ਗੋਰੇ ਦਾ ਸ਼ਬਦ ਸੁਣਕੇ ਹਰ ਕੋਈ ਹੋ ਜਾਂਦਾ ਹੈ ਮੰਤਰ ਮੁਗਧ

ਸਿੱਖ ਧਰਮ ਉਹ ਧਰਮ ਹੈ ਜਿਹੜੇ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣਾ ਸਿਖਾਉਂਦਾ ਹੈ। ਮਨੁੱਖਤਾ ਨੂੰ ਏਕਤਾ ਦਾ ਸੰਦੇਸ਼ ਜਾਤਾ ਪਾਤਾਂ ਤੇ ਵਖਰੇਵਿਆਂ ਤੋਂ ਉਪਰ ਉੱਠਕੇ ਦਿੰਦਾ ਹੈ। ਇਸੇ ਲਈ ਸਿੱਖੀ ਤੇ ਸਿੱਖੀ ਦੇ ਸਿਧਾਂਤਾ ਨੂੰ ਬਹੁਤ ਸਾਰੇ ਵਿਦੇਸ਼ੀ ਲੋਕ ਵੀ ਅਪਣਾ ਰਹੇ ਹਨ। ਏਨੀਂ ਦਿਨੀਂ ਇੱਕ ਗੋਰੇ ਦੀ ਵੀਡਿਓ ਹੈ। ਇਹ ਗੋਰਾ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿੱਚ ਇਸ ਵੀਡਿਓ ਵਿੱਚ ਰੰਗਿਆ ਦਿਖਾਈ ਦੇ ਰਿਹਾ ਹੈ। ਇਹੀ ਨਹੀਂ ਇਸੇ ਗੋਰੇ ਵਲੋਂ ਸ਼ਬਦ ਵੀ ਗਾਇਆ ਜਾ ਰਿਹਾ ਹੈ, ਜਿਹੜਾ ਕਿ ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ ।

ਸਿੱਖ ਧਰਮ ਨੂੰ ਗੁਰੂ ਸਾਹਿਬ ਦੀ ਮਹਾਨ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰਸੇ ਵਿੱਚ ਮਿਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੀ ਦੇਖ ਰੇਖ ਹੇਠ ਆਪ ਹੀ ਤਿਆਰ ਕਰਵਾ ਦਿਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਕੋਲ ਇੱਕ ਬਿਲਕੁਲ ਸਹੀ ਪਥ-ਪ੍ਰਦਰਸ਼ਕ ਦੇ ਰੂਪ ਵਿੱਚ ਮੌਜੂਦ ਹੈ। ਜਿਸ ਅਨੁਸਾਰ ਅਮਲੀ ਜਿੰਦਗੀ ਬਣਾ ਕੇ ਪ੍ਰਮਾਤਮਾ ਨਾਲ ਸਿੱਧਾ ਮੇਲ ਕੀਤਾ ਜਾ ਸਕਦਾ ਹੈ। ਇਹ ਬਾਣੀ ਹਰ ਉਸ ਮਨੁੱਖ ਲਈ ਹੈ ਜੋ ਆਪਣਾ ਜੀਵਨ ਇਸ ਅਨੁਸਾਰ ਢਾਲਣਾ ਚਾਹੁੰਦਾ ਹੋਵੇ। ਦੁਨੀਆਂ ਵਿਚਲੇ ਕਿਸੇ ਹੋਰ ਧਰਮ ਦੇ ਧਾਰਮਿਕ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ। ਇਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਨ ਜਿਸ ਨੂੰ ਇਹ ਦਰਜਾ ਪ੍ਰਾਪਤ ਹੈ।

ਸਿੱਖ ਧਰਮ ਇੱਕ ਅਮਲੀ ਧਰਮ ਹੈ। ਇਸ ਧਰਮ ਦੇ ਮੁਖੀ 10 ਗੁਰੂ ਸਾਹਿਬਾਨ ਨੇ ਆਪ ਵੀ ਅਮਲੀ ਜੀਵਨ ਬਤੀਤ ਕੀਤਾ ਅਤੇ ਆਪਣੇ ਸਿੱਖਾਂ ਨੂੰ ਇਸ ਰਸਤੇ ਤੇ ਚਲਣ ਦੀ ਪ੍ਰੇਰਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜੇਕਰ ਗੁਰੂ ਨਾਨਕ ਸਾਹਿਬ ਨੇ ਕਿਰਤ ਕਰਨ, ਨਾਮ ਜਪਣ, ਵੰਡ ਛਕਣ ਦਾ ਉਪਦੇਸ਼ ਦਿਤਾ ਤੇ ਆਪ ਵੀ ਖੁਦ ਕਰਤਾਪੁਰ ਵਿਖੇ ਆਪਣੇ ਹਥੀਂ ਖੇਤੀ ਕਰਦੇ ਰਹੇ ਅਤੇ ਸਾਰੀ ਉਪਜ ਸੰਗਤ ਵਿੱਚ ਵੰਡ ਕੇ ਹੀ ਛਕਦੇ ਰਹੇ। ਇਸੇ ਤਰਾਂ ਗੁਰੂ ਸਾਹਿਬ ਨੇ ਹੋਰ ਜੋ ਵੀ ਉਪਦੇਸ਼ ਕੀਤੇ ਉਹ ਸਾਰੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਅਮਲ ਵਿੱਚ ਲਿਆਂਦੇ। ਇਥੋਂ ਤਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਉਹਨਾਂ ਭਗਤਾਂ, ਭਟਾਂ, ਗੁਰਸਿਖਾਂ ਦੀ ਹੀ ਬਾਣੀ ਦਰਜ ਕੀਤੀ ਗਈ ਜੋ ਅਮਲੀ ਜੀਵਨ ਬਤੀਤ ਕਰਦੇ ਸਨ ਅਤੇ ਹੱਥੀਂ ਕਿਰਤ ਕਰਦੇ ਅਤੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਵੰਡ ਕੇ ਛਕਦੇ ਸਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੰਜਾਬ ਚ ਮਸ਼ਹੂਰ ਹੋਏ ਮੁੰਡਿਆਂ ਨਾਲ ਦਿਲਜੀਤ ਦੋਸਾਂਝ ਦਾ ਆਇਗਾ ਗਾਣਾ

ਹੁਣ ਤੱਕ ਕਈ ਲੋਕਾਂ ਨੂੰ ਸੋਸ਼ਲ ਮੀਡੀਆ ਨੇ ਰਾਤੋ ਰਾਤ ਸਟਾਰ ਬਣਾ ਦਿੱਤਾ ਹੈ ਗੁਰਪ੍ਰੀਤ ...

error: