ਗੁਰੁ ਗੋਬਿੰਦ ਸਿੰਘ ਜੀ ਦੁਆਰਾ ਹੱਥ ਲਿਖਤ ਗ੍ਰੰਥ ਦੇ ਦਰਸ਼ਨ ਜਰੂਰ ਕਰੋ

ਆਪਣਾ ਸਭ ਕੁਝ ਦੇਸ਼ ਅਤੇ ਕੌਮ ਦੇ ਲੇਖੇ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਲਾ ਦਿੱਤਾ। ਜਿਨ੍ਹਾਂ ਨੇ ਜਿੱਥੇ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਕਈ ਕਦਮ ਚੁੱਕੇ ਬਲਕਿ ਕੁਲ ਲੁਕਾਈ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਰਹਿਣ ਦਾ ਸੁਨੇਹਾ ਦਿੱਤਾ ਉਹ ਇੱਕ ਅਜਿਹੇ ਰਹਿਬਰ ਹੋਏ ਹਨ। ਆਪ ਜੀ ਨੂੰ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ ਸਰਬੰਸਦਾਨੀ,ਦਸਮ ਪਾਤਸ਼ਾਹ, ਬਾਜਾਂ ਵਾਲੇ ਕਈਆਂ ਨਾਵਾਂ ਨਾਲ ਯਾਦ ਕੀਤਾ ਗਿਆ ਹੈ । ਅੱਜ ਅਸੀਂ ਤੁਹਾਨੂੰ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਦੇ ਹੱਥ ਲਿਖਤ ਗ੍ਰੰਥ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ।

ਇਸ ਸੰਤ ਸਿਪਾਹੀ ,ਮਰਦ ਅਗੰਮੜੇ ਦਾ ਪੂਰਾ ਜੀਵਨ ਹੀ ਵਿੱਲਖਣ ਅਤੇ ਲਾਸਾਨੀ ਹੈ । ਅਨੰਦਪੁਰ ਸਾਹਿਬ ‘ਚ ਉਨ੍ਹਾਂ ਨੇ ਖਾਲਸੇ ਦੀ ਸਾਜਨਾ ਕੀਤੀ ਅਤੇ ਪਟਨਾ ਸਾਹਿਬ ‘ਚ ਗੁਰੁ ਸਾਹਿਬ ਦਾ ਬਾਲਪਣ ਗੁਜ਼ਰਿਆ । ਗੁਰੁ ਗੋਬਿੰਦ ਸਿੰਘ ਜੀ ਨੇ ਬਾਲਪਣ ‘ਚ ਕਈ ਲੀਲਾਵਾਂ ਵੀ ਨੇ । ਹਰ ਇੱਕ ਦੇ ਦਿਲ ਦੀ ਜਾਨਣ ਵਾਲੇ ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਬਾਲਪਣ ‘ਚ ਨਾ ਸਿਰਫ ਰਾਣੀ ਵਿਸ਼ੰਭਰਾ ਦਾ ਪੁੱਤਰ ਬਣ ਕੇ ਉਨ੍ਹਾਂ ਦੀ ਮਮਤਾ ਦੀ ਇੱਛਾ ਨੂੰ ਪੂਰਾ ਕੀਤਾ ਸੀ । ਬਲਕਿ ਜਦੋਂ ਕਸ਼ਮੀਰੀ ਪੰਡਤਾਂ ਦੇ ਧਰਮ ‘ਤੇ ਆਣ ਬਣੀ ਤਾਂ ਆਪ ਨੇ ਹੀ ਆਪਣੇ ਪਿਤਾ ਅਤੇ ਨੌਵੇਂ ਪਾਤਸ਼ਾਹ ਗੁਰੁ ਤੇਗ ਬਹਾਦਰ ਜੀ ਨੂੰ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇਣ ਲਈ ਆਖਿਆ ।

ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ, ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ, ਬਿਹਾਰ (ਮੌਜੂਦਾ ਤਖਤ ਸ੍ਰੀ ਪਟਨਾ ਸਾਹਿਬ), ਪੋਹ ਸੁਦੀ ਸਤਮੀ ਸੰਮਤ 1723 (1666 ਈ.) ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰਾਂ ਨੇ ਸੰਸਾਰ ਵਿਚ ਆਪਣੇ ਪ੍ਰਕਾਸ਼ ਬਾਰੇ ਆਪਣੀ ਸਵੈ-ਜੀਵਨੀ ‘ਬਚਿਤ੍ਰ ਨਾਟਕ’ ਵਿਚ ਇਉਂ ਬਿਆਨ ਕੀਤਾ ਹੈ :

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੜੇ ਲਿਖੇ ਸਰਪੰਚ ਨੇ ਪਿੰਡ ਦੀ ਬਦਲ ਦਿੱਤੀ ਨੁਹਾਰ

ਜਿਲ੍ਹਾ ਸੰਗਰੂਰ ਦਾ ਹਲਕਾ ਧੂਰੀ ਦਾ ਦੌਲਤਪੁਰ ਪਿੰਡ ਪਹਿਲਾ ਹਾਈਟੈੱਕ ਪਿੰਡ ਬਣ ਗਿਆ। ਜਿੱਥੇ ਪਿੰਡ ...

error: