ਲੁਧਿਆਣਾ ਨੇੜੇ ਲਾੜੀ ਸਮੇਤ ਭਿਆਨਕ ਸੜਕ ਹਾਦਸੇ ‘ਚ ਚਾਰ ਮੌਤਾਂ

ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਟੱਕਰ ਹੋ ਗਈ। ਇਸ ਹਾਦਸੇ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਸੋਮਵਾਰ ਸਵੇਰੇ ਲਗਭਗ 7:30 ਵਜੇ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਕੰਬਾਈਨ ਅਤੇ ਬੋਲੈਰੋ ਕਾਰ ਵਿਚਕਾਰ ਇਹ ਹਾਦਸਾ ਟੱਕਰ ਹੋਣ ਕਾਰਨ ਵਾਪਰਿਆ।

ਬਰਾਤ ਲੁਧਿਆਣਾ ਦੇ ਟਿੱਬਾ ਰੋਡ ਹਰਿਆਣਾ ਦੇ ਯਮੁਨਾ ਨਗਰ ਤੋਂ ਵਾਪਿਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਮਰਨ ਵਾਲਿਆਂ ‘ਚ ਲਾੜੀ ਹੀਨਾ ਸਣੇ ਜਰੀਨਾ, ਜਮਸ਼ੇਦ ਆਲਮ ਅਤੇ ਇਕ ਹੋਰ ਵਿਅਕਤੀ ਸ਼ਾਮਿਲ ਹੈ। ਜਾਣਕਾਰੀ ਮੁਤਾਬਕ ਬਲੈਰੋ ਕਾਰ ਜਮਸ਼ੇਦ ਆਲਮ ਚਲਾ ਰਿਹਾ ਸੀ। ਕੰਬਾਈਨ ਦਾ ਡਰਾਈਵਰ ਵੀ ਤਿੰਨ ਜ਼ਖਮੀਆਂ ਦੇ ਵਿਚ ਸ਼ਾਮਿਲ ਹੈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਸਵੇਰੇ 5 ਵਜੇ ਬਾਰਾਤ ਲੈ ਕੇ ਨਿਕਲੇ ਸਨ।

ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇਕਦਮ ਕੰਬਾਈਨ ਵਾਲੇ ਨੇ ਮੋੜ ਕੱਟ ਦਿੱਤਾ ਅਤੇ ਉਨ੍ਹਾਂ ਦੀ ਕਾਰ ਕੰਬਾਈਨ ਦੇ ਪਿੱਛੇ ਜਾ ਕੇ ਜਾ ਵਜੀ ਜਿਸ ਨਾਲ ਇਹ ਹਾਦਸਾ ਹੋ ਗਿਆ। ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵੱਲ ਵਾਪਸ ਆ ਰਹੀ ਡੋਲੀ ਵਾਲੀ ਕਾਰ ਨਾਲ ਵੱਡਾ ਹਾਦਸਾ ਵਾਪਰ ਗਿਆ। ਢੰਡਾਰੀ ਕਲਾ ਨੇੜੇ ਵਿਆਹ ਵਾਲੀ ਕਾਰ ਦੀ ਇੱਕ ਕੰਬਾਈਨ ਨਾਲ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ ਵਿੱਚ ਨਵੀਂ ਵਿਆਹੀ ਲਾੜੀ ਸਮੇਤ 4 ਜਣਿਆਂ ਦੀ ਮੌਤ ਹੋ ਗਈ।ਹਾਦਸੇ ਵਿੱਚ ਕੰਬਾਈਨ ਦਾ ਡਰਾਈਵਰ ਤੇ 2 ਬਾਰਾਤੀ ਵੀ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: