14 ਏਕੜ ਵਿੱਚੋ ਤਿੰਨ ਕਰੋੜ ਕਮਾਉਦਾਂ ਹੈ ਇਸ ਕਿਸਾਨ ਵੀਰ

ਪੰਜਾਬ ਦੇ ਕਿਸਾਨ ਬੜੇ ਲੰਬੇ ਸਮੇਂ ਤੋਂ ਕਣਕ ਝੋਨਾਂ ਵਸਲੀ ਚੱਕਰ ਵਿਚ ਫਸੇ ਹੋਏ ਹਨ । ਝੋਨੇ ਦੀ ਖੇਤੀ ਕਰਕੇ ਪੰਜਾਬ ਦਾ ਪਾਣੀ ਵੀ ਲਗਾਤਾਰ ਹੇਠਾਂ ਜਾ ਰਿਹਾ ਹੈ ਕੁਝ ਕੁ ਥਾਵਾਂ ਤੇ ਤਾਂ ਪਾਣੀ ਖਤਮ ਹੀ ਹੋ ਚੁੱਕਾ ਹੈ । ਪਰ ਕਿਸਾਨ ਵੀ ਨਵੀਂ ਫਸਲ ਲਗਾ ਕੇ ਰਿਸਕ ਲੈਣ ਤੋਂ ਡਰਦਾ ਹੈ ਕਿਓਂਕਿ ਕਣਕ ਝੋਨੇ ਦਾ ਮੰਡੀਕਰਨ ਸੌਖਾ ਹੋ ਜਾਂਦਾ ਹੈ ਤੇ ਮੁੱਲ ਵੀ ਸਹੀ ਮਿਲਦਾ ਹੈ । ਪਰ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜੋ ਕੁਝ ਵੱਖਰਾ ਕਰਦੇ ਹਨ ਤੇ ਖੇਤੀ ਭਿਨਤਾ ਨੂੰ ਅਪਣਾ ਕੇ ਵੱਧ ਆਮਦਨ ਲੈਦੇ ਹਨ । ਆਉ ਤੁਹਾਨੂੰ ਮਿਲੋਣੇ ਆ ਇਕ ਅਜਿਹੇ ਕਿਸਾਨ ਨਾਲ ਜੋ ਪਨੀਰੀ ਵੇਚ ਕੇ ਕਰੋੜਾਂ ਕਮਾ ਰਿਹਾ ਹੈ ਤੇ ਪਾਣੀ ਦੀ ਘੱਟ ਵਰਤੋਂ ਕਰਦਾ ਹੈ ਅਤੇ ਰੋਜਗਾਰ ਵੀ ਮੁਹਈਆ ਕਰਵਾ ਰਿਹਾ ਹੈ । ਇਹ ਵੀਡਿਓ ਦੇਖਕੇ ਤੁਸੀਂ ਪੁਰੀ ਜਾਣਕਾਰੀ ਲੈ ਸਕਦੇ ਹੋ ।

ਇਸ ਕਿਸਾਨ ਦਾ ਨਾਮ ਹਰਬੀਰ ਸਿੰਘ ਹੈ ਤੇ ਇਹ ਹਰਿਆਣਾ ਦਾ ਰਹਿਣ ਵਾਲਾ ਹੈ । ਇਹਨਾ ਨੇ ਆਪਣੀ ਸੁਰੂਆਤ ਮਿਰਚਾਂ ਦੀ ਪਨੀਰੀ ਤੋਂ ਕੀਤੀ । ਸਭ ਤੋਂ ਪਹਿਲਾਂ ਇਹਨਾਂ ਨੇ 2 ਕਨਾਲ਼ਾ ਵਿੱਚ ਪਨੀਰੀ ਦੀ ਬਿਜਾਈ ਕੀਤੀ ਤੇ ਅੱਜ ਇਹ 14 ਏਕੜ ਉਹ ਪਨੀਰੀ ਉਗਾ ਰਿਹਾ ਹੈ ਅਤੇ ਭਾਰੀ ਮੁਨਾਫਾ ਕਮਾ ਰਿਹਾ ਹੈ । ਕਿਸਾਨ ਦਾ ਕਹਿਣਾ ਹੈ ਕੇ ਉਸ ਨੂੰ ਪਹਿਲਾਂ ਇਕ 2 ਸਾਲ ਤਾਂ ਘਾਟਾ ਪਿਆ ਪਰ ਉਸ ਨੇ ਹੌਂਸਲਾ ਨਹੀਂ ਹਾਰਿਆ ਤੇ ਉਸ ਨੇ ਆਪਣੇ ਘਾਟੇ ਤੋੰ ਵੀ ਕੁਝ ਨਾ ਕੁਝ ਸਿੱਖਿਆ ਹੈਜਿਸ ਕਰਕੇ ਅੱਜ ਉਹ ਇਕ ਚੰਗੀ ਆਮਦਨ ਲੈ ਰਿਹਾ ਹੈ । ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੋਸਟ ਚੰਗੀ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਕਿਸਾਨ ਵੀਰ ਤੋਂ ਜਰੂਰ ਕੁਝ ਨਾ ਕੁਝ ਸਿੱਖ ਸਕੋਂਗੇ । ਧੰਨਵਾਦ ਜੀ ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: