ਕੀਮਤੀ ਬੂਹੇ-ਬਾਰੀਆਂ ਵੇਚੀਆਂ ਪਾਕਿਸਤਾਨ ‘ਚ ਬਣਿਆ ‘ਗੁਰੂ ਨਾਨਕ ਦਰਬਾਰ’ ਢਾਹਿਆ

ਗੁਰੂ ਨਾਨਕ ਦਰਬਾਰ ਨਾਂ ਦੀ ਲਹਿੰਦੇ ਪੰਜਾਬ ਵਿੱਚ ਸਦੀਆਂ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹ ਦੇਣ ਦੀ ਖ਼ਬਰ ਹੈ। ਇੰਨਾ ਹੀ ਨਹੀਂ ਇਸ ਇਮਾਰਤ ਦੇ ਕੀਮਤੀ ਦਰਵਾਜ਼ੇ ਤੇ ਖਿੜਕੀਆਂ ਨੂੰ ਵੀ ਸ਼ਰਾਰਤੀ ਤੱਤਾਂ ਨੇ ਵੇਚ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਤੇ ਵੱਖ-ਵੱਖ ਹਿੰਦੂ ਰਾਜਿਆਂ ਦੇ ਇਸ ਚਾਰ ਮੰਜ਼ਲਾ ਇਮਾਰਤ ਦੀਆਂ ਕੰਧਾਂ ‘ਤੇ ਚਿੱਤਰ ਬਣੇ ਹੋਏ ਸਨ। ਚਾਰ ਸਦੀਆਂ ਪਹਿਲਾਂ ਪੁਰਾਣੀਆਂ ਇੱਟਾਂ (ਨਾਨਕਸ਼ਾਹੀ ਇੱਟ), ਮਿੱਟੀ ਤੇ ਚੂਨੇ ਨਾਲ ਰਾਜਧਾਨੀ ਲਾਹੌਰ ਤੋਂ ਤਕਰੀਨਬ 100 ਕਿਲੋਮੀਟਰ ਦੂਰ ਬਣੀ ‘ਪੈਲੇਸ ਆਫ ਗੁਰੂ ਨਾਨਕ’ ਨੂੰ ਉਸਾਰਿਆ ਗਿਆ ਸੀ।

ਇਸ ਇਮਾਰਤ ਵਿੱਚ 16 ਕਮਰੇ ਸਨ ਤੇ ਹਰ ਕਮਰੇ ਦੇ ਤਿੰਨ-ਤਿੰਨ ਦਰਵਾਜ਼ੇ ਸਨ। ਕਮਰਿਆਂ ਵਿੱਚ ਦਿਆਰ ਦੀ ਮਹਿੰਗੀ ਲੱਕੜ ਨਾਲ ਉਸਾਰੀ ਗਈ ਛੱਤ ਵੀ ਸੀ ਤੇ ਛੋਟੀ ਲਾਲਟੈਨ ਲਾਉਣ ਦਾ ਵੀ ਪ੍ਰਬੰਧ ਸੀ। ਨਾਰੋਵਾਲ ਜ਼ਿਲ੍ਹੇ ਵਿੱਚ ਗੁਰੂ ਨਾਨਕ ਦਰਬਾਰ ਬਣਿਆ ਹੋਇਆ ਸੀ, ਇਹ ਉਹੀ ਜ਼ਿਲ੍ਹਾ ਹੈ ਜਿੱਥੇ ਕਰਤਾਰਪੁਰ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਵਕਫ ਬੋਰਡ ਦੇ ਅਧੀਨ ਆਉਂਦੀ ਸੀ, ਪਰ ਕੁਝ ਵਿਅਕਤੀਆਂ ਨੇ ਇਸ ਦੇ ਇੱਕ ਭਾਗ ਨੂੰ ਵਿਭਾਗ ਦੀ ਨਾਅਹਿਲੀਅਤ ਕਰਕੇ ਹੀ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਭਾਰਤ ਸਮੇਤ ਪੂਰੀ ਦੁਨੀਆ ਤੋਂ ਸਿੱਖ ਲੋਕ ਇੱਥੇ ਆਉਂਦੇ ਸਨ। ਪਿੱਛੇ ਜਿਹੇ ਇਸ ਇਮਾਰਤ ਨੂੰ ਦੇਖ ਕੇ ਕੈਨੇਡਾ ਤੋਂ ਆਏ ਇੱਕ ਵਫ਼ਦ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜਿਵੇਂ ਖ਼ਜ਼ਾਨਾ ਹੀ ਲੱਭ ਗਿਆ ਹੋਵੇ।

ਉੱਧਰ, ਨਾਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗ਼ਰ ਨੇ ਦੱਸਿਆ ਕਿ ਇਸ ਇਮਾਰਤ ਦੇ ਵੇਰਵੇ ਮਾਲ ਵਿਭਾਗ ਕੋਲ ਦਰਜ ਨਹੀਂ ਹਨ ਅਤੇ ਰਿਕਾਰਡ ਮੁਤਾਬਕ ਇਹ ਕੋਈ ਇਤਿਹਾਸਕ ਇਮਾਰਤ ਵੀ ਨਹੀਂ ਹੈ ਪਰ ਉਹ ਰਿਕਾਰਡ ਜਾਂਚ ਰਹੇ ਹਨ। ਉੱਧਰ, ਸਿਆਲਕੋਟ ਜ਼ੋਨ ਦੇ ਰੈਂਟ ਕਲੈਕਟਰ ਰਾਣਾ ਵਾਹਿਦ ਨੇ ਕਿਹਾ ਕਿ ਸਾਡੀ ਟੀਮ ਗੁਰੂ ਨਾਨਕ ਮਹਿਲ ਬਾਠਾਂਵਾਲਾ ਦੀ ਜਾਂਚ ਕਰ ਰਹੀ ਹੈ, ਜੇਕਰ ਇਹ ਥਾਂ ਵਕਫ ਬੋਰਡ ਦੀ ਜਾਇਦਾਦ ਹੋਈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸਥਾਨਕ ਲੋਕਾਂ ਨੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: