ਜਾਣੋ ਰਾਜ ਬਰਾੜ ਦੇ ਬੱਚਿਆਂ ਪੁੱਤਰ ਅਤੇ ਧੀ ਬਾਰੇ

ਜਿਨ੍ਹਾਂ ਨੇ ਪੰਜਾਬੀ ਗਾਇਕੀ ‘ਚ ਬਹੁਤ ਵੱਡਾ ਯੋਗਦਾਨ ਪਾਇਆ ਰਾਜ ਬਰਾੜ ਇੱਕ ਅਜਿਹੀ ਸ਼ਖ਼ਸੀਅਤ ਸਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ। ਉਨ੍ਹਾਂ ਦੇ ਭਰਾ ਦਾ ਇੱਕ ਗੀਤ ਹਾਲ ‘ਚ ਹੀ ਆਇਆ ਸੀ। ਪੰਜਾਬੀ ਗਾਇਕੀ ਦਾ ਰਾਜ ਬਰਾੜ ਇੱਕ ਅਜਿਹਾ ਸਿਰਮੌਰ ਸਿਤਾਰਾ ਸੀ ਜਿਸ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ ਅਤੇ ਅੱਜ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣਿਆ ਜਾਂਦਾ ਹੈ। ਪਰ ਇੱਕ ਦੌਰ ਅਜਿਹਾ ਵੀ ਉਨ੍ਹਾਂ ਦੇ ਕਰੀਅਰ ‘ਚ ਆਇਆ ਕਿ ਉਨ੍ਹਾਂ ਨੂੰ ਵੱਡਾ ਘਾਟਾ ਪੈ ਗਿਆ।

ਉਨ੍ਹਾਂ ਨੂੰ ਆਪਣੀ ਪ੍ਰਾਪਰਟੀ ਤੱਕ ਇਸ ਘਾਟੇ ਨੂੰ ਪੂਰਾ ਕਰਨ ਲਈ ਵੇਚਣੀ ਪਈ ਸੀ। ਇੱਕ ਇੰਟਰਵਿਊ ਦੌਰਾਨ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਦਾ ਇਹ ਵੀ ਕਹਿਣਾ ਸੀ ਕਿ ਔਖੇ ਵੇਲੇ ਦੇਬੀ ਮਕਸੂਦਪੁਰੀ ਅਤੇ ਲਾਲੀ ਅਟਵਾਲ ਤੋਂ ਬਿਨਾਂ ਕੋਈ ਵੀ ਕਲਾਕਾਰ ਰਾਜ ਬਰਾੜ ਦੀ ਮੌਤ ‘ਤੇ ਉਨ੍ਹਾਂ ਕੋਲ ਅਫਸੋਸ ਤੱਕ ਜਤਾਉਣ ਲਈ ਨਹੀਂ ਸੀ ਪੁੱਜਿਆ। ਇਸ ਗੱਲ ਦਾ ਖੁਲਾਸਾ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ। ਪਰ ਉਨ੍ਹਾਂ ਦੀ ਧੀ ਸਵਿਤਾਜ ਬਰਾੜ ਆਪਣੇ ਪਿਤਾ ਦੇ ਗਾਇਕੀ ਦੇ ਲਾਏ ਬੂਟੇ ਨੂੰ ਅਤੇ ਫ਼ਿਲਮਾਂ ‘ਚ ਕੰਮ ਕਰਕੇ ਉਨ੍ਹਾਂ ਦੇ ਸੁਫ਼ਨੇ ਨੂੰ ਪੂਰਾ ਕਰਨ ‘ਚ ਲੱਗੀ ਹੋਈ ਹੈ।

ਫੁੱਟਬਾਲ ਅਤੇ ਤਾਈਕਵਾਡੋ ਦਾ ਉਨ੍ਹਾਂ ਦਾ ਪੁੱਤਰ ਜੋਸ਼ਨੂਰ ਬਰਾੜ ਚੰਗਾ ਖਿਡਾਰੀ ਹੈ ਅਤੇ ਉਹ ਸੁਰਾਂ ਦੀ ਵੀ ਚੰਗੀ ਸਮਝ ਰੱਖਦਾ ਹੈ ਅਤੇ ਉਸ ਨੂੰ ਗਾਉਣ ਦਾ ਵੀ ਸ਼ੌਕ ਹੈ।ਰਾਜ ਬਰਾੜ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਦਾ ਭਰਾ ਅਤੇ ਪੂਰਾ ਪਰਿਵਾਰ ਲੱਗਿਆ ਹੋਇਆ ਹੈ। ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ ਇਹ ਸਾਰੇ ਗੁਣ ਰਾਜ ਬਰਾੜ ਵਿੱਚ ਸਨ। ਹਰ ਇੱਕ ਦੇ ਦਿਲ ਤੇ ਆਪਣੇ ਨਾਮ ਵਾਂਗ ਇਹਨਾਂ ਗੁਣਾਂ ਕਰਕੇ ਹੀ ਰਾਜ ਬਰਾੜ ਰਾਜ ਕਰਦਾ ਸੀ। ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ। ਉਹਨਾਂ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

14 ਏਕੜ ਵਿੱਚੋ ਤਿੰਨ ਕਰੋੜ ਕਮਾਉਦਾਂ ਹੈ ਇਸ ਕਿਸਾਨ ਵੀਰ

ਪੰਜਾਬ ਦੇ ਕਿਸਾਨ ਬੜੇ ਲੰਬੇ ਸਮੇਂ ਤੋਂ ਕਣਕ ਝੋਨਾਂ ਵਸਲੀ ਚੱਕਰ ਵਿਚ ਫਸੇ ਹੋਏ ਹਨ ...

error: