਡੀ ਰਾਇ ਭੋਇ ਕੀ’ ਦੇ ਨਾਂ ਨਾਲ ਪ੍ਰਸਿੱਧ ਸੀ , ਪਰ ...

error: