ਵੇਖੋ ਕੀ ਹੈ ਮੁੰਡੇ ਨੂੰ ਹਸਪਤਾਲ ਵਿੱਚ ਕੁਟਾਪੇ ਦਾ ਅਸਲ ਸੱਚ

ਇੱਕ ਵੀਡੀਓ ਜਿਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਵਿਚ ਜਿਸ ਮੁੰਡੇ ਨੂੰ ਕੁੱਟਿਆ ਜਾ ਰਿਹਾ ਹੈ ਉਹ ਓਹੀ ਮੁੰਡਾ ਹੈ ਜਿਸਨੇ ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਬੋਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਦੇ ਨਾਲ ਇਹ ਲਿਖਿਆ ਜਾ ਰਿਹਾ ਇਸਦਾ ਹਸਪਤਾਲ ਵਿਚ ਹੀ ਕੁਟਾਪਾ ਇਸ ਕਰਕੇ ਕੀਤਾ ਗਿਆ ਹੈ ਕਿ ਇਸ ਮੁੰਡੇ ਦੇ ਸੰਤ ਜੀ ਬਾਰੇ ਗਲਤ ਭਾਸ਼ਾ ਵਰਤੀ ਸੀ। ਪਰ ਅਸਲ ਵਿਚ ਇਸ ਵੀਡੀਓ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਵੀਡੀਓ ਕਿਥੋਂ ਦੀ ਹੈ ਅਤੇ ਕਿਸਦੀ ਹੈ ਪਰ ਇਹ ਗੱਲ ਪੱਕੀ ਹੈ ਕਿ ਇਸ ਵੀਡੀਓ ਵਿਚ ਕੁੱਟਿਆ ਜਾ ਰਿਹਾ ਮੁੰਡਾ ਉਹ ਨਹੀਂ ਹੈ ਜਿਸਨੇ ਸੰਤ ਜੀ ਬਾਰੇ ਗਲਤ ਬੋਲਿਆ ਸੀ।

ਕਹਿਂਦੇ ਨੇ ਦੁਨੀਆ ਭਰ ਵਿੱਚ ਸਭ ਤੋਂ ਵੱਡਾ ਲੋਕਤੰਤਰ ਭਾਰਤ ਵਿੱਚ ਹੈ, ਦਿੱਲੀ ਦੀ ਫਿਰਕੂ ਲੀਡਰਸ਼ਿਪ ਅਤੇ ਆਪਣੇ ਆਪ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਣ ਵਾਲੇ ਭਾਰਤੀ ਮੀਡੀਏ ਵਲੋਂ ਦੁਨੀਆਂ ਭਰ ਵਿੱਚ ਇਸ ਗੱਲ ਦੀ ਦੁਹਾਈ ਪਾਈ ਜਾਂਦੀ ਹੈ ਕਿ ਭਾਰਤ ਦੁਨੀਆਂ ਦਾ ਸਭਤੋਂ ਵੱਡਾ ਲੋਕਤੰਤਰ ਹੈ ! ਪਰ ਭਾਰਤ ਵਿੱਚ 1947 ਤੋਂ ਲੈਕੇ ਅੱਜ ਤੱਕ ਘੱਟ ਗਿਣਤੀ ਲੋਕਾਂ ਨਾਲ ਜੋ ਕੁਜ ਵੀ ਘਟਨਾਵਾਂ ਵਾਪਰੀਆ ਓਹ ਇਸ ਗੱਲ ਦੀ ਗਵਾਹੀ ਭਰਨ ਲਈ ਨਾਕਾਫੀ ਨਹੀ ਹਨ ਕੇ ਭਾਰਤ ਵਿੱਚ ਲੋਕਤੰਤਰ ਨਾ ਦੀ ਕੋਈ ਵੀ ਚੀਜ ਮੌਜੂਦ ਨਹੀ ਹੈ, ਏਥੇ ਬਹੁਗਿਣਤੀਆਂ ਵਲੋਂ ਜਾਂ ਫਿਰ ਬਹੁਗਿਣਤੀ ਲੋਕਾਂ ਦੀਆਂ ਚੁਣੀਆਂ ਸਰਕਾਰਾਂ ਵਲੋਂ ਘੱਟ ਗਿਣਤੀ ਲੋਕਾਂ ਨੂੰ ਹਮੇਸ਼ਾ ਹੀ ਜਲੀਲ ਅਤੇ ਪਰੇਸ਼ਾਂਨ ਕੀਤਾ ਜਾਂਦਾ ਹੈ !

ਜਦੋਂ ਭਾਰਤ ਦੀ ਆਜ਼ਾਦੀ ਦੀ ਗੱਲ ਚੱਲੀ ਤਾਂ ਇਸੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਸਭਤੋਂ ਅੱਗੇ ਹੋ ਕੇ ਸਿਰ ਧੜ ਦੀਆਂ ਬਾਜੀਆਂ ਲਾਈਆਂ ਤੇ ਭਾਰਤ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ 80% ਤੋਂ ਵੱਧ ਕੁਰਬਾਨੀਆਂ ਕੀਤੀਆਂ ਤਾਂ ਜਾ ਕੇ ਭਾਰਤ ਦੇ ਲੋਕਾਂ ਨੂੰ ਆਜ਼ਾਦੀ ਦੀ ਸਵੇਰ ਵੇਖਣੀ ਨਸ਼ੀਬ ਹੋਈ, ਪਰ ਜਿਸ ਕੌਮ ਦੀਆਂ ਬੇਮਿਸਾਲ ਕੁਰਬਾਂਨੀਆਂ ਸਦਕਾ ਭਾਰਤ ਵਿੱਚ ਅਖੌਤੀ ਆਜਾਦੀ ਦਾ ਸੂਰਜ ਚੜਿਆ ਓਸੇ ਕੌਮ ਲਈ ਏਹ ਅਖੌਤੀ ਆਜ਼ਾਦੀ ਦਾ ਚੜਿਆ ਸੂਰਜ ਨਵੀਂ ਗੁਲਾਮੀ ਦਾ ਸੁਨੇਹਾ ਲੈਕੇ ਆਇਆ ! 1947 ਵਿੱਚ ਮਿਲੀ ਆਜ਼ਾਦੀ ਬਹੁਗਿਣਤੀ ਲੋਕਾਂ ਵਾਸਤੇ ਤਾਂ ਆਜ਼ਾਦੀ ਸੀ ਪਰ ਸਿੱਖ ਕੌਮ ਇਸ ਆਜ਼ਾਦ ਭਾਰਤ ਵਿੱਚ ਇਕ ਵਾਰ ਫਿਰ ਗੁਲਾਮ ਬਣਕੇ ਰਹਿ ਗਈ ! ਮਹਾਤਮਾ ਗਾਂਧੀ ਅਤੇ ਨਹਿਰੂ ਵਰਗਿਆਂ ਵਲੋਂ ਸਿੱਖ ਕੌਮ ਨੂੰ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭਤੋਂ ਵੱਧ ਕੁਰਬਾਨੀਆਂ ਕਰਨ ਲਈ “ਜਰਾਈਮ ਪੇਸ਼ਾ ਕੌਮ” ਹੋਣ ਦੇ ਖਿਤਾਬ ਦਿੱਤੇ ਗਏ !

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: