ਅਸਰਦਾਰ ਕੁਦਰਤੀ ਤਰੀਕਿਆਂ ਨਾਲ ਮੱਛਰਾਂ ਤੋਂ ਪਾਓ ਛੁਟਕਾਰਾ

ਇਸ ਬਾਰੇ ਕਿਸੇ ਨੂੰ ਦੱਸਣ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਮੱਛਰ ਦਾ ਡੰਗਣਾ ਕਿੰਨਾ ਕੁ ਖਤਰਨਾਕ ਹੈ। ਪੂਰੀ ਤਰਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ, ਪਰ ਮੁਮਕਿਨ ਨਹੀਂ। ਬਾਜ਼ਾਰ ਵਿੱਚ ਵਿਕਣੇ ਵਾਲੇ ਤਰ੍ਹਾਂ-ਤਰ੍ਹਾਂ ਦੇ ਮੱਛਰ ਮਾਰ ਤਰਲ ਤੇ ਹੋਰ ਪਦਾਰਥ ਉਪਲਬਧ ਹਨ। ਸਾਡੀ ਸਿਹਤ ਤੇ ਜਿਨਾਂ ਦਾ ਬਹੁਤ ਘਾਤਕ ਅਸਰ ਹੁੰਦਾ ਹੈ। ਸ਼ਾਇਦ ਤੁਸੀ ਇਸ ਬਾਰੇ ਨਹੀਂ ਜਾਣਦੇ ਕਿ ਬਹੁਤ ਸਾਰੇ ਘਰੇਲੂ ਉਪਾਅ (ਤਰੀਕੇ) ਵੀ ਇਹਨਾਂ ਖਤਰਨਾਕ ਮੱਛਰਾਂ ਤੋਂ ਬਚਣ ਲਈ ਕੀਤੇ ਜਾ ਸਕਦੇ ਹਨ।

ਇਹਨਾਂ ਉਪਾਵਾਂ ਲਈ ਲੋੜੀਂਦੀਆਂ ਚੀਜਾਂ ਤੁਹਾਡੇ ਘਰ ਵਿੱਚੋਂ ਹੀ ਮਿਲ ਜਾਣਗੀਆਂ। ਹੁਣ ਜਾਣੋ ਘਰ ਵਿੱਚ ਲੁਕੇ ਇਹਨਾਂ ਖਤਰਨਾਕ ਮੱਛਰਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ। 1.ਨਿੰਮ ਨਾਲ ਵੀ ਮੱਛਰਾਂ ਨੂੰ ਵੀ ਭਜਾਇਆ ਜਾ ਸਕਦਾ ਹੈ। ਇਸਦੇ ਲਈ ਨਿੰਮ ਅਤੇ ਨਾਰੀਅਲ ਦੇ ਤੇਲ ਨੂੰ ਬਰਾਬਰ ਮਾਤਰਾ ਵਿੱਚ ਮਿਲਾਓ, ਇਸ ਮਿਸ਼ਰਤ ਤੇਲ ਨੂੰ ਸਰੀਰ ਉੱਤੇ ਲਗਾਓ ਅਤੇ ਮੱਛਰਾਂ ਨੂੰ ਆਪਣੇ ਤੋਂ ਦੂਰ ਭਜਾਓ। ਇਸਦਾ ਅਸਰ ਅੱਠ ਘੰਟੇ ਤੱਕ ਰਹਿੰਦਾ ਹੈ। 2.ਤੁਲਸੀ ਦੇ ਬੂਟੇ ਨੂੰ ਕਮਰੇ ਦੀ ਖਿਡ਼ਕੀ ਦੇ ਕੋਲ ਰੱਖ ਦੇਣ ਨਾਲ ਵੀ ਮੱਛਰ ਭੱਜ ਜਾਣਗੇ। ਤੁਲਸੀ ਦਾ ਬੂਟਾ ਸਿਰਫ ਮੱਛਰਾਂ ਨੂੰ ਭਜਾਉਂਦਾ ਨਹੀਂ ਸਗੋਂ ਉਨ੍ਹਾਂ ਨੂੰ ਅੰਦਰ ਆਉਣ ਤੋਂ ਵੀ ਰੋਕਦਾ ਹੈ। ਇਸਤੋਂ ਇਲਾਵਾ ਤੁਸੀ ਨੀਂਬੂ ਅਤੇ ਗੇਂਦੇ ਦਾ ਪੌਧਾ ਵੀ ਲਗਾ ਸੱਕਦੇ ਹੋ। ਇਨ੍ਹਾਂ ਦਾ ਵੀ ਮੱਛਰਾਂ ਉੱਤੇ ਅਜਿਹਾ ਹੀ ਅਸਰ ਹੁੰਦਾ ਹੈ। 3.ਬਰਾਬਰ ਮਾਤਰਾ ਵਿੱਚ ਨੀਂਬੂ ਦਾ ਤੇਲ ਅਤੇ ਨੀਲਗਿਰੀ ਦਾ ਤੇਲ ਲੈ ਕੇ ਇਹਨਾਂ ਦੋਵੇਂ ਤੇਲਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ, ਹੁਣ ਇਸ ਮਿਸ਼ਰਤ ਤੇਲ ਆਪਣੇ ਸਰੀਰ ਉੱਤੇ ਲਗਾਓ। ਇਸਦੀ ਖੁਸ਼ਬੂ ਕਰਕੇ ਮੱਛਰ ਤੁਹਾਡੇ ਨੇੜੇ ਨਹੀਂ ਆਉਣਗੇ।

4.ਕਮਰੇ ਵਿੱਚ ਮੱਛਰ ਮਾਰਨ ਕਾਇਲ ਦੀ ਜਗਾ ਤੇ ਕਪੂਰ ਦੀ ਟਿੱਕੀ ਬਾਲੋ ਅਤੇ 15 – 20 ਮਿੰਟਾਂ ਲਈ ਕਪੂਰ ਦੀ ਟਿੱਕੀ ਬਲਦੀ ਛੱਡ ਦਿਓ। ਜਦੋਂ ਤੁਸੀਂ ਕਮਰੇ ਵਿੱਚ ਵਾਪਸ ਆਓਗੇ ਤਾਂ ਤੁਹਾਨੂੰ ਮੱਛਰਾਂ ਦਾ ਨਾਮੋ-ਨਿਸ਼ਾਨ ਨਹੀਂ ਮਿਲੇਗਾ। 5.ਲੈਵੇਂਡਰ ਦੀ ਖੁਸ਼ਬੂ ਇੰਨੀ ਤੇਜ ਹੁੰਦੀ ਹੈ ਕਿ ਮੱਛਰ ਉਸਨੂੰ ਸੁੰਘਕੇ ਡੰਗ ਨਹੀਂ ਮਾਰ ਸਕਦੇ । ਇਸਲਈ ਕਮਰੇ ਵਿੱਚ ਲੈਵੇਂਡਰ ਦਾ ਫਰੇਸ਼ਨਰ (Room Freshner) ਇਸਤੇਮਾਲ ਕਰੋ, ਇਸ ਤਰ੍ਹਾਂ ਨਾਲ ਵੀ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਕਮਰਾ ਵੀ ਮਹਿਕੇਗਾ। 6.ਮੱਛਰ ਲੱਸਣ ਦੀ ਬਦਬੂ ਤੋਂ ਭੱਜਦੇ ਹਨ। ਕਰਨਾ ਕੀ ਹੈ, ਅਸੀਂ ਲੱਸਣ ਨੂੰ ਚੰਗੀ ਤਰ੍ਹਾਂ ਪੀਸਕੇ ਪਾਣੀ ‘ਚ ਉਬਾਲ ਲੈਣਾ ਹੈ, ਫਿਰ ਇਸ ਉਬਲੇ ਪਾਣੀ ਦਾ ਛਿੜਕਾਅ ਆਪਣੇ ਕਮਰੇ ਕਰ ਦਿਓ। ਅਸਰ ਸਾਫ਼ ਵਿਖੇਗਾ। ਜੇਕਰ ਤੁਹਾਨੂੰ ਲੱਸਣ ਦੀ ਬਦਬੂ ਤੋਂ ਕੋਈ ਪਰੇਸ਼ਾਨੀ ਨਹੀਂ ਤਾਂ ਇਹ ਸਪਰੇਅ ਤੁਸੀਂ ਆਪਣੇ ਸਰੀਰ ਉੱਤੇ ਵੀ ਕਰ ਸਕਦੇ ਹੋ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: