ਇਹ ਬਜ਼ੁਰਗ ਬਾਬਾ 1960 ਤੋਂ ਰਿਕਸ਼ੇ ਤੇ ਬੱਚੇ ਢੋਹਣ ਦੀ ਕਰ ਰਿਹਾ ਸੇਵਾ

ਇੱਕ ਅਜਿਹੇ ਬਜ਼ੁਰਗ ਦਰਸ਼ਨ ਸਿੰਘ ਹਨ ਜੋ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਬਚਪਨ ਤੋਂ ਹੀ ਦੋ ਟਾਈਮ ਦਾ ਪ੍ਰਸ਼ਾਦਾ ਹੱਥੀਂ ਕਿਰਤ ਕਰਕੇ ਛਕ ਰਹੇ ਹਨ। ਦਰਸ਼ਨ ਸਿੰਘ ਇੱਕ ਨਿੱਜੀ ਸਕੂਲ ਵਿੱਚ ਰਿਕਸ਼ਾ ਚਲਾਉਂਦੇ ਹਨ ਤੇ ਤੁਹਾਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਹੈਰਾਨੀ ਹੋਵੇਗੀ ਕਿ ਉਹ ਰਿਕਸ਼ਾ 1960 ਤੋਂ ਚਲਾ ਰਹੇ ਹਨ। ਜੋ ਕਿ ਬਹੁਤ ਵੱਡੀ ਗੱਲ ਹੈ ਉਨ੍ਹਾਂ ਨੇ ਦੱਸਿਆ ਕਿ ਜਦੋਂ ਦਾ ਉਹ ਇੱਥੇ ਰਿਕਸ਼ਾ ਚਲਾ ਕੇ ਦੂਰ ਦਰਾਡੇ ਤੋਂ ਬੱਚੇ ਸਕੂਲ ਵਿੱਚ ਢੋਂਦੇ ਹਨ ਉਦੋਂ ਇਹ ਸਕੂਲ ਖੁੱਲ੍ਹੀ ਸੀ। ਉਨ੍ਹਾਂ ਦੱਸਿਆ ਕਿ ਇਟਲੀ ਦੀ ਇੱਕ ਔਰਤ ਦੇ ਨਾਮ ਤੋਂ ਪਹਿਲਾਂ ਇਹ ਸਕੂਲ ਚੱਲਦਾ ਸੀ ਪਰ ਬਾਅਦ ਵਿੱਚ ਉਹ ਇੱਥੋਂ ਚਲੇ ਗਏ।

ਹੁਣ ਸਕੂਲ ਇੱਥੋਂ ਦੇ ਕਮੇਟੀ ਚਲਾ ਰਹੀ ਹੈ ਉਨ੍ਹਾਂ ਦੱਸਿਆ ਕਿ ਉਹ ਲਗਾਤਾਰ ਇੱਥੇ ਰਿਕਸ਼ਾ 1960 ਤੋਂ ਲੈ ਕੇ ਹੁਣ ਤੱਕ ਚਲਾ ਰਹੇ ਹਨ। ਰੋਜ਼ ਘਰ ਤੋਂ ਬੱਚੇ ਸਕੂਲ ਤਾਈਂ ਲੈ ਕੇ ਆਉਂਦੇ ਹਨ ਅਤੇ ਸਕੂਲੋਂ ਘਰੇ ਛੱਡ ਕੇ ਆਉਂਦੇ ਹਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਗੁਜ਼ਾਰਾ ਪਹਿਲਾਂ ਤਾਂ ਵਾਹਿਗੁਰੂ ਦੀ ਕ੍ਰਿਪਾ ਦੇ ਨਾਲ ਵਧੀਆ ਹੋ ਜਾਂਦਾ ਸੀ। ਪਰ ਕਿਉਂਕਿ ਜਮਾਨਾ ਮਾਡਰਨ ਹੋ ਰਹੇ ਹੁਣ ਬੱਚੇ ਕੱਢ ਚੁੱਕੇ ਹਨ ਵੈਨ ਵਗੈਰਾ ਤੇ ਲੋਕ ਆਪਣੇ ਬੱਚਿਆਂ ਨੂੰ ਰਿਕਸ਼ਾ ਦੀ ਬਜਾਏ ਭੇਜਦੇ ਹਨ ਹੁਣ ਉਨ੍ਹਾਂ ਦਾ ਗੁਜ਼ਾਰਾ ਬੜਾ ਔਖਾ ਹੈ। ਹੁਣ ਉਨ੍ਹਾਂ ਨੂੰ ਦੋ ਚਾਰ ਹਜ਼ਾਰ ਹੀ ਮਹੀਨੇ ਦੇ ਬਣਦੇ ਹਨ ਅਤੇ ਇਸ ਦੇ ਵਿੱਚ ਵੀ ਉਹ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਇਸ ਨਾਲ ਦੋ ਟਾਈਮ ਦੀ ਰੋਟੀ ਮਿਲ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਢੋਏ ਹੋਏ ਬੱਚੇ ਕੋਈ ਜੱਜ ਬਣ ਗਿਆ ਹੈ ਕੋਈ ਅਮਰੀਕਾ ਕੈਨੇਡਾ ਜਰਮਨ ਇੰਗਲੈਂਡ ਵੱਡੇ ਵੱਡੇ ਦੇਸ਼ਾਂ ਵਿੱਚ ਗਏ ਹੈ। ਕੋਈ ਐਸਐਸਪੀ ਬਣਿਆ ਹੈ ਕੋਈ ਕੁਝ ਬਣਿਆ ਹੈ।

ਕੋਈ ਜੱਜ ਬਣਿਆ ਹੈ ਪਰ ਅੱਜ ਬਜ਼ੁਰਗ ਦਰਸ਼ਨ ਸਿੰਘ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾਲੀ ਤੌਰ ਤੇ ਕਮਜੋਰ ਹਨ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੀ ਵੱਧ ਚੜ੍ਹ ਕੇ ਮਦਦ ਕਰੀਏ। ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਢਏ ਹੋਏ ਬੱਚੇ ਵੱਡੇ ਅਹੁਦਿਆਂ ਤੇ ਸੈੱਟ ਹਨ ਅਤੇ ਅੱਜ ਉਹ ਅੱਗੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਸਕੂਲਾਂ ਤੱਕ ਛੱਡ ਕੇ ਆਉਂਦੇ ਹਨ। ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਜਿਸ ਦੀ ਉਮਰ ਤਕਰੀਬਨ ਚਾਲੀ ਸਾਲ ਹੈ। ਉਹ ਵੀ ਸਕੂਲ ਵਿੱਚ ਰਿਕਸ਼ਾ ਹੀ ਚਲਾਉਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਵੇਲੇ ਪਰਮਾਤਮਾ ਦਾ ਹੀ ਸ਼ੁਕਰ ਕਰਦੇ ਰਹਿੰਦੇ ਹਨ ਕਿ ਪ੍ਰਮਾਤਮਾ ਉਸ ਨੂੰ ਜਿੰਨਾ ਦੇ ਰਿਹੈ ਉਸ ਦੇ ਲਈ ਬਹੁਤ ਹੈ ਉਸ ਦੇ ਲਈ ਸਿਰਫ ਦੋ ਟਾਈਮ ਦਾ ਪ੍ਰਸਾਦ ਹੈ ਜੋ ਉਸ ਨੂੰ ਪ੍ਰਮਾਤਮਾ ਬਹੁਤ ਵਧੀਆ ਦੇ ਰਿਹਾ ਪਰ ਫਿਰ ਵੀ ਸਾਡੇ ਸਮਾਜ ਨੂੰ ਚਾਹੀਦਾ ਹੈ ਕਿ ਦਰਸ਼ਨ ਸਿੰਘ ਦੀ ਥੋੜ੍ਹੀ ਬਹੁਤ ਹੀ ਮਾਲੀ ਮਦਦ ਕੀਤੀ ਜਾਵੇ ਕਿਉਂਕਿ ਬਜ਼ੁਰਗ ਅਵਸਥਾ ਹੋਣ ਦੇ ਬਾਵਜੂਦ ਵੀ ਉਹ ਇਹ ਕੰਮ ਕਰ ਰਹੇ ਹਨ ਤੇ ਉਨ੍ਹਾਂ ਨੂੰ ਰਿਟਾਇਰਮੈਂਟ ਦਵਾ ਕੇ ਚੰਗਾ ਤੇ ਸੁਖੀ ਬੁਢਾਪਾ ਜੀਣ ਦਿੱਤਾ ਜਾਵੇ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਬਾਬੇ ਨਾਨਕ ਦਾ ਲੰਗਰ ਇੰਗਲੈਂਡ ਵਿੱਚ ਵੀ ਬਣ ਰਿਹਾ ਗਰੀਬਾਂ ਦਾ ਸਹਾਰਾ

ਲੱਖਾਂ ਲੋਕ ਹਰ ਰੋਜ਼ ਗੁਰੂ ਅਮਰਦਾਸ ਜੀ ਦੁਆਰਾ ਚਲਾਈ ਗਈ ਲੰਗਰ ਪ੍ਰਥਾ ਤੋਂ ਢਿੱਡ ਭਰ ...

error: