ਜਾਣੋ ਸਿੱਧੂ ਮੂਸੇਵਾਲੇ ਨੇ ਬਿਨਾ ਨਸ਼ੇ ਦੇ ਸਰਪੰਚੀ ਜਿੱਤੀ ਜਾਂ ਨਹੀਂ

ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਵੋਟ ਪੋਲ ਕੀਤੀ ਹੈ। ਸਰਪੰਚੀ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਸਿੱਧੂ ਮੂਸੇਵਾਲਾ ਦੀ ਕਾਂਗਰਸ ਸਮਰਥਕ ਮਾਤਾ ਚਰਨ ਕੌਰ ਹੈ। ਉਹ ਮਾਨਸਾ ਦੇ ਪਿੰਡ ਮੂਸਾ ਤੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੀ ਮਾਤਾ ਦੇ ਹੱਕ ਵਿੱਚ ਵੋਟ ਭੁਗਤਾਈ। ਵੋਟ ਪਾਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਜੇਤੂ ਦਾ ਨਿਸ਼ਾਨ ਬਣਾ ਕੇ ਆਪਣੀ ਮਾਂ ਨਾਲ ਤਸਵੀਰ ਖਿਚਵਾਈ।

ਸਿੱਧੂ ਮੂਸੇਵਾਲਾ ਦਾ ਇਕ ਅਲੱਗ ਹੀ ਰੂਪ ਇਸ ਸਬੰਧੀ ਅੱਜ ਚੋਣਾਂ ਸਮੇਂ ਵੇਖਣ ਨੂੰ ਮਿਲਿਆ। ਉਹ ਪਿੰਡ ਦੇ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਕੇ ਵੋਟਾਂ ਪਾਉਣ ਆ ਰਹੇ ਲੋਕਾਂ ਦਾ ਸੁਆਗਤ ਕਰ ਰਿਹਾ ਹੈ। ਉਹ ਬਜ਼ਰੁਗਾਂ ਦੇ ਪੈਰੀਂ ਹੱਥ ਲਗਾਉਣ ਦੇ ਨਾਲ ਕੁੜੀਆਂ ਦੇ ਸਿਰ ਉੱਤੇ ਹੱਥ ਰੱਖਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਮਾਂ ਚੋਣ ਜਿੱਤਦੀ ਹੈ ਤਾਂ ਉਹ ਪਿੰਡ ਤੋਂ ਸ਼ਰਾਬ ਖਤਮ ਕਰ ਦੇਣਗੇ। ਜਿਕਰਯੋਗ ਹੈ ਕਿ ਸਿੱਧੂ ਦੀ ਮਾਂ ਚਰਨ ਕੌਰ ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ।

ਦੱਸ ਦਈਏ ਕਿ ਅੱਜਕਲ ਸਿੱਧੂ ਕੈਨੇਡਾ ਛੱਡ ਕੇ ਭਾਰਤ ਆ ਕੇ ਰਹਿ ਰਹੇ ਹਨ ਸਿੱਧੂ ਮੂਸੇਵਾਲਾ ਆਪਣੀ ਗਾਇਕੀ ਨੂੰ ਲੈ ਕੇ ਵਿਵਾਦਾਂ ‘ਚ ਰਹਿੰਦੇ ਹਨ। ਉਹਨਾਂ ਦੀ ਮਾਂ ਸਰਪੰਚ ਦੀ ਚੋਣ ਲੜ ਰਹੀ ਹੈ ਤੇ ਇਸਲਈ ਮਾਂ ਦਾ ਪ੍ਰਚਾਰ ਕਰਨ ਲਈ ਉਹ ਭਾਰਤ ‘ਚ ਆਪਣੇ ਪਿੰਡ ਆਏ ਹਨ। ਸਿੱਧੂ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਨ ਤੇ ਉਹ ਆਪਣੇ ਪਿੰਡ ‘ਚ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਵਿਦਿਆਰਥੀਆਂ ਦੀ ਅੰਗ੍ਰੇਜ਼ੀ ਵੀ ਹੋ ਰਹੀ ਚੈੱਕ ਕੈਨੇਡਾ ਦੇ ਏਅਰਪੋਰਟਾਂ ਤੋਂ ਪੰਜਾਬੀ ਮੋੜੇ ਜਾ ਰਹੇ ਵਾਪਸ

ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ਵਿਜ਼ੀਟਰ ਵੀਜ਼ੇ ਦੀ ਹੋ ਰਹੀ ਦੁਰਵਰਤੋਂ ਰੋਕਣ ...

error: