ਅਦਾਲਤ ਨੇ ਗੋਰੇ ਨੂੰ ਸੁਣਾਈ ਸਿੱਖ ਧਰਮ ਬਾਰੇ ਪੜਣ ਦੀ ਸਜ਼ਾ

ਇੱਕ ਸਿੱਖ ਤੇ ਹਮਲਾ ਕਰਨ ਦੇ ਦੋਸ਼ ਵਿਚ ਅਮਰੀਕਾ ਵਿੱਚ ਇੱਕ ਜੱਜ ਨੇ ਆਰੇਗਨ ‘ਚ ਇੱਕ ਵਿਅਕਤੀ ਨੂੰ ਅਨੋਖੀ ਸਜ਼ਾ ਸੁਣਾਈ ਹੈ। ਸਜਾ ਦੇ ਤੌਰ ‘ਤੇ ਦੋਸ਼ੀ ਨੂੰ ਸਿੱਖ ਧਰਮ ਦੀ ਪੜ੍ਹਾਈ ਕਰਨ ਅਤੇ ਉਸ ‘ਤੇ ਇੱਕ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਨੂੰ ਕਿਹਾ ਗਿਆ ਹੈ। ਅਮਰੀਕਾ ਵਿੱਚ ਸਿੱਖ ਨਾਗਰਿਕ ਅਧਿਕਾਰਾਂ ਦੇ ਸਭ ਤੋਂ ਵੱਡੇ ਸੰਗਠਨ ‘ਦ ਸਿੱਖ ਕੋਲਿਸ਼ਨ’ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨਾਮ ਦੇ ਸਿੱਖ ਨੂੰ ਦੋਸ਼ੀ ਐਂਡਰਿਊ ਰਾਮਸੇ ਨੇ ਧਮਕਾਉਣ ਅਤੇ ਉਨ੍ਹਾਂ ‘ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ।

ਬਿਆਨ ‘ਚ ਕਿਹਾ ਗਿਆ ਕਿ ਧਮਕਾਉਣ ਦੇ ਇਲਜ਼ਾਮ ਨੂੰ ਨਫ਼ਰਤ ਦੋਸ਼ ਦੇ ਤੌਰ ‘ਤੇ ਵੇਖਿਆ ਜਾਂਦਾ ਹੈ। ਗਵਾਹਾਂ ਦੇ ਅਨੁਸਾਰ ਡੋਡ ਨੇ ਰਾਮਸੇ ਨੂੰ ਸਿਗਰਟ ਵੇਚਣ ਤੋਂ ਮਨਾ ਬਿਨਾਂ ਪਹਿਚਾਣ ਪੱਤਰ ਦਿਖਾਏ ਕਰ ਦਿੱਤਾ ਸੀ। ਇਸ ਤੋਂ ਬਾਅਦ ਰਾਮਸੇ ਨੇ ਡੋਡ ਦੀ ਦਾੜੀ ਖਿੱਚੀ, ਉਨ੍ਹਾਂ ਨੂੰ ਮੁੱਕਾ ਮਾਰਿਆ ਅਤੇ ਜ਼ਮੀਨ ‘ਤੇ ਸੁੱਟ ਦਿੱਤਾ। ਪੁਲਿਸ ਆਉਣ ਤੱਕ ਉੱਥੇ ਮੌਜੂਦ ਲੋਕਾਂ ਨੇ ਰਾਮਸੇ ਨੂੰ ਫੜ ਕੇ ਰੱਖਿਆ। ਡੋਡ ਭਾਰਤ ਤੋਂ ਅਮਰੀਕਾ ਆਏ ਹਨ ਅਤੇ ਇੱਥੇ ਉਨ੍ਹਾਂ ਦੀ ਇੱਕ ਦੁਕਾਨ ਹੈ। ਐਫਬੀਆਈ ਦਾ ਵੀ ਕਹਿਣਾ ਹੈ ਕਿ ਆਰਗਨ ‘ਚ 2016 ਦੀ ਤੁਲਣਾ ‘ਚ 2017 ਵਿੱਚ ਨਫ਼ਰਤ ਦੋਸ਼ 40 ਫ਼ੀਸਦੀ ਤੱਕ ਵੱਧ ਗਏ ਹਨ। ਪੀੜਿਤ ਸਿੱਖ ਡੋਡ ਨੇ ਕਿਹਾ, ਉਸਨੇ ਮੈਨੂੰ ਇਨਸਾਨ ਨਹੀਂ ਸਮਝਿਆ। ਉਸ ਨੇ ਮੈਨੂੰ ਇਸ ਲਈ ਮਾਰਿਆ ਕਿ ਮੈਂ ਕਿਵੇਂ ਦਾ ਦਿਖ ਰਿਹਾ ਹਾਂ। ਮੇਰੀ ਪੱਗ ਅਤੇ ਦਾੜ੍ਹੀ ਲਈ ਮਾਰਿਆ-ਇਹ ਮੇਰੀ ਧਾਰਮਿਕ ਸ਼ਰਧਾ ਨਾਲ ਜੁੜੀਆਂ ਚੀਜਾਂ ਹਨ। ਪੁਲਿਸ ਨੇ ਕਿਹਾ ਕਿ ਰਾਮਸੇ ਨੇ ਡੋਡ ‘ਤੇ ਜੁੱਤੀ ਵੀ ਸੁੱਟੀ ਅਤੇ ਉਨ੍ਹਾਂ ਦੀ ਪੱਗ ਖੋਹ ਲਈ।

ਜੱਜ ਨੇ ਕਿਹਾ, ਕੱਟੜਤਾ ਅਗਿਆਨਤਾ ਦਾ ਨਤੀਜਾ ਹੈ। ‘ਦ ਸਟੇਟਸਮੇਨ ਜਰਨਲ’ ਨੇ ਆਪਣੀ ਇੱਕ ਖਬਰ ‘ਚ ਕਿਹਾ ਕਿ ਮਾਰਿਆਨ ਕਾਉਂਟੀ ਦੇ ਜੱਜ ਲਿੰਡਸੇ ਪਾਟਰਿਡਜ ਨੇ ਰਾਮਸੇ ਨੂੰ ਸੁਣਵਾਈ ਵਿੱਚ ਜੂਨ ‘ਚ ਸਾਲਾਨਾ ਸਿੱਖ ਪਰੇਡ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਨਾਲ ਹੀ ਕਿਹਾ ਕਿ ਉਹ ਅਦਾਲਤ ਨੂੰ ਦੱਸੇ ਦੀ ਉਸਨੇ ਸਿੱਖ ਸਮੂਹ ਅਤੇ ਉਨ੍ਹਾਂ ਦੀ ਸੰਸਕ੍ਰਿਤੀ ਦੇ ਬਾਰੇ ‘ਚ ਕੀ ਜਾਣਿਆ ਹੈ। ਅਸੀਂ ਸਾਰੇ ਆਪਣੇ ਸਮੂਹ ਦੀਆਂ ਸੰਸਕ੍ਰਿਤੀਆਂ ਨਾਲ ਸਿੱਖਣ ਅਤੇ ਲਾਭ ਹੋਣ ਦੀ ਸਮਰੱਥਾ ਰੱਖਦੇ ਹਾਂ। ਰਿਪੋਰਟਾਂ ‘ਚ ਕਿਹਾ ਕਿ ਜੱਜ ਨੇ ਰਾਮਸੇ ਨੂੰ ਤਿੰਨ ਸਾਲ ਦੀ ਨਿਗਰਾਨੀ ਅਤੇ 180 ਦਿਨ ਦੀ ਕੈਦ ਦੀ ਸਜਾ ਸੁਣਾਈ ਹੈ। ਇਸ ਵਿੱਚ ਹੁਣ ਤੱਕ ਦੀ ਜੇਲ੍ਹ ਮਿਆਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: