ਗੋਰਿਆਂ ਦੇ ਮਨ ਵਿੱਚ ਸਵਾਲ ਸਿੱਖਾਂ ਦੀ ਇਸ ਗੱਲ ਤੋਂ ਹੈਰਾਨ

ਆਪਣੇ ਆਲੇ-ਦੁਆਲੇ ਜਿੱਥੇ ਵੀ ਪੰਜਾਬੀ ਜਾਂਦੇ ਹਨ ਪੰਜਾਬ ਵਸਾ ਲੈਂਦੇ ਹਨ। ਉਹ ਆਪਣਾ ਨਿੱਕਾ ਜਿਹਾ ਪੰਜਾਬ ਵੀ ਗੁਰੂਆਂ-ਪੀਰਾਂ ਦੀ ਧਰਤੀ ਤੋਂ ਮਿਲੀਆਂ ਸਿੱਖਿਆਵਾਂ ਨਾਲ ਆਬਾਦ ਕਰ ਲੈਂਦੇ ਹਨ ਤੇ ਉਸ ਨੂੰ ਇੰਨਾ ਮਹਾਨ ਬਣਾ ਦਿੰਦੇ ਹਨ ਕਿ ਪੱਛਮੀ ਸੱਭਿਅਤਾ ਦੇ ਲੋਕ ਹੈਰਾਨ ਹੋ ਜਾਂਦੇ ਹਨ। ਅਜਿਹਾ ਹੀ ਕਿੱਸਾ ਨਿਊਜ਼ੀਲੈਂਡ ਦੇ ਔਕਲੈਂਡ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੋਕ ਗੁਰੂ ਘਰ ਦੇ ਲੰਗਰ ਤੇ ਉੱਥੇ ਹੀ ਕੀਤੀ ਜਾਂਦੀ ਖੇਤੀ ਤੋਂ ਬੇਹੱਦ ਪ੍ਰਭਾਵਿਤ ਹੁੰਦੇ ਹਨ।

ਐਨਜ਼ੈਡ ਗਾਰਡਨਰ ਰਸਾਲੇ ਵਿੱਚ ਲੇਖਕ ਮੇਈ ਲੇਂਗ ਵੌਂਗ ਦੇ ਲੇਖ “ਸਿੱਖ ਟੈਂਪਲ ਦਾ ਸਾਂਝਾ ਬਾਗ਼ ਜਿੱਥੇ ਵੰਡਣ ਲਈ ਉਗਾਇਆ ਜਾਂਦਾ ਭੋਜਨ” ਵਿੱਚ ਉਹ ਹੈਰਾਨ ਹੈ ਕਿ ਆਖ਼ਰ ਸਿੱਖ ਅਜਿਹਾ ਕਿਉਂ ਕਰਦੇ ਹਨ ਕਿ ਨਾ ਸਿਰਫ਼ ਹੋਰਾਂ ਲਈ ਮੁਫ਼ਤ ਵਿੱਚ ਭੋਜਨ ਉਗਾਉਂਦੇ ਹਨ, ਬਲਕਿ ਪਕਾ ਕੇ ਲੋਕਾਂ ਨੂੰ ਖਵਾਉਂਦੇ ਵੀ ਹਨ। ਜੀ ਹਾਂ, ਆਪਣੇ ਲੇਖ ਵਿੱਚ ਵੌਂਗ ਲਿਖਦੇ ਹਨ ਕਿ ਦੱਖਣੀ ਔਕਲੈਂਡ ਤੋਂ 30 ਕਿਲੋਮੀਟਰ ਦੂਰ ਸਥਿਤ ਕਸਬੇ ਟਕਾਨਿਨੀ ਸਥਿਤ ਗੁਰਦੁਆਰੇ ਤੋਂ ਹਰ ਹਫ਼ਤੇ ਹਜ਼ਾਰਾਂ ਲੋਕਾਂ ਨੂੰ ਭੋਜਨ ਮਿਲਦਾ ਹੈ। ਗੁਰਦੁਆਰੇ ਦੇ ਖੇਤਾਂ ਵਿੱਚ ਹੀ ਲੰਗਰ ਲਈ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਤੇ ਅਨਾਜ ਉਗਾਇਆ ਜਾਂਦਾ ਹੈ।

ਸਥਾਨਕ ਮੌਸਮ ਦੇ ਹਿਸਾਬ ਨਾਲ ਪਾਲਕ, ਸਾਗ, ਚੁਕੰਦਰ, ਗੰਢੇ, ਬ੍ਰੋਕਲੀ, ਗੋਭੀ, ਬਤਾਊਂ, ਮਿਰਚਾਂ, ਆਲੂ ਤੇ ਗਾਜਰਾਂ ਆਦਿ ਦੀ ਪੈਦਾਵਾਰ ਕੀਤੀ ਜਾਂਦੀ ਹੈ। ਗੁਰੂ ਘਰ ਦੇ ਲਾਂਗਰੀ ਸ਼ੇਰ ਸਿੰਘ ਨੇ ਲੇਖਕ ਨੂੰ ਦੱਸਿਆ ਕਿ ਰੋਜ਼ਾਨਾ ਤਿੰਨ ਸਮੇਂ ਭੋਜਨ ਤਿਆਰ ਹੁੰਦਾ ਹੈ ਤੇ ਵਾਲੰਟੀਅਰਾਂ ਦੀ ਮਦਦ ਨਾਲ ਲੰਗਰ ਤਿਆਰ ਕਰਨ ਤੋਂ ਲੈ ਕੇ ਸਾਫ਼ ਸਫ਼ਾਈ ਤਕ ਹਰ ਕੰਮ ਕੀਤਾ ਜਾਂਦਾ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਚਾਰ ਵਜੇ ਤੋਂ 40 ਔਰਤਾਂ ਗੁਰੂ ਘਰ ਦੀ ਰਸੋਈ ਵਿੱਚ ਆਉਂਦੀਆਂ ਹਨ ਤੇ ਰੋਟੀ ਪਕਾਉਂਦੀਆਂ ਹਨ ਅਤੇ 20 ਮਰਦ ਦਾਲ ਤੇ ਸਬਜ਼ੀ ਪਕਾਉਂਦੇ ਹਨ।

ਲੇਖਕ ਮੇਈ ਲੇਂਗ ਵੌਂਗ ਦੇ ਆਧਾਰ ‘ਤੇ ਕੰਮ ਦੀ ਵੰਡ ਵਿੱਚ ਇਸ ‘ਭੇਦਭਾਵ’ ਬਾਰੇ ਪੁੱਛਦੇ ਹਨ ਤਾਂ ਸ਼ੇਰ ਸਿੰਘ ਹੱਸ ਕੇ ਕਹਿੰਦੇ ਹਨ ਕਿ ਇਹ ਭੇਦਭਾਵ ਨਹੀਂ ਬਲਕਿ ਦਾਲ-ਸਬਜ਼ੀ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਭਾਰੀ ਭਾਂਡਿਆਂ ਨੂੰ ਵਰਤਣਾ ਤੇ ਚੁੱਕਣਾ ਔਰਤਾਂ ਲਈ ਔਖਾ ਹੁੰਦਾ ਹੈ। ਗੁਰੂ ਘਰ ਦੇ ਸੇਵਾਦਾਰ ਦਲਜੀਤ ਸਿੰਘ ਨੇ ਦੱਸਿਆ ਕਿ ਲੰਗਰ ਤਿਆਰ ਕਰਨ ਲਈ 200 ਲੀਟਰ ਤਕ ਦੇ ਸਨਅਤੀ ਪੱਧਰ ‘ਤੇ ਭੋਜਨ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 25,000 ਤੋਂ ਵੱਧ ਲੋਕਾਂ ਨੇ ਪਿਛਲੀ ਦੀਵਾਲੀ ਮੌਕੇ ਲੰਗਰ ਛੱਕਿਆ, ਜਿਸ ਨੂੰ ਤਿਆਰ ਕਰਨ ਲਈ ,600 ਕਿੱਲੋ ਚੌਲ 700 ਕਿੱਲੋ ਆਟਾ ਤੇ 8,000 ਸ਼ਾਕਾਹਾਰੀ ਬਰਗਰ ਵੀ ਲੱਗੇ। ਇੰਨਾ ਹੀ ਨਹੀਂ ਗੁਰਦੁਆਰੇ ਦੇ ਖੇਤਾਂ ਵਿੱਚ 11 ਏਕੜ ਵਿੱਚ ਫੈਲਿਆ ਵੱਖਰਾ ਬਾਗ਼ ਵੀ ਹੈ ਜਿਸ ਵਿੱਚ 500 ਫਲਾਂ ਤੇ ਮੇਵਿਆਂ ਦੇ ਦਰੱਖ਼ਤ ਹਨ।

ਇਨ੍ਹਾਂ ਵਿੱਚੋਂ ਨਿੰਬੂ ਤੇ ਹੋਰ ਖਟਾਸ ਵਾਲੇ ਫਲ, ਪਲੱਮ ਤੇ ਸੇਬ ਆਦਿ ਉਗਾਏ ਜਾਂਦੇ ਹਨ। ਹਾਲੇ ਪਿਛਲੇ ਹੀ ਹਰ ਤਰ੍ਹਾਂ ਦੇ ਮੇਵਿਆਂ ਦੇ ਦਰੱਖ਼ਤ ਲਾਏ ਹਨ, ਜਿਨ੍ਹਾਂ ਤੋਂ ਜਲਦੀ ਹੀ ਫਲ ਪ੍ਰਾਪਤ ਕੀਤਾ ਜਾਣ ਲੱਗੇਗਾ। ਖੇਤਾਂ ਤੋਂ ਸਾਰੀ ਪੈਦਵਾਰ ਦਾ ਧਿਆਨ ਰੱਖਣ ਲਈ ਸੀਨੀਅਰ ਸੁਪਰਵਾਈਜ਼ਰ ਡੇਵਿਡ ਚੰਦਰ ਤੇ ਉਨ੍ਹਾਂ ਦੇ ਸਹਾਇਕ ਵਿੱਲਮੀ ਤੁਈਪੁਲੋਟੂ ਵੀ ਹਾਜ਼ਰ ਰਹਿੰਦੇ ਹਨ। ਹਰ ਧਰਮ ਦੇ ਲੋਕਾਂ ਵੀ ਸ਼ਮੂਲੀਅਤ ਨਾਲ ਤਿਆਰ ਲੰਗਰ ਸਿੱਖੀ ਸਿਧਾਂਤਾਂ ਦੇ ਮੁਤਾਬਕ ਬਗ਼ੈਰ ਕਿਸੇ ਭੇਦਭਾਵ ਦੇ ਪ੍ਰੇਮ ਭਾਵ ਨਾਲ ਛਕਾਇਆ ਜਾਂਦਾ ਹੈ। ਇਸ ਵਰਤਾਰੇ ਨੂੰ ਦੇਖ ਸਥਾਨਕ ਲੋਕ ਅਕਸਰ ਅਚੰਭੇ ਵਿੱਚ ਆ ਜਾਂਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਵਿਦਿਆਰਥੀਆਂ ਦੀ ਅੰਗ੍ਰੇਜ਼ੀ ਵੀ ਹੋ ਰਹੀ ਚੈੱਕ ਕੈਨੇਡਾ ਦੇ ਏਅਰਪੋਰਟਾਂ ਤੋਂ ਪੰਜਾਬੀ ਮੋੜੇ ਜਾ ਰਹੇ ਵਾਪਸ

ਕੈਨੇਡਾ ਤੋਂ ਬੇਰੰਗ ਮੋੜਨ ਵਾਲੇ ਪੰਜਾਬੀਆਂ ਦੀ ਗਿਣਤੀ ਵਿਜ਼ੀਟਰ ਵੀਜ਼ੇ ਦੀ ਹੋ ਰਹੀ ਦੁਰਵਰਤੋਂ ਰੋਕਣ ...

error: