ਵੀਰ ਸੁਖਵਿੰਦਰ ਸਿੰਘ ਨੇ 60 ਹਜਾਰ ਰੁਪਏ ਦੇ ਕਿਸਾਨਾਂ ਦੀ ਕੀਤੀ ਮੱਦਦ

ਗਰੀਬ ਕਿਸਾਨਾਂ ਦਾ ਅੱਜ ਦੇ ਜਮਾਨੇ ਵਿਚ ਗੁਜਾਰਾ ਕਰਨਾ ਬਹੁਤ ਹੀ ਜਿਆਦਾ ਔਖਾ ਹੈ ਤੇ ਦਿਨੋਂ-ਦਿਨ ਪੰਜਾਬ ਦੀ ਕਿਸਾਨੀ ਬਰਬਾਦ ਹੁੰਦੀ ਜਾ ਰਹੀ ਹੈ। ਕਿਉਂਕਿ ਵੱਡੇ ਤੇ ਜਿਆਦਾ ਜਾਇਦਾਦ ਵਾਲੇ ਕਿਸਾਨਾਂ ਨੂੰ ਫਸਲਾਂ ਦੀ ਮਾਰ ਨਾਲ ਫਰਕ ਨਹੀਂ ਪੈਂਦਾ। ਪਰ ਥੋੜੀ ਜਮੀਨ ਵਾਲੇ ਕਿਸਾਨਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ। ਗਰੀਬ ਕਿਸਾਨਾਂ ਨੂੰ ਕਦੇ ਮੌਸਮ ਦੀ ਮਾਰ ਵੱਜਦੀ ਹੈ ਤੇ ਹੁਣ ਦੇ ਸਮੇਂ ਦੇ ਵਿਚ ਕਿਸਾਨ ਦੀਆਂ ਉਮੀਦਾਂ ਤੇ ਅੱਗ ਪਾਣੀ ਫੇਰ ਰਹੀ ਹੈ। ਕਰਜਿਆਂ ਤੋਂ ਤੰਗ ਆ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਕਿਸਾਨ ਦਿਨੋਂ-ਦਿਨ ਮਰਦਾ ਜਾ ਰਿਹਾ ਹੈ।

ਇੱਕ ਗਰੀਬ ਕਿਸਾਨ ਦੀ ਕਣਕ ਉਸਦੀਆਂ ਅੱਖਾਂ ਮੂਹਰੇ ਸੜ੍ਹ ਕੇ ਸੁਆਹ ਹੋ ਗਈ। ਹੋਰ ਕਿਸਾਨਾਂ ਦੀ ਵੀਰ ਫਸਲ ਬਰਬਾਦ ਹੋ ਗਈ ਸੀ ਤੇ ਉਹਨਾਂ ਦੀ ਮੱਦਦ ਲਈ ਅਨੇਕਾਂ ਹੱਥ ਅੱਗੇ ਆਏ। ਅੱਜ ਹੀ ਹੀਰੋ ਅਖਵਾਉਣ ਵਾਲੇ ਜੋ ਕਿ ਅੱਜ-ਕੱਲ੍ਹ PP ਸੁਖਵਿੰਦਰ ਸਿੰਘ ਦੇ ਨਾਮ ਨਾਲ ਮਸ਼ਹੂਰ ਹਨ। ਉਹਨਾਂ ਨੇ ਵੀ 60,000 ਰੁਪਏ ਮੱਦਦ ਇਹਨਾਂ ਗਰੀਬ ਕਿਸਾਨਾਂ ਦੀ ਕੀਤੀ ਤੇ ਲੋਕਾਂ ਵੱਲੋਂ ਵੀਰ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਉਂਕਿ ਅੱਜ ਦੇ ਸਮੇਂ ਵਿਚ ਉੱਥੇ ਕਿਸੇ ਦੀ ਐਡੀ ਵੱਡੀ ਮੱਦਦ ਕਰਨਾ ਤਾਂ ਦੂਰ ਦੀ ਗੱਲ ਹੈ ਜਿੱਥੇ ਮਹਿੰਗਾਈ ਲੋਕਾਂ ਤੇ ਲੱਕ ਤੋੜ ਰਹੀ ਹੈ ਬਲਕਿ।

ਕਿਸੇ ਨੂੰ ਦੋ ਸਮੇਂ ਦੀ ਰੋਟੀ ਦੇਣੀ ਵੀ ਮੁਸ਼ਕਿਲ ਲੱਗਦੀ ਹੈ। ਫਿਰ ਵੀ ਵੀਰ ਆਪਣੇ ਵੱਲੋਂ ਬਣਦੀ ਮੱਦਦ ਕਰਕੇ ਕਿਸਾਨਾਂ ਲਈ ਇੱਕ ਥੰਮ ਬਣ ਖੜ੍ਹੇ ਹੋ ਰਹੇ ਹਨ। ਸਲੂਟ ਹੈ ਇਹਨਾਂ ਵੀਰਾਂ ਦੇ ਜਜਬੇ ਨੂੰ ਜੋ ਅੱਜ ਦੀ ਵਿਅਸਥ ਜੀਵਨ ਸ਼ੈਲੀ ਦੇ ਵਿਚ ਆਪਣੇ ਕੰਮ-ਕਾਰ ਤੋਂ ਸਮਾਂ ਕੱਢ ਕੇ ਅਜਿਹੇ ਗਰੀਬ ਕਿਸਾਨਾਂ ਤੇ ਬੇਸਹਾਰਿਆਂ ਦੀ ਮੱਦਦ ਲਈ ਅੱਗੇ ਆਉਂਦੇ ਹਨ। ਉਹਨਾਂ ਕਿਸਾਨਾਂ ਦੀ ਮੱਦਦ ਗਾਇਕ ਜਗਦੀਪ ਰੰਧਾਵਾ ਦੀ ਟੀਮ ਵੱਲੋਂ ਵੀ ਕੀਤੀ ਗਈ ਤੇ ਕਿਉਂਕਿ ਇਸ ਦੁਨੀਆਂ ਦੇ ਵਿਚ ਹਰ ਕੋਈ ਮੁਸੀਬਤ ਪੈਣ ਤੇ ਨਾਲ ਨਹੀਂ ਖੜ੍ਹਦਾ। ਪਰ ਇਸ ਸਮਾਜ ਦੇ ਵਿਚ ਇਨਸਾਨੀਅਤ ਨਾਮ ਨੂੰ ਜਿੰਦਾ ਰੱਖਣ ਵਾਲੇ ਕੁੱਝ ਅਜਿਹੇ ਸ਼ਖਸ ਵੀ ਹਨ। ਜੋ ਗਰੀਬ ਕਿਸਾਨਾਂ ਤੋਂ ਇਲਾਵਾ ਹੋਰ ਬੇਸਹਾਰੇ ਲੋਕਾਂ ਦਾ ਸਹਾਰਾ ਬਣਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: