ਇੰਗਲੈਂਡ ਵਿੱਚ ਪੰਜਾਬੀ ਬਜ਼ੁਰਗ ਨੇ ਬਹਾਦਰੀ ਵਿਖਾ ਨੁਕਸਾਨ ਹੋਣੋ ਬਚਾ ਲਿਆ

ੲਿੰਗਲੈਂਡ ‘ਚ ਦੁਕਾਨ ਲੁੱਟਣ ਅਾੲੇ ਲੁਟੇਰੇ ਨੂੰ ੲਿੱਕ ਪੰਜਾਬੀ ਬਜ਼ੁਰਗ ਨੇ ਅਾਪਣੀ ਦਲੇਰੀ ਨਾਲ ੳੁਹਨਾਂ ਨੂੰ ਭਾਜੜਾਂ ਪਾ ਦਿੱਤੀਆਂ। ਇੱਥੋਂ ਦੇ ਵੇਲਜ਼ ਦੇ ਇਲਾਕੇ ਰੀਲ੍ਹ ਦੀ ਵਲਿੰਗਟਨ ਰੋਡ ‘ਤੇ ਸਥਿਤ ਦੁਕਾਨ ਚਲਾ ਰਹੇ ਪੰਜਾਬੀ ਬਾਬੇ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਬੰਦੂਕਧਾਰੀ ਵਿਅਕਤੀ ਉਨ੍ਹਾਂ ਦੀ ਦੁਕਾਨ ‘ਤੇ ਆਇਆ ਅਤੇ ਉਨ੍ਹਾਂ ਨੂੰ ਧਮਕਾ ਕੇ ਨਕਦੀ ਦੀ ਮੰਗ ਕਰਨ ਲੱਗਾ। ਬਜ਼ੁਰਗ ਸੰਤੋਖ ਸਿੰਘ ਨੇ ਲੁਟੇਰੇ ‘ਤੇ ਡੱਬਿਆਂ ਨਾਲ ਹੀ ਹਮਲਾ ਕਰਨਾ ਸ਼ੁਰੂ ਕੀਤਾ ਅਤੇ ਸਮਝਦਾਰੀ ਵਰਤਦਿਆਂ ਉਹ ਲੁਟੇਰੇ ਨੂੰ ਸੜਕ ‘ਤੇ ਲੈ ਆਇਆ।

ਆਪਣੇ ਨਾਲ ਦੇ ਦੁਕਾਨਦਾਰ ਨੂੰ ਸੜਕ ‘ਤੇ ਆ ਕੇ ਬਾਬੇ ਨੇ ਪੁਲਸ ਨੂੰ ਫੋਨ ਕਰਨ ਲਈ ਕਿਹਾ ਅਤੇ ਪੁਲਸ ਦੇ ਆਉਣ ਦੀ ਗੱਲ ਸੁਣਦਿਆਂ ਹੀ ਲੁਟੇਰਾ ਭੱਜ ਗਿਆ। ਉਸ ਸਮੇਂ ਉਨ੍ਹਾਂ ਦਾ ਪੁੱਤ ਵੀ ਦੁਕਾਨ ‘ਤੇ ਹੀ ਸੀ ਅਤੇ ਬਜ਼ੁਰਗ ਨੇ ਬਿਨਾਂ ਕਿਸੇ ਹਥਿਆਰ ਦੇ ਲੁਟੇਰੇ ਨੂੰ ਸਬਕ ਸਿਖਾਇਆ ਸੀ। ਉਨ੍ਹਾਂ ਦੀ ਇਸ ਮਗਰੋਂ ਕਾਫੀ ਚਰਚਾ ਹੋਈ ਸੀ। ਇੱਥੇ ਰਹਿੰਦੇ ਪੰਜਾਬੀਆਂ ਦਾ ਕਹਿਣਾ ਹੈ |

ਕਿ ਇਕ ਵਾਰ ਫਿਰ ਬਜ਼ੁਰਗ ਬਾਬੇ ਨੇ ਲੁਟੇਰੇ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਆਪਣੀ ਦਲੇਰੀ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ। ਪਹਿਲੀ ਘਟਨਾ 10 ਮਾਰਚ , 2018 ਨੂੰ ਵਾਪਰੀ ਸੀ ਜਦ ਬਜ਼ੁਰਗ ਨੂੰ ਪਿਸਤੌਲ ਦੀ ਨੋਕ ‘ਤੇ ਇਕ ਲੁਟੇਰੇ ਨੇ ਧਮਕਾਇਆ ਸੀ ਅਤੇ ਪੈਸੇ ਦੇਣ ਦੀ ਮੰਗ ਕੀਤੀ ਸੀ। ਤੁਹਾਨੂੰ ਦੱਸ ਦਈਏ ਕਿ ਇੱਥੇ ਲੁੱਟ-ਖੋਹ ਵਰਗੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਵੇਖੋ ਅੱਠਵੀਂ ਪਾਸ ਬਣੀ ਸਰਪੰਚ ਜਾਂ LLB ਦੀ ਵਿਥਿਆਰਥਨ

ਇਸ ਵਾਰ ਸਰਪੰਚੀ ਦੀਆਂ ਚੋਣਾਂ ਦੇ ਦਿਲਚਸਪ ਨਤੀਜੇ ਆ ਰਹੇ ਹਨ। ਫੌਜੀ ਪਰਿਵਾਰ ਦੀ ਐਲਐਲਬੀ ...

error: