ਜਿੱਤਣ ਵਾਲੇ ਨਾਲੋਂ ਹਾਰਨ ਵਾਲੇ ਨੀਟੂ ਦੀ ਹੋਈ ਜਿਆਦਾ ਚੜਾਈ

ਚੋਣ ਹਾਰਨ ਮਗਰੋਂ ਹੁਣ ਕੰਮ ‘ਤੇ ਪਰਤਿਆ ‘ਨੀਟੂ ਸ਼ਟਰਾਂ ਵਾਲਾ’। ਜਲੰਧਰ ‘ਚ ਸ਼ਟਰ ਬਣਾਉਣ ਦਾ ਕੰਮ ਕਰਦਾ ਨੀਟੂ ਨੀਟੂ ਹੁਣ ਕੋਈ ਪਛਾਣ ਦਾ ਮੁਥਾਜ ਨਹੀਂ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਦਾ ਰੋਂਦੇ ਹੋਏ ਦਾ ਵੀਡੀਓ ਬੇਹੱਦ ਵਾਇਰਲ ਹੋਇਆ ਸੀ। ਵੀਡੀਓ ਵਿੱਚ ਨੀਟੂ ਭਾਵੁਕ ਹੁੰਦਿਆਂ ਕਹਿ ਰਿਹਾ ਸੀ ਕਿ ਪਰਿਵਾਰ ਵਿੱਚ ਨੌ ਮੈਂਬਰ ਪਰ ਸਿਰਫ 5 ਵੋਟਾਂ ਮਿਲੀਆਂ। ਅਸਲ ਵਿੱਚ ਨੀਟੂ ਨੂੰ 856 ਵੋਟਾਂ ਹਾਸਲ ਹੋਈਆਂ ਹਨ। ਚੋਣਾਂ ਦੇ ਅਸਲ ਨਤੀਜੇ ਜਾਣਨ ਮਗਰੋਂ ਨੀਟੂ ਹੁਣ ਕੰਮ ‘ਤੇ ਪਰਤ ਆਇਆ ਹੈ।

ਨੀਟੂ ਨੇ ਕਿਹਾ ਕਿ ਲੋਕਾਂ ਦੇ ਪਿਆਰ ਨੇ ਮਰਨ ਤੋਂ ਬਚਾ ਲਿਆ। ਨੀਟੂ ਦਾ ਦਾਅਵਾ ਹੈ ਕਿ ਉਸ ਨੇ 50 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਚੋਣ ਲੜੀ ਸੀ ਤੇ ਵਾਇਰਲ ਵੀਡੀਓ ‘ਚ ਉਹ ਚੋਣਾਂ ਤੋਂ ਤੌਬਾ ਕਰਦੇ ਵੀ ਦਿਖਾਈ ਦਿੰਦੇ ਹਨ। ਪਰ ਹੁਣ ਲੋਕਾਂ ਦਾ ਹੁੰਗਾਰਾ ਵੇਖ ਕੇ ਨੀਟੂ ਹੌਸਲੇ ਵਿੱਚ ਹੈ ਅਤੇ ਕਹਿ ਰਿਹਾ ਹੈ ਕਿ ਹੁਣ ਸਾਰੀਆਂ ਚੋਣਾਂ ਲੜਨਾ ਚਾਹੁੰਦਾ ਹਾਂ। ਜਿਥੇ ਪੂਰੇ ਦੇਸ਼ ਦੀਆਂ ਨਜ਼ਰਾਂ ਲੋਕ ਸਭਾ ਦੇ ਨਤੀਜਿਆਂ ਸਬੰਧੀ ਟੀ.ਵੀ. ਚੈਨਲਾਂ ‘ਤੇ ਨਤੀਜੇ ਜਾਨਣ ਲਈ ਟਿਕੀਆਂ ਹੋਈਆਂ ਸਨ। ਉਥੇ ਨਾਲ ਹੀ ਜਲੰਧਰ ਤੋਂ ਜ਼ਮਾਨਤ ਜ਼ਬਤ ਕਰਵਾ ਚੁੱਕੇ ਨੀਟੂ ਸ਼ਟਰਾਂ ਵਾਲੇ ਦੀ ਟੀ.ਵੀ. ਇੰਟਰਵਿਊ ਕਾਮੇਡੀ ਦਾ ਹਿੱਸਾ ਬਣ ਕੇ ਲੋਕਾਂ ਨੂੰ ਹਸਾਉਂਦੀ ਰਹੀ।

ਤਾਂ ਨੀਟੂ ਕਹਿੰਦਾ ਹੈ ਕਿ ਨਹੀਂ ਸਰ, ਮਿਹਨਤ ਕੀਤੀ ਸੀ ਸਰ, ਬੇਈਮਾਨੀ ਹੋ ਗਈ ਸਰ।’ ਨੀਟੂ ਸ਼ਟਰਾਂ ਵਾਲੇ ਦੀ ਇਹ ਕਲਿੱਪ ਕਾਮੇਡੀ ਕਲਿੱਪ ਬਣ ਕੇ ਵਾਇਰਲ ਹੋਈ। ਔਰਤਾਂ, ਲੜਕੀਆਂ ਤੇ ਨੌਜਵਾਨ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਕਲਾਕਾਰੀ ਕਰ ਕੇ ਕਾਮੇਡੀ ਕਲਿੱਪ ਪੇਸ਼ ਕੀਤੇ ਜਾ ਰਹੇ ਹਨ। ਨੀਟੂ ਨਿੱਕੀ ਜਿਹੀ ਦੁਕਾਨ ਚ ਵੈਲਡਿੰਗ ਦਾ ਕੰਮ ਕਰਦਾ ਹੈ। ਨੀਟੂ ਨੂੰ ਲੋਕਾਂ ਨੇ ਕੀਤਾ ਵੋਟ ਪਾਉਣ ਦਾ ਵਾਅਦਾ। ਨੀਟੂ ਆਰਥਿਕ ਤੌਰ ਤੇ ਬਹੁਤ ਕਮਜੋਰ ਹੈ। ਨੀਟੂ ਸ਼ਟਰਾਂ ਕੋਲ ਚੋਣ ਪ੍ਰਚਾਰ ਤੇ ਪੋਸਟਰ ਲਈ ਨਹੀਂ ਪੈਸੇ। ਨੀਟੂ ਦੀ ਆਰਥਿਕ ਤੌਰ ਤੇ ਕਈ ਲੋਕ ਮਦਦ ਕਰਨਗੇ। ਮੈ ਆਪਣੇ ਕੀਤੇ ਹੋਏ ਹਰ ਇਕ ਵਾਅਦਾ ਕਰਾਂਗਾ ਪੂਰਾ- ਨੀਟੂ। ਚਰਨਜੀਤ ਅਟਵਾਲ ਤੇ ਸੰਤੋਖ ਚੌਧਰੀ ਵਰਗੇ ਦਿੱਗਜਾਂ ਨੂੰ ਦੇਵਾਂਗਾ ਟੱਕਰ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੂਜੇ ਰਾਜਾਂ ਨੂੰ ਗੱਫੇ ਹੜ੍ਹ ਮਾਰੇ ਪੰਜਾਬ ਨੂੰ ਸਰਕਾਰ ਨੇ ਵਿਸਾਰਿਆ

ਮੋਦੀ ਸਰਕਾਰ ਨੇ ਹੜ੍ਹ ਮਾਰੇ ਪੰਜਾਬ ਨਾਲ ਵਿਤਕਰਾ ਕੀਤਾ ਹੈ। ਬਾਕੀ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ...

error: