ਕਿਸਾਨਾਂ ਲਈ ਖੁਸ਼ਖਬਰੀ 15000 ਕਰੋੜ ਦੇ ਕਿਸਾਨੀ ਕਰਜ਼ੇ ਹੋਣਗੇ ਮਾਫ

ਅਖੀਰ ਕਰ ਉਹ ਦਿਨ ਆ ਹੀ ਗਿਆ ਜਿਸਦਾ ਕਿਸਾਨਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਗਭਗ 15000 ਕਰੋੜ ਦੇ ਸਹਿਕਾਰੀ ਬੈਂਕਾਂ ਦੇ ਕਿਸਾਨੀ ਕਰਜ਼ੇ ‘ਤੇ ਲੀਕ ਮਾਰਨ ਦਾ ਫ਼ੈਸਲਾ ਕਰ ਲਿਆ ਹੈ।

ਇਸ ਸਬੰਧੀ ਪੰਜਾਬ ਸਹਿਕਾਰੀ ਬੈਂਕ ਐਕਟ ਦੀ ਧਾਰਾ 67ਏ ਖ਼ਤਮ ਕਰਨ ਅਤੇ ਹੋਰ ਲੋੜੀਂਦੀ ਤਰਮੀਮ ਕਰਨ ਨੂੰ ਮੰਤਰੀ ਮੰਡਲ ਦੀ ਅਗਲੇ ਹਫ਼ਤੇ ਹੋਣ ਵਾਲੀ ਬੈਠਕ ਵਿਚ ਪ੍ਰਵਾਨਗੀ ਮਿਲਣ ਦੀ ਪੂਰੀ ਆਸ ਹੈ।

ਪੰਜਾਬ ਸਹਿਕਾਰਤਾ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਵਾਨਗੀ ਦੇਣ ਮਗਰੋਂ ਸਰਕਾਰ ਇਸ ਤਰਮੀਮੀ ਬਿਲ ਨੂੰ ਜੂਨ ਵਿਚ ਹੋਣ ਵਾਲੇ ਬਜਟ ਸੈਸ਼ਨ ਵਿਚ ਪਾਸ ਕਰੇਗੀ।

ਇੰਨਾ ਹੀ ਨਹੀਂ ਸੂਤਰਾਂ ਨੇ ਦਸਿਆ ਕਿ ਧਾਰਾ 67ਏ ਦੇ ਹਟਾਉਣ ਨਾਲ, ਕਰਜ਼ਾਈ ਕਿਸਾਨਾਂ ਤੇ ਪ੍ਰਭਾਵਤ ਪਰਵਾਰਾਂ ਨੂੰ ਜ਼ਮੀਨ ਦੀ ਕੁਰਕੀ ਜਾਂ ਗ੍ਰਿਫ਼ਤਾਰੀ ਦਾ ਜੋ ਡਰ ਲੱਗਾ ਰਹਿੰਦਾ ਸੀ, ਉਹ ਵੀ ਖ਼ਤਮ ਹੋ ਜਾਵੇਗਾ ਅਤੇ ਉਤੋਂ ਮੁਆਫ਼ੀ ਵੀ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁਲ ਕਿਸਾਨੀ ਕਰਜ਼ੇ 80000 ਕਰੋੜ ਤੋਂ ਵੀ ਵਧ ਹਨ ਜਿਨ੍ਹਾਂ ਵਿਚ 50000 ਕਰੋੜ ਰਾਸ਼ਟਰੀ ਬੈਂਕਾਂ ਦੇ, 13000 ਕਰੋੜ ਆੜ੍ਹਤੀਆਂ ਦੇ ਅਤੇ 15000 ਕਰੋੜ ਸਹਿਕਾਰੀ ਬੈਂਕਾਂ ਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕੈਪਟਨ ਦੇ ਫੈਸਲਿਆਂ ਤੋਂ ਕਿਸਾਨ ਨਹੀਂ ਖੁਸ਼ – ਪੜੋ ਪੂਰੀ ਖਬਰ

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਸੂਬਾ ਜਨਰਲ ਸਕੱਤਰ ...

error: