ਇਹ ਪੁਲਿਸ ਮੁਲਾਜ਼ਮ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਆਇਆ ਅੱਗੇ

ਲੱਖਾਂ ਦੀ ਗਿਣਤੀ ‘ਚ ਲੋਕ ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵੱਤਰਾ ਅਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਤੋਂ ਬਾਅਦ ਦਸੇ ਸਮਰਥਨ ਲਈ ਲੁਧਿਆਣਾ ਪਹੁੰਚੇ, ਪੰਜਾਬ ਪੁਲਿਸ ਦੇ ਗੋਲਡੀ ਨਾਮ ਦਾ ਨੌਜਵਾਨ ਵੀ ਉਥੇ ਹੀ ਉਸ ਨੂੰ ਇਨਸਾਫ ਦਿਵਾਉਣ ਲਈ ਅਨਮੋਲ ਦੇ ਹੱਕ ‘ਚ ਨਿਤਰਿਆ। ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਇਸ ਜਵਾਨ ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ।

ਦਰਅਸਲ ਕੁਝ ਵਿਅਕਤੀਆਂ ਵਲੋਂ ਬੀਤੇ ਦਿਨ ਨੂੰ ਵੋਟ ਪਾ ਕੇ ਆ ਰਹੇ ਅਨਮੋਲ ਅਤੇ ਉਸ ਦੇ ਪਿਤਾ ‘ਤੇ ਹਮਲਾ ਕਰ ਦਿੱਤਾ ਗਿਆ। ਪੁਲਿਸ ‘ਤੇ ਵੀ ਦਬਾਅ ਸੀ ਪਰ ਗੋਲਡੀ ਨਾਂ ਦਾ ਇਹ ਮੁਲਾਜ਼ਮ ਆਪਣੀ ਵਰ੍ਹਦੀ ਦੀ ਪਰਵਾਹ ਕੀਤੇ ਬਿਨਾਂ ਅਨਮੋਲ ਦੇ ਹੱਕ ਵਿਚ ਡੱਟ ਗਿਆ। ਅਨਮੋਲ ਦੇ ਸਾਥੀ ਗੋਲਡੀ ਦੀ ਹਿੰਮਤ ਬਿਆਨ ਕਰਦੇ ਹੋਏ ਉਸ ਦੇ ਪੈਰੀਂ ਤੱਕ ਪੈ ਗਏ। ਸ਼ਹਿਰ ‘ਚ ਆਪਣੇ ਨੇਕ ਕੰਮਾਂ ਕਾਰਨ ਮਸ਼ਹੂਰ ਸਮਾਜ ਸੇਵੀ ਅਨਮੋਲ ਕਵੱਤਰਾ ਤੇ ਉਸ ਦੇ ਪਿਤਾ ਨਾਲ ਕੁੱਝ ਲੋਕਾਂ ਵਲੋਂ ਵੋਟਿੰਗ ਦੌਰਾਨ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਤੋਂ ਬਾਅਦ ਸ਼ਹਿਰ ‘ਚ ਹੰਗਾਮਾ ਮਚ ਗਿਆ ਤੇ ਇਸ ਦੌਰਾਨ ਕਵੱਤਰਾ ਸਮੇਤ ਉਨ੍ਹਾਂ ਦੇ ਫੈਨਜ਼ ਨੇ ਮਿਲ ਕੇ ਲੁਧਿਆਣਾ ਮੁੱਖ ਮਾਰਗ ਜਾਮ ਕਰ ਦਿੱਤਾ। ਕਵੱਤਰਾ ਨੇ ਮੰਗ ਕੀਤੀ ਕਿ ਉਸ ਸਮੇਤ ਉਸ ਦੇ ਪਿਤਾ ਨਾਲ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਇਹ ਸਿਲਸਿਲਾ ਦੇਰ ਰਾਤ ਤਕ ਰਿਹਾ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਸਨ। ਦੇਰ ਰਾਤ ਅਨਮੋਲ ਕਵੱਤਰਾ ਨੇ ਦੱਸਿਆ ਕਿ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਮੋਹਿਤ ਰਾਮ ਪਾਲ ਤੇ ਟੋਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਜਿੰਨੇ ਮੇਰੇ ਸਾਥੀ ਮੌਜੂਦ ਸਨ, ਜਿਨ੍ਹਾਂ ਕਾਰਨ ਮੈਨੂੰ ਅੱਜ ਇਨਸਾਫ ਮਿਲਿਆ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: