ਹੁਣ ਦੇਸੀ ਗਾਵਾਂ ਵੀ ਦੇਣਗੀਆਂ ਇਕ ਦਿਨ ਵਿਚ 80 ਲਿਟਰ ਦੁੱਧ

ਮੱਧ ਪ੍ਰਦੇਸ਼ ਵਿੱਚ ਗਾਵਾਂ ਦੀ ਨਸਲ ਸੁਧਾਰਨ ਲਈ ਸੈਕੰਡ ਸੈਕਸਡ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਨਾਲ ਦੁਧਾਰੂ ਨਸਲ ਦੀਆਂ ਗਾਵਾਂ ਵਿੱਚ ਸੁਧਾਰ ਤਾਂ ਹੋਵੇਗਾ ਨਾਲ ਹੀ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੋਵੇਗਾ। ਕੇਂਦਰ ਸਰਕਾਰ ਇਸ ਤਕਨੀਕ ਨਾਲ ਦੇਸੀ ਗਾਵਾਂ ਦੇ ਮਾਦਾ ਤੇ ਨਰ ਵੱਛੜੇ ਪੈਦਾ ਕਰਨ ਨੂੰ ਲੈ ਕੇ ਰਿਸਰਚ ਕਰਵਾ ਰਹੀ ਹੈ।

ਦੂਜੇ ਪਾਸੇ ਸਰਕਾਰ ਨੇ ਬ੍ਰਾਜ਼ੀਲ ਨਸਲ ਦੇ ਸਾਂਢ ਦਾ ਸੀਮਨ ਸੈਂਪਲ ਲੈ ਕੇ ਦੇਸੀ ਗਾਂ ਨਾਲ ਮਿਲਾਪ ਕਰਾਇਆ ਹੈ। ਇਸ ਦੇ ਨਤੀਜੇ ਆ ਗਏ ਹਨ। ਇਹ ਗਾਂ ਹੁਣ ਰੋਜ਼ਾਨਾ ਇੱਕ ਸਮੇਂ 40 ਲੀਟਰ ਦੁੱਧ ਦਿੰਦੀ ਹੈ। ਇਸ ਦਾ ਉਦੇਸ਼ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇ।

ਮੱਧ ਪ੍ਰਦੇਸ਼ ਵਿੱਚ ਦੁੱਧ ਵਾਲੀ ਗਾਵਾਂ ਦੀ ਗਿਣਤੀ ਵਧਾਉਣ ਲਈ ਬ੍ਰਾਜ਼ੀਲ ਤੋਂ ਗਿਰ ਤੇ ਜਰਸੀ ਨਸਲ ਦੇ ਸਾਂਢਾਂ ਦੇ ਅੱਠ ਹਜ਼ਾਰ ਸੀਮਨ ਡੋਜ਼ ਮੰਗਵਾਏ ਹਨ। ਸੂਬੇ ਦੇ ਪਸ਼ੂ ਵਿਭਾਗ ਮੁਤਾਬਕ ਵੈਸੇ ਤਾਂ ਗਿਰ ਭਾਰਤੀ ਨਸਲ ਹੁੰਦੀ ਹੈ ਪਰ ਬ੍ਰਾਜ਼ੀਲ ਨੇ ਇਸ ਨਸਲ ਤੇ ਬਹੁਤ ਕੰਮ ਕੀਤਾ ਹੈ ਤੇ ਹੁਣ ਗਿਰ ਤੇ ਜਰਸੀ ਨਸਲ ਦੀਆਂ ਗਾਂਵਾ ਇੱਕ ਦਿਨ ਵਿੱਚ 35 ਤੋਂ 40 ਲੀਟਰ ਦੁੱਧ ਇੱਕ ਸਮੇਂ ਵਿੱਚ ਦਿੰਦੀ ਹੈ। ਜਦਕਿ ਮੱਧ ਪ੍ਰਦੇਸ਼ ਵਿੱਚ ਹੀ ਇਸ ਨਸਲ ਦੀਆਂ ਗਾਵਾਂ ਇੱਕ ਸਮੇਂ 5 ਲੀਟਰ ਦੁੱਧ ਦਿੰਦੀਆਂ ਹਨ।

ਸੂਬੇ ਦੀਆਂ ਗਾਵਾਂ ਵਿੱਚ ਦੁੱਧ ਉਤਾਪਾਦਨ ਦੀ ਸਮਰਥਾ ਘੱਟ ਹਨ ਜਿਸ ਦਾ ਕਾਰਨ ਹੈ ਚੰਗੇ ਨਸਲ ਦੇ ਸਾਂਢ ਦਾ ਸੀਮਨ ਨਾ ਮਿਲਣਾ ਹੈ। ਇਹੀ ਕਾਰਨ ਹੈ ਕਿ ਸਰਕਾਰ ਬ੍ਰਾਜ਼ੀਲ ਤੋਂ ਗਿਰ ਤੇ ਜਰਸੀ ਨਸਲ ਦੇ ਸਾਂਢ ਦੇ ਸੀਮਨ ਮੰਗਵਾ ਰਹੀ ਹੈ।

ਇਸ ਤਕਨੀਕ ਵਿੱਚ ਸੀਮਨ ਨੂੰ ਲੈਬ ਟੋਕਨੋਲਜੀ ਰਾਹੀਂ ਚੰਗੀਆਂ ਨਸਲ ਦੀਆਂ ਗਾਂਵਾ ਵਿੱਚ ਗਰਭਧਾਰਨ ਕੀਤਾ ਜਾਂਦਾ ਹੈ। ਬਾਅਦ ਵਿੱਚ ਪੈਦਾ ਹੋਏ ਭਰੂਣ ਨੂੰ ਦੇਸੀ ਗਾਂਵਾਂ ਦੇ ਗਰਭ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਸ ਨਾਲ ਜਿੱਥੇ ਨਸਲ ਵਿੱਚ ਸੁਧਾਰ ਹੁੰਦਾ ਹੈ, ਉੱਥੇ ਦੁੱਧ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ।

ਪਸ਼ੂ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਇੱਕ ਸੀਮਨ ਨਾਲ ਕਈ ਪਸ਼ੂਆਂ ਦਾ ਗਰਭਧਾਰਨ ਕੀਤਾ ਜਾ ਸਕਦਾ ਹੈ ਜਿਸ ਨਾਲ ਲਾਗਤ ਵੀ ਘੱਟ ਆਉਂਦੀ ਹੈ। ਕਾਮਧੇਨੂ ਬਰੀਡਿੰਗ ਸੈਂਟਰ ਹੋਸ਼ਾਂਗਾਬਾਦ ਦੇ ਕੀਰਤਪੁਰ ਵਿੱਚ ਖੁੱਲ੍ਹੇਗਾ।

Share this...
Share on Facebook
Facebook

Leave a Reply

Your email address will not be published. Required fields are marked *

*

error: