ਮੁਸਲਮਾਨ ਨੌਜਵਾਨ ਬੁਰੀ ਤਰ੍ਹਾਂ ਕੁੱਟਿਆ ਤੇ ਬੁਲਵਾਇਆ ‘ਜੈ ਸ਼੍ਰੀ ਰਾਮ’

ਚਾਰ ਨੌਜਵਾਨਾਂ ਨੇ 25 ਸਾਲਾ ਮੁਸਲਮਾਨ ਨੌਜਵਾਨ ਨਾਲ ਗੁਰੂਗਰਾਮ ਵਿੱਚ ਕੁੱਟਮਾਰ ਕੀਤੀ ਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ। ਇੱਕ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਨਾਖ਼ਤ ਮੁਹੰਮਦ ਬਰਕਰ ਆਲਮ ਵਜੋਂ ਹੋਈ ਹੈ। ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਗੁਰੂਗਰਾਮ ਦੇ ਸਦਰ ਬਾਜ਼ਾਰ ਮਾਰਗ ‘ਤੇ ਜਦ ਉਹ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ ਤਾਂ ਚਾਰ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕਿਆ ਤੇ ਰਿਵਾਇਤੀ ਟੋਪੀ ‘ਤੇ ਪਹਿਨੇ ਹੋਣ ‘ਤੇ ਇਤਰਾਜ਼ ਜਤਾਇਆ।

ਆਲਮ ਨੇ ਦੱਸਿਆ ਕਿ ਉਸ ਨੇ ਟੋਪੀ ਉਤਾਰ ਦਿੱਤੀ ਤਾਂ ਵੀ ਉਹ ਨੌਜਵਾਨ ਨਾ ਰੁਕੇ ਤੇ ਉਸ ਨੂੰ ਥੱਪੜ ਮਾਰਨ ਲੱਗੇ। ਉਸ ਨੇ ਅੱਗੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਕਿਹਾ ਕਿ ਉਹ ਭਾਰਤ ਮਾਤਾ ਦੀ ਜੈ ਦਾ ਨਾਅਰੇ ਲਾਵੇ। ਆਲਮ ਨੇ ਇਹ ਵੀ ਕਰ ਦਿੱਤਾ ਫਿਰ ਉਨ੍ਹਾਂ ਨੇ ਉਸ ਨੂੰ ਜੈ ਸ਼੍ਰੀ ਰਾਮ ਦਾ ਜੈਕਾਰਾ ਲਾਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ। ਇਨਕਾਰ ਸੁਣ ਨੌਜਵਾਨ ਤੈਸ਼ ਵਿੱਚ ਆ ਗਏ ਤੇ ਉਸ ਨੂੰ ਸੜਕ ‘ਤੇ ਪਈ ਸੋਟੀ ਨਾਲ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।

ਸਥਾਨਕ ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਬਾਅਦ ਪੂਰੇ ਦੇਸ਼ ਵਿੱਚ ਮੁਸਲਮਾਨਾਂ ‘ਤੇ ਭੀੜ ਵੱਲੋਂ ਹਿੰਸਾ ਦਾ ਇਹ ਚੌਥਾ ਮਾਮਲਾ ਹੈ। Gurugram: A man says he was assaulted in Sadar Bazar by 5-6 youths for wearing traditional skull cap last night; says, “One of them threatened me, saying wearing cap was not allowed in the area. I said I am coming back after offering namaz. They removed my cap & slapped me.”

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ...

error: