10ਵੀ ਜਮਾਤ ਚੋਂ ਪੂਰੇ ਪੰਜਾਬ ਵਿਚੋਂ ਧੀ ਨੇ ਹਾਸਿਲ ਕੀਤਾ ਪਹਿਲਾ ਸਥਾਨ

ਬਹੁਤ ਹੀ ਲੰਮੇ ਸਮੇਂ ਤੋਂ 10ਵੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦਾ ਇੰਤਜਾਰ ਸੀ ਤੇ ਅੱਜ ਉਹਨਾਂ ਦੇ ਇਸ ਇੰਤਜਾਰ ਦੀ ਘੜੀ ਖਤਮ ਹੋ ਗਈ ਹੈ | 10ਵੀਂ ਦੇ ਨਤੀਜਿਆਂ ਦਾ ਐਲਾਨ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰ ਦਿੱਤਾ ਗਿਆ ਹੈ। ਲੁਧਿਆਣਾ ਦੀ ਨੇਹਾ ਵਰਮਾ ਨੇ ਇਨ੍ਹਾਂ ਨਤੀਜਿਆਂ ‘ਚ ਮੋਰਚਾ ਮਾਰ ਲਿਆ ਹੈ। ਨੇਹਾ ਵਰਮਾ ਨੇ ਪਹਿਲਾ ਸਥਾਨ 99.54 ਨੰਬਰ ਲੈ ਕੇ ਹਾਸਲ ਕੀਤਾ ਹੈ, ਤੇ ਨੇਹਾ ਵਰਮਾਂ ਦੇ ਘਰ ਵਿਚ ਇਸ ਸਮੇਂ ਖੁਸ਼ੀ ਦਾ ਮਹੌਲ ਬਣਿਆਂ ਹੋਇਆ ਹੈ

ਤੇ ਉਸਦੇ ਸਕੂਲ ਵਿਚ ਵੀ ਉਸਦੀ ਬਹੁਤ ਪ੍ਰਸ਼ੰਸ਼ਾ ਹੋ ਰਹੀ ਹੈ ਕਿਉਂਕਿ ਨੇਹਾ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤੇ ਉਸਦੇ ਪਿਤਾ ਇੱਕ ਟਰੱਕ ਡਰਾਇਵਰ ਹਨ ਤੇ ਟਰੱਕ ਡਰਾਇਵਰ ਦੀ ਧੀ ਨੇ ਪੂਰੇ ਪੰਜਾਬ ਦੇ ਵਿਚੋਂ ਘਰ ਵਿਚ ਗਰੀਬੀ ਹੋਣ ਦੇ ਬਾਵਜੂਦ ਵੀ ਮੱਲਾਂ ਮਾਰੀਆਂ ਹਨ ਤੇ ਨੇਹਾ ਵਰਮਾ ਦੀ ਲੋਕਾਂ ਵੱਲੋਂ ਵੀ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਹੁਣ ਇਸ ਸਮੇਂ ਨੇਹਾ ਵਰਮਾ ਚਰਚਾ ਦੇ ਵਿਚ ਹੈ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਉਸਨੂੰ ਦੁਆਵਾਂ ਮਿਲ ਰਹੀਆਂ ਹਨ ਜਦੋਂ ਕਿ ਪੰਜਾਬ ਬੋਰਡ ਦੀ 10ਵੀ ਪ੍ਰੀਖਿਆ ਦੇ ਵਿਚੋਂ ਲੁਧਿਆਣਾ ਦੀ ਅੰਕਿਤਾ ਸਚਦੇਵਾ, ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀ ਅੰਜਲੀ 99.23 ਫੀਸਦੀ ਨੰਬਰਾਂ ਨਾਲ ਦੂਜੇ ਨੰਬਰ ‘ਤੇ ਰਹੀਆਂ ਹਨ।

ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਖੁਸ਼ਪ੍ਰੀਤ ਕੌਰ, ਲੁਧਿਆਣਾ ਦੀ ਅਨਿਸ਼ਾ ਚੋਪੜਾ, ਲੁਧਿਆਣਾ ਦਾ ਅਭਿਗਿਆਨ ਕੁਮਾਰ ਅਤੇ ਐੱਸ. ਬੀ. ਐੱਸ. ਨਗਰ ਦੀ ਜੀਆ ਨੰਦਾ 99.08 ਫੀਸਦੀ ਨਾਲ ਤੀਜੇ ਨੰਬਰ ‘ਤੇ ਰਹੇ ਹਨ। ਦੱਸ ਦੇਈਏ ਕਿ ਪੰਜਾਬ ਬੋਰਡ ਨੇ 15 ਮਾਰਚ ਤੋਂ 2 ਅਪ੍ਰੈਲ, 2019 ਤੱਕ 10ਵੀਂ ਦੀਆਂ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਸਨ। ਹਰ ਸਾਲ ਕਰੀਬ 5 ਲੱਖ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਦਿੰਦੇ ਹਨ। ਪਿਛਲੇ ਸਾਲ 10ਵੀਂ ‘ਚ ਕੁੱਲ 59.47 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: