ਭਾਰਤ ਦੇ ਕਿਸਾਨਾਂ ਲਈ ਰਾਹਤ ਫੰਡ ਇਕੱਠਾ ਕਰਨ ਵਾਸਤੇ ਇੰਗਲੈਂਡ ਦਾ ਗੋਰਾ ਕਰੇਗਾ 6000 ਕਿੱਲੋਮੀਟਰ ਦੀ ਪੈਦਲ ਯਾਤਰਾ

ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ । ਅਜਿਹਾ ਕੋਈ ਦਿਨ ਨਹੀਂ ਹੁੰਦਾ ਜਿਸ ਦਿਨ ਕਿਸਾਨ ਦੀ ਖ਼ੁਦਕੁਸ਼ੀ ਦੀ ਖ਼ਬਰ ਨਾ ਲੱਗੀ ਹੋਵੇ । ਭਾਰਤ ਤੇ ਪੰਜਾਬ ਦੇ ਲੀਡਰਾਂ ਲਈ ਬੇਸ਼ੱਕ ਇਹ ਆਮ ਜਿਹੀ ਗੱਲ ਹੈ ਤੇ ਉਹਨਾਂ ਨੂੰ ਕਿਸਾਨਾਂ ਦੀ ਖੁਦਕੁਸ਼ੀਆਂ ਨਾਲ ਕੋਈ ਖਾਸ ਫਰਕ ਵੀ ਨਹੀਂ ਪੈਂਦਾ ਪਰ ਇਕ ਵਿਦੇਸ਼ੀ ਨੇ ਭਾਰਤ ਦੇ ਕਿਸਾਨਾਂ ਦਾ ਦਰਦ ਮਹਿਸੂਸ ਕੀਤਾ ਹੈ ਤੇ ਉਹ ਕੁਝ ਅਜਿਹਾ ਕਰਨ ਜਾ ਰਿਹਾ ਹੈ ਜੋ ਭਾਰਤ ਦੇ ਐਸ਼ਪ੍ਰਸਤ ਨੇਤਾ ਕਰਨ ਦੀ ਸੋਚ ਵੀ ਨਹੀਂ ਸਕਦੇ ।

ਇੰਗਲੈਂਡ ਦਾ ਇਕ ਗੋਰਾ ਡੇਵਿਡ ਐਟਹੋਵੈ (David Atthowe) ਭਾਰਤ ਦੇ ਕਿਸਾਨਾਂ ਲਈ ਜਿਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਸੀ ਲਈ ਰਾਹਤ ਫੰਡ ਇਕੱਠਾ ਕਰੇਗਾ । ਇਸ ਫੰਡ ਨੂੰ ਇਕੱਠਾ ਕਰਨ ਲਈ ਉਹ 6000 ਕਿੱਲੋਮੀਟਰ ਦੀ ਪੈਦਲ ਯਾਤਰਾ ਕਰੇਗਾ । ਇਹ ਯਾਤਰਾ ਕਨਯਾਕੁਮਾਰੀ ਤੋਂ ਲਈ ਕੇ ਅੰਮ੍ਰਿਤਸਰ ਤੱਕ ਹੋਵੇਗੀ ।

ਇਹ ਪਹਿਲੀ ਵਾਰ ਨਹੀਂ ਜਦੋਂ ਡੇਵਿਡ ਇਸ ਤਰਾਂ ਦਾ ਲੋਕ ਭਲਾਈ ਦਾ ਕੰਮ ਕਰ ਰਹੇ ਹੋਣ ਉਹ ਅਕਸਰ ਲੋਕਾਂ ਦੀ ਮਦਦ ਕਰਨ ਤੇ ਜਾਗਰੂਕ ਕਰਨ ਲਈ ਅਜਿਹੀਆਂ ਯਾਤਰਾਵਾਂ ਕਰਦੇ ਰਹਿੰਦੇ ਹਨ ।

ਇਸ ਯਾਤਰਾ ਨਾਲ ਉਸਦਾ ਮਕਸਦ ਹਰ ਵਿਧਵਾ ਨੂੰ 1000 ਰੁ ਪ੍ਰਤੀ ਮਹੀਨਾ ਉਪਲਬਦ ਕਰਵਾਉਣਾ ਹੈ ।ਨਾਲ ਹੀ ਉਹ ਇਹਨਾਂ ਕਿਸਾਨ ਪਰਿਵਾਰਾਂ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਵੀ ਸਿਖਾਵੇਗਾ ।ਇਸ ਮੁਹਿੰਮ ਨੂੰ “ਇਕ ਪਰਿਵਾਰ ਦੀ ਮਦਦ” ਦਾ ਨਾਮ ਦਿੱਤਾ ਹੈ ।

ਇਹ ਯਾਤਰਾ 15 ਜੁਲਾਈ ਨੂੰ ਸ਼ੁਰੂ ਹੋਵੇਗੀ ਤੇ 12 ਮਹੀਨਿਆਂ ਵਿੱਚ ਖਤਮ ਹੋਵੇਗੀ ।ਇਸ ਯਾਤਰਾ ਦੌਰਾਨ ਉਹ 14 ਰਾਜਾਂ ਵਿਚ ਜਾਵੇਗਾ। ਇਸ ਯਾਤਰਾ ਵਿੱਚ “ਯੂਨਾਇਟੇਡ ਸਿੱਖਜ਼ ” ਤੇ “ਦਾ ਬੇਟਰ ਇੰਡੀਆ” ਸੰਸਥਾਵਾਂ ਵੀ ਮਦਦ ਕਰਨਗੀਆਂ । ਇਹ ਭਾਰਤ ਦੇ ਇਤਿਹਾਸ ਵਿੱਚ ਬਿਲਕੁਲ ਅਲੱਗ ਤਰਾਂ ਦੀ ਯਾਤਰਾ ਹੋਵੇਗੀ ।

ਡੇਵਿਡ ਕਹਿੰਦੇ ਹਨ ਕਿ ਭਾਰਤ ਦੇ ਕਿਸਾਨਾਂ ਦੀ ਹਾਲਤ ਬਹੁਤ ਹੀ ਤਰਸ ਯੋਗ ਬਣੀ ਹੋਈ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ ਸਰਕਰੀ ਤੰਤਰ ਦੇ ਨਾਲ ਨਾਲ ਹਰੀ ਕ੍ਰਾਂਤੀ ਦਾ ਆਉਣਾ ਵੀ ਹੈ । ਹਰੀ ਕ੍ਰਾਂਤੀ ਆਉਣ ਨਾਲ ਕਿਸਾਨ ਉੱਪਰ ਜ਼ਿਆਦਾ ਉਪਜ ਪੈਦਾ ਕਰਨ ਦਾ ਦਬਾਵ ਵੱਧ ਗਿਆ ਹੈ ਖਾਦਾਂ,ਬੀਜ,ਕੀਟਨਾਸ਼ਕ ਆਦਿ ਬਹੁਤ ਮਹਿੰਗੇ ਹੋਣ ਕਾਰਨ ਕਿਸਾਨ ਖ਼ੁਦਕੁਸ਼ੀ ਦਾ ਰਸਤਾ ਆਪਣਾ ਰਹੇ ਹਨ ਜੋ ਬਹੁਤ ਹੀ ਅਫਸੋਸ ਦੀ ਗੱਲ ਹੈ ।

Share this...
Share on Facebook
Facebook

Leave a Reply

Your email address will not be published. Required fields are marked *

*

error: