ਮੁੱਖ ਮੰਤਰੀ ਤੇ ਗ੍ਰੇਟ ਖਲੀ ਮੁਲਾਕਾਤ ਦੀ ਹੋ ਰਹੀ ਚਰਚਾ

ਚਰਚਾ ‘ਚ ਆਇਆ ਮੁੱਖ ਮੰਤਰੀ ਧਮਕ ਬੇਸ ਵਾਲਾ ਜਿਸ ਨੇ ਆਪਣਾ ਮੁਰੀਦ ਹਨੀ ਸਿੰਘ ਵਰਗੇ ਰੈਪ ਸਟਾਰ ਨੂੰ ਬਣਾ ਲਿਆ ਹੈ। ਮੁੱਖ ਮੰਤਰੀ ਦੀਆਂ ਹਰ ਰੋਜ਼ ਹੀ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਥੋੜੇ ਹੀ ਸਮੇਂ ‘ਚ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਇੱਕ ਹੋਰ ਵੀਡੀਓ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਓ ‘ਚ ਮੁੱਖ ਮੰਤਰੀ ਨਾਲ ਸੈਲਫੀ ਲੈਂਦੇ ਹੋਏ WWE ਦੇ ਸਟਾਰ ਰੈਸਲਰ ਰਹਿ ਚੁੱਕੇ ‘ਦ ਗ੍ਰੇਟ ਖਲੀ’ ਨਜ਼ਰ ਆ ਰਹੇ ਹਨ।

ਅੱਜ ਰੈਸਲਰ ਦੁਲੀਪ ਸਿੰਘ ਯਾਨੀ ਖਲੀ ਨੂੰ ਮੁੱਖ ਮੰਤਰੀ ਅਤੇ ਸੋਨੀ ਮਾਨ ਮਿਲਣ ਲਈ ਪਹੁੰਚੇ ਹਨ ਜਿਸ ਦੀ ਵੀਡੀਓ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਆਪਣੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਆਪਣੇ ਆਉਣ ਵਾਲੇ ਗਾਣੇ ਡੇਵਿਲ ਨੂੰ ਲੈ ਕੇ ਸੋਨੀ ਮਾਨ ਅਤੇ ਮੁੱਖ ਮੰਤਰੀ ਖੂਬ ਸੁਰਖੀਆਂ ਬਟੋਰ ਰਹੇ ਹਨ। ਡੇਵਿਲ ਗਾਣੇ ਦਾ ਟੀਜ਼ਰ ਕਾਫੀ ਹਿੱਟ ਰਿਹਾ ਹੈ ਜਿਸ ਨੂੰ ਕੁਝ ਹੀ ਦਿਨਾਂ ‘ਚ ਯੂ ਟਿਊਬ ‘ਤੇ 17 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਡੇਵਿਲ ਗਾਣੇ ਦਾ ਟੀਜ਼ਰ ਟਰੇਂਡਿੰਗ ਲਿਸਟ ‘ਚ ਚੱਲ ਰਿਹਾ ਹੈ।

ਮੁੱਖ ਮੰਤਰੀ ਦਾ ਡੇਵਿਲ ਗਾਣਾ ਦੂਸਰਾ ਗਾਣਾ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਵੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦਾ ਗਾਣਾ ਧਮਕ ਬੇਸ ਆ ਚੁੱਕਿਆ ਹੈ ਜਿਸ ਨੇ ਵੀ ਖਾਸੀਆਂ ਸੁਰਖੀਆਂ ਬਟੋਰੀਆਂ ਹਨ। ਦਲੀਪ ਸਿੰਘ ਰਾਣਾ ਨੂੰ ਦ ਗ੍ਰੇਟ ਖਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਖਲੀ ਪੰਜਾਬ ਦੇ ਅਜਿਹੇ ਰੈਲਸਲਰ ਹਨ ਜਿਨ੍ਹਾਂ ਨੇ WWE ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਕਈ ਸਾਲ ਰੈਸਲਿੰਗ ਵਿੱਚ ਦ ਗ੍ਰੇਟ ਖਲੀ ਵਜੋਂ ਨਾਮ ਕਮਾਉਣ ਵਾਲੇ ਦਲੀਪ ਸਿੰਘ ਰਾਣਾ ਹੁਣ ਜਲੰਧਰ ਵਿੱਚ ਆਪਣੀ ਅਕੈਡਮੀ ‘ਚ ਰੈਸਲਿੰਗ ਸਿਖਾਉਂਦੇ ਹਨ। 7 ਫੁੱਟ ਦੀ ਲੰਬਾਈ ਤੇ ਚੌੜੇ ਸਰੀਰ ਕਾਰਨ ਉਨ੍ਹਾਂ ਨੂੰ ਸਭ ਤੋਂ ਲੰਬੇ ਚੌੜੇ ਰੈਸਲਰ ਵਜੋਂ ਵੀ ਪਛਾਣ ਮਿਲੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੜੇ ਲਿਖੇ ਸਰਪੰਚ ਨੇ ਪਿੰਡ ਦੀ ਬਦਲ ਦਿੱਤੀ ਨੁਹਾਰ

ਜਿਲ੍ਹਾ ਸੰਗਰੂਰ ਦਾ ਹਲਕਾ ਧੂਰੀ ਦਾ ਦੌਲਤਪੁਰ ਪਿੰਡ ਪਹਿਲਾ ਹਾਈਟੈੱਕ ਪਿੰਡ ਬਣ ਗਿਆ। ਜਿੱਥੇ ਪਿੰਡ ...

error: