ਹਮਲੇ ਪਿੱਛੇ ਬੁੱਢਾ ਗੈਂਗ ਦੇ ਹੱਥ ਹੋਣ ਦਾ ਸ਼ੱਕ ਕਰਨ ਔਜਲਾ ਨੂੰ ਮਾਰੀਆਂ ਗੋਲੀਆਂ

ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਅਤੇ ਗੀਤਕਾਰ ਕਰਨ ਔਜਲਾ ‘ਤੇ ਹਮਲਾ ਹੋ ਗਿਆ। ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਸਰੀ ‘ਚ ਹਮਲਾ ਕਰਨ ‘ਤੇ ਹੋਇਆ ਹੈ। ਇਸ ਖਬਰ ਦੀ ਫਿਲਹਾਲ ਅਜੇ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਹੀ ਸਾਹਮਣੇ ਆ ਰਿਹਾ ਹੈ ਕਿ ਕਰਨ ‘ਤੇ ਕੈਨੇਡਾ ਦੇ ਸਰੀ ‘ਚ ਗੋਲੀਆਂ ਚਲਾਈਆਂ ਗਈਆਂ ਹਨ। ਗਾਇਕ ਕਰਨ ਔਜਲਾ ਤੇ ਹਮਲਾ ਬੁੱਢਾ ਗੈਂਗ ਵਲੋਂ ਕੀਤਾ ਗਿਆ ਹੈ।

ਦੱਸ ਦੇਈਏ ਕਿ ਕਾਫੀ ਦੇਰ ਤੋਂ ਫਿਰੌਤੀ ਦੀਆਂ ਧਮਕੀਆਂ ਐਨਆਰਆਈ ਸੰਦੀਪ ਰੇਹਾਨ ਦੀ ਕੰਪਨੀ ਰੇਹਾਨ ਰਿਕਾਰਡਜ਼ ਨੂੰ ਮਿਲ ਰਹੀਆਂ ਸਨ। ਫਿਰੌਤੀ ਦੀ ਰਕਮ ਵਜੋਂ ਉਹਨਾਂ ਤੋਂ 16 ਮਾਰਚ ਨੂੰ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਪਰ ਬਾਅਦ ਵਿੱਚ ਜਦੋਂ ਰੇਹਾਨ ਰਿਕਾਰਡਜ਼ ਕੰਪਨੀ ਨੇ ਪੁਲਿਸ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਕਿਹਾ ਜਾ ਰਿਹਾ ਹੈ ਗਾਇਕ ਕਰਨ ਔਜਲਾ ਤੇ ਹਮਲਾ ਬੁੱਢਾ ਗੈਂਗ ਵਲੋਂ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਗੈਂਗਸਟਰ ਵਲੋਂ ਇੱਕ ਕਾਲ ਆਈ ਜਿਸ ਵਿੱਚ ਗੈਂਗਸਟਰ ਵਲੋਂ ਕਿਹਾ ਗਿਆ ਹੈ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਫਿਰੌਤੀ ਦੀ ਰਕਮ ਹੋਰ ਵਧਾ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਸੂਤਰਾਂ ਦੇ ਅਨੁਸਾਰ ਇਹ ਮਾਮਲਾ ਕਾਫੀ ਦੇਰ ਤੋਂ ਚਲ ਰਿਹਾ ਸੀ ਤੇ 16 ਮਾਰਚ 2019 ਤੋਂ ਇਹ ਮਾਮਲਾ ਚਲ ਰਿਹਾ ਸੀ। ਦੱਸ ਦੇਈਏ ਕਿ ਗੈਂਗਸਟਰ ਵਲੋਂ ਕਾਲ ਰਿਕਾਡਿੰਗ ਵਿੱਚ ਕਿਹਾ ਗਿਆ ਕਿ ਤੁਸੀਂ ਭਾਰਤ ਹੋਵੋ ਜਾਂ ਕੈਨੇਡਾ ਤੁਹਾਨੂੰ ਕੋਈ ਨਹੀਂ ਬਚਾ ਪਾਵੇਗਾ। ਪਰ ਇਸ ਵੱਲ ਕੋਈ ਧਿਆਨ ਸੰਦੀਪ ਰੇਹਾਨ ਨੇ ਨਹੀਂ ਦਿੱਤਾ ਤੇ ਫਿਰ ਉਹ ਦੀਪ ਜੰਡੂ ਤੇ ਕਰਨ ਔਜਲਾ ਨਾਲ ਕਿਸੇ ਸ਼ੋਅ ਵਿੱਚ ਜਾ ਰਹੇ ਸੀ ਤਾਂ ਉਨ੍ਹਾਂ ਤੇ ਕਿਹਾ ਜਾ ਰਿਹਾ ਹੈ ਸੁਖਪ੍ਰੀਤ ਬੁੱਢਾ ਗੈਂਗ ਨੇ ਅਟੈਕ ਕਰ ਦਿੱਤਾ ਤੇ ਕਰਨ ਔਜਲਾ ਨੂੰ ਗੋਲੀਆਂ ਨਾਲ ਜਖਮੀ ਕਰ ਦਿੱਤਾ। ਫਿਲਹਾਲ ਕਰਨ ਔਜਲਾ ਦੀ ਇਸ ਵੇਲੇ ਕੀ ਸਥਿਤੀ ਬਣੀ ਹਈ ਹੈ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: