ਪੰਜਾਬ ਚ ਮਸ਼ਹੂਰ ਹੋਏ ਮੁੰਡਿਆਂ ਨਾਲ ਦਿਲਜੀਤ ਦੋਸਾਂਝ ਦਾ ਆਇਗਾ ਗਾਣਾ

ਹੁਣ ਤੱਕ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਗੁਰਪ੍ਰੀਤ ਸੋਨੀ ਅਜਿਹਾ ਹੀ ਇੱਕ ਨੌਜਵਾਨ ਹੈ। ਜਿਸ ਦੀ ਟਿੱਕ ਟੋਕ ਐਪ ਨੇ ਜ਼ਿੰਦਗੀ ਹੀ ਬਦਲਕੇ ਰੱਖ ਦਿੱਤੀ ਹੈ । ਆਪਣੇ ਸਾਥੀਆਂ ਨਾਲ ਮਿਲਕੇ ਇਹ ਨੌਜਵਾਨ ਟਿੱਕ ਟੋਕ ਵੀਡਿਓ ਬਣਾਕੇ ਪਾਉਂਦਾ ਸੀ। ਇਹਨਾਂ ਵੀਡਿਓ ਰਾਹੀਂ ਗੁਰਪ੍ਰੀਤ ਤੇ ਉਸ ਦੇ ਸਾਥੀਆਂ ਨੂੰ ਏਨੇਂ ਪ੍ਰਸਿੱਧੀ ਮਿਲੀ ਕਿ ਪਊਂਟਾ ਸਾਹਿਬ ਦੇ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੌਜਵਾਨਾਂ ਨੂੰ ਹਰ ਕੋਈ ਜਾਨਣ ਲੱਗ ਗਿਆ।

ਪੰਜਾਬ ਦੇ ਪੁਰਾਣੇ ਸੱਭਿਆਚਾਰ ਨੂੰ ਵੀਡਿਓ ਰਾਹੀਂ ਇਹ ਨੌਜਵਾਨ ਪੇਸ਼ ਕਰਦੇ ਸਨ। ਇੱਥੇ ਹੀ ਬੱਸ ਨਹੀਂ ਜਦੋਂ ਗੁਰਪ੍ਰੀਤ ਸੋਨੀ ਤੇ ਉਸ ਦੇ ਸਾਥੀਆਂ ਦੀ ਵੀਡਿਓ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਕੋਲ ਪਹੁੰਚੀ ਤਾਂ ਉਹ ਵੀ ਇਹਨਾਂ ਮੁੰਡਿਆਂ ਤੋਂ ਬਹੁਤ ਪ੍ਰਭਾਵਿਤ ਹੋਏ। ਆਪਣੀ ਕਿਸੇ ਫ਼ਿਲਮ ਦੇ ਗਾਣੇ ਵਿੱਚ ਦਿਲਜੀਤ ਦੋਸਾਂਝ ਇਹਨਾਂ ਮੁੰਡਿਆਂ ਨੂੰ ਲਾਂਚ ਕਰ ਰਿਹਾ ਹੈ। ਗੁਰਪ੍ਰੀਤ ਤੇ ਉਸ ਦੇ ਸਾਥੀ ਦਿਲਜੀਤ ਦੇ ਗਾਣੇ ਦੀ ਵੀਡਿਓ ਵਿੱਚ ਫੰਨੀ ਕਰੈਕਟਰ ਵਿੱਚ ਹੀ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਪ੍ਰੀਤ ਤੇ ਉਸ ਦੇ ਸਾਥੀ ਖੁਲੀਆਂ ਪੈਂਟਾਂ ਵਾਲਿਆਂ ਦੇ ਨਾਂ ਨਾਲ ਮਸ਼ਹੂਰ ਹਨ।

ਅੱਜ ਦੇ ਪੰਜਾਬੀ ਕਲਾਕਾਰਾਂ ਵਿਚ ਦਿਲਜੀਤ ਦੋਸਾਂਝ ਦਾ ਨਾਮ ਸੱਭ ਤੋਂ ਉਪਰ ਆਉਂਦਾ ਹੈ। ਫਿਰ ਚਾਹੇ ਉਹ ਦਿਲਜੀਤ ਦੇ ਗਾਣਿਆਂ ਦੀ ਗੱਲ ਹੋਵੇ, ਚਾਹੇ ਉਨ੍ਹਾਂ ਦੇ ਅੰਦਾਜ਼ ਤੇ ਚਾਹੇ ਦਿਲਜੀਤ ਦੀਆਂ ਸ਼ਰਾਰਤਾਂ ਦੀ, ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਵਿਚ ਇੱਕ ਬ੍ਰਾਂਡ ਬਣ ਚੁੱਕੇ ਹਨ। ਦਿਲਜੀਤ ਹਮੇਸ਼ਾ ਅਪਣੇ ਸਰੋਤਿਆਂ ਲਈ ਕੁਝ ਨਵਾਂ ਲੈ ਕੇ ਆਉਂਦੇ ਹਨ ਉਨ੍ਹਾਂ ਨੇ ਪਹਿਲਾਂ ਸ਼ਾਨਦਾਰ ਗਾਇਕੀ ਨਾਲ ਮਿਊਜ਼ਿਕ ਇੰਡਸਟਰੀ ‘ਚ ਆਪਣਾ ਲੋਹਾ ਮਨਵਾਇਆ ਅਤੇ ਫਿਰ ਉਨ੍ਹਾਂ ਨੇ ਪੰਜਾਬੀ ਸਿਨੇਮਾ ‘ਚ ਵੀ ਤਹਿਲਕਾ ਮਚਾ ਦਿੱਤਾ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: