ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਤੇ ਛੋਟੇ ਸਾਹਿਬਜ਼ਾਦਿਆਂ ਦਾ ਹੋਇਆ ਸੀ ਅੰਤਿਮ ਸੰਸਕਾਰ

ਸਿੱਖ ਇਤਿਹਾਸ ਤਾਂ ਹੈ ਹੀ ਸ਼ਹੀਦਾਂ ਦਾ ਮਾਣ ਮੱਤਾ ਇਤਿਹਾਸ। ਕਿਸੇ ਵੀ ਕੌਮ ਦਾ ਸ਼ਹੀਦ ਅਮੁੱਲਾ ਸਰਮਾਇਆ ਹੁੰਦੇ ਹਨ। ਸਿੱਖ ਇਤਿਹਾਸ ਵਿੱਚ ਪੋਹ ਦਾ ਮਹੀਨਾ (ਦਸੰਬਰ ਅੱਧ ਤੋਂ ਸ਼ੁਰੂ) ਬੇਹੱਦ ਉਦਾਸੀਨਤਾ ਭਰਿਆ ਹੁੰਦਾ ਹੈ। ਗੁਰੂ ਜੀ ਨੇ ਬਾਣੀ `ਚ ਸੀਸ ਤਲੀ ਤੇ ਧਰਨ ਦਾ ਸਿਰਫ ਉਪਦੇਸ਼ ਹੀ ਨਹੀ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਿੜ ਵੀ ਕਰਵਾਇਆਂ ਹੈ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ, ਚਾਰੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ,ਇਸੇ ਮਹੀਨੇ ਹੀ ਇਹ ਸਭ ਦੁਖਾਂਤ ਵਾਪਰੇ ਸਨ।

ਸਿੱਖਾਂ ਦਾ ਕਰਬਲਾ ਵੀ ਫਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਸ ਥਾਂ ‘ਤੇ ਹੀ ਦੁਨੀਆਂ ਦਾ ਇਕ ਅਜੀਬ ਸਾਕਾ ਵਾਪਰਿਆ। ਗੁਰਦੁਆਰਾ ਸ੍ਰੀ ਜੋਤੀ ਸਰੂਪ ਫਤਹਿਗੜ੍ਹ ਸਾਹਿਬ, ਜਿਸ ਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਵੀ ਕਿਹਾ ਜਾਂਦਾ ਹੈ। ਇਕ ਪਾਸੇ ਮੁਗਲ ਹਕੂਮਤ ਤੇ ਦੂਜੇ ਪਾਸੇ 7 ਤੇ 9 ਸਾਲ ਦੀ ਉਮਰ ਦੇ ਛੋਟੇ-ਛੋਟੇ ਬੱਚੇ। ਇੱਥੇ ਹੀ ਮਾਤਾ ਗੁਜਰੀ ਜੀ ਅਤੇ ਦੋਵਾਂ ਸਾਹਿਬਜ਼ਾਦਿਆਂ ਦਾ ਅੰਤਮ ਸਸਕਾਰ ਕੀਤਾ ਗਿਆ। ਸਰਹਿੰਦ ਨਿਵਾਸੀ ਦੀਵਾਨ ਟੋਡਰ ਮੱਲ ਨਗਰ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਮੌਜੂਦ ਨਹੀਂ ਸੀ। ਜਦੋਂ ਉਸ ਨੂੰ ਇਸ ਭਾਣੇ ਦਾ ਪਤਾ ਲੱਗਾ ਤਾਂ ਉਹ ਫੌਰਨ ਸਰਹਿੰਦ ਪੁੱਜਾ। ਉਸ ਨੇ ਹੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਦਾ ਪ੍ਰਬੰਧ ਕੀਤਾ ਪਰ ਕੋਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ।

ਦੁਨੀਆਂ ਦੀ ਸਬ ਤੋਂ ਮਹਿੰਗੀ ਜਗ੍ਹਾ ਸੋਨੇ ਦੀਆਂ ਮੋਹਰਾਂ (7800 ਮੋਹਰਾਂ(2 ਅਰਬ 50 ਕਰੋੜਿ) ਵਿਛਾ ਕੇ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਦੀ ਉਹ ਧਰਤੀ ਜਿਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਦੀਵਾਨ ਟੋਡਰ ਮੱਲ ਵੱਲੋਂ ਖਰੀਦ ਕੇ ਕੀਤਾ ਗਿਆ। ਅੱਜ ਜਿਥੇ ਗੁਰਦਆਰਾ ਜੋਤਿ ਸਰੂਪ ਸਾਹਿਬ ਮਜੂਦ ਹੈ। ਆਖਦੇ ਹਨ ਕਿ ਉਸ ਨੇ ਸੋਨੇ ਦੀਆਂ ਖੜ੍ਹੀਆਂ ਮੋਹਰਾਂ ਵਿਛਾ ਕੇ ਨਜ਼ਦੀਕੀ ਪਿੰਡ ਦੇ ਇੱਕ ਚੌਧਰੀ ਅੱਤਾ ਕੋਲੋਂ ਉਹ ਜ਼ਮੀਨ ਖਰੀਦੀ ਦੁਨੀਆਂ ਦੀ ਸਭ ਤੋਂ ਕੀਮਤੀ ਥਾਂ ਇਹ ਹੀ ਹੈ। ਧਰਤੀ ਉੱਪਰ ਵਿਸ਼ਵ ਦੀ ਸਭ ਤੋਂ ਮਹਿੰਗੀ ਥਾਂ ਸਰਹੰਦ (ਫਤਿਹਗੜ੍ ਸਾਹਿਬ ) ਵਿਖੇ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਹੋਇਆ ਸੀ। ਇਹ ਥਾਂ 7800 ਸੋਨੇ ਦੇ ਸਿੱਕੇ ਦੀਵਾਨ ਟੋਡਰ ਮੱਲ ( ਜੋ ਕਿ ਆਪ ਹਿੰਦੂ ਸੀ ) ਨੇ ਜਮੀਨ ਤੇ ਵਿਛਾ ਕੇ ਖਰੀਦੀ ਸੀ। ਸੋਨੇ ਦੀ ਕੀਮਤ ਦੇ ਮੁਤਾਬਿਕ ਇਸ 4 ਸਕੇਅਰ ਮੀਟਰ ਦੀ ਧਰਤੀ ਦੀ ਕੀਮਤ 2,50,0000000 (ਦੋ ਅਰਬ ਪੰਜਾਹ ਕਰੋੜ) ਬਣਦੀ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: