ਇਸ ਵੀਰ ਨੇ ਸਿਰਫ 15 ਮਿੰਟ ਵਿੱਚ ਬਾਹਰ ਕੱਢ ਦਿੱਤਾ ਫਤਹਿਵੀਰ – ਦੇਖੋ ਵੀਡੀਓ

ਇਹ ਵੀਡੀਓ ਉਸ ਵੀਰ ਦੀ ਹੈ ਜਿਸਨੇ ਸਿਰਫ ਪੰਦਰਾਂ ਮਿੰਟ ਵਿੱਚ ਫਤਹਿ ਵੀਰ ਨੂੰ ਬਾਹਰ ਕੱਢ ਦਿੱਤਾ ਇਸ ਵੀਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਕਹਿ ਰਿਹਾ ਸੀ ਕਿ ਉਸ ਨੂੰ ਕੁਝ ਘੰਟੇ ਦਾ ਸਮਾਂ ਦਿੱਤਾ ਜਾਵੇ ਉਹ ਫਤਹਿਵੀਰ ਨੂੰ ਸਹੀ ਸਲਾਮਤ ਬਹਾਰ ਕੱਢ ਸਕਦਾ ਹੈ ਪਰ ਕਿਸੇ ਨੇ ਉਸਦੀ ਗੱਲ ਨਹੀਂ ਸੁਣੀ । ਪਰ ਜਦੋਂ ਉਸ ਨੂੰ ਸਮਾਂ ਮਿਲਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ।

ਸੰਗਰੂਰ ਦੇ ਇਕ ਪਿੰਡ ਭਗਵਾਨਪੁਰ ਵਿਚ ਇਕ 2 ਸਾਲ ਦਾ ਮਾਸੂਮ ਬੱਚਾ ਫਤਿਹਵੀਰ ਜੋ ਕਿ ਵੀਰਵਾਰ ਨੂੰ ਖੇਡਦੇ ਸਮੇਂ ਬੋਰਵੈੱਲ ਵਿਚ ਜਾ ਡਿੱਗਾ ਸੀ ਅਤੇ ਉਨ ਨੂੰ ਸਹੀ ਸਲਾਮਤ ਬਚਾਉਣ ਲਈ ਵੱਖ-ਵੱਖ ਟੀਮਾਂ ਵੱਲੋਂ ਪਬਲਿਕ ਨਾਲ ਰਲ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਪਰ ਅੱਜ ਮੰਗਲਵਾਰ ਭਾਵ ਛੇਵੇਂ ਦਿਨ ਸਵੇਰੇ ਸਵਾ 5 ਵਜੇ ਦੇ ਕਰੀਬ ਬੱਚੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਸੀ ਪਰ ਉਸ ਮਾਸੂਮ ਬੱਚੇ ਦੀ ਜਾਨ ਨਹੀਂ ਬਚਾਈ ਜਾ ਸਕੀ । ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕੲੀ ਥਾਵਾਂ ਦੇ ਰੋਸ ਪ੍ਰਦਰਸਨ ਕੀਤੇ ਜਾ ਰਹੇ ਹਨ ਅਤੇ ਸਰਕਾਰ ਦੇ ਖਿਲਾਫ ਨਾਹਰੇ ਬਾਜੀ ਕੀਤੀ ਜਾ ਰਹੀ ਹੈ ।
ਪੀ. ਜੀ. ਆਈ ਲਿਅਾਂਦਾ ਗਿਅਾ ਫਤਿਹਵੀਰ ।
ਪਿੰਡ ਭਗਵਾਨਪੁਰ ਵਿਚ ਬੋਰਵੈੱਲ ‘ਚ ਡਿਗ ਕੇ ਮੌਤ ਦੇ ਮੂੰਹ ‘ਚ ਗਏ ਮਾਸੂਮ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੀ. ਜੀ. ਆਈ. ‘ਚ ਪੋਸਟ ਮਾਰਟਮ ਕੀਤਾ ਗਿਆ। ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਫਤਿਹਵੀਰ ਨੂੰ ਪੀ. ਜੀ. ਆਈ. ਮ੍ਰਿਤਕ ਹੀ ਲਿਆਂਦਾ ਗਿਆ ਸੀ । ਹੁਣ ਕੁਝ ਸਮੇ ਬਾਅਦ ਪੋਸਟ ਮਾਰਟ ਦੀ ਰਿਪੋਰਟ ਤੋਂ ਹੀ ਪਤਾ ਲੱਗ ਸਕੇਗਾ ਕਿ ਆਖਰ ਉਸ ਦੀ ਮੌਤ ਕਦੋਂ ਅਤੇ ਕਿਸ ਕਾਰਨ ਹੋਈ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

14 ਏਕੜ ਵਿੱਚੋ ਤਿੰਨ ਕਰੋੜ ਕਮਾਉਦਾਂ ਹੈ ਇਸ ਕਿਸਾਨ ਵੀਰ

ਪੰਜਾਬ ਦੇ ਕਿਸਾਨ ਬੜੇ ਲੰਬੇ ਸਮੇਂ ਤੋਂ ਕਣਕ ਝੋਨਾਂ ਵਸਲੀ ਚੱਕਰ ਵਿਚ ਫਸੇ ਹੋਏ ਹਨ ...

error: