ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਲਾਏ ਇਨਕਲਾਬ ਜਿੰਦਾਬਾਦ ਦੇ ਨਾਹਰੇ

ਆਪ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਪੰਜਾਬ ਦੇ ਸੰਗਰੂਰ ਤੋਂ ਚੋਣ ਜਿੱਤ ਕੇ ਆਏ ਭਗਵੰਤ ਮਾਨ ਨੇ ਪੰਜਾਬੀ ‘ਚ ਸਹੁੰ ਚੁਕੀ, ਇਸ ਤੋਂ ਬਾਅਦ ਉਨ੍ਹਾਂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨਾਲ ਸਹੁੰ ਖਤਮ ਕੀਤੀ। ਇਸ ‘ਤੇ ਆਪਣੀ ਨਾਰਾਜ਼ਗੀ ਕੁਝ ਸੰਸਦ ਮੈਂਬਰਾਂ ਨੇ ਜ਼ਾਹਰ ਕੀਤੀ। ਇਸ ‘ਤੇ ਸਿਰਫ਼ ਇਕ ਸੀਟ ‘ਤੇ ਹੀ ਦਿੱਲੀ ‘ਚ ਸੱਤਾਧਾਰੀ ‘ਆਪ’ ਨੂੰ ਜਿੱਤ ਮਿਲੀ ਹੈ, ਜਦੋਂ ਕਿ ਦਿੱਲੀ ਦੀਆਂ 7 ‘ਚੋਂ 7 ਸੀਟਾਂ ਭਾਜਪਾ ਦੇ ਖਾਤੇ ‘ਚ ਗਈਆਂ ਹਨ। ਪੰਜਾਬ ‘ਚ ਪਾਰਟੀ ਨੂੰ ਪਿਛਲੀ ਵਾਰ 4 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ।

ਦੱਸਣਯੋਗ ਹੈ ਕਿ 17ਵੀਂ ਲੋਕ ਸਭਾ ਦਾ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਸਹੁੰ ਚੁੱਕਣ ਵਾਲਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਰਾਹੁਲ ਗਾਂਧੀ ਵਰਗੇ ਦਿੱਗਜ ਸ਼ਾਮਲ ਰਹੇ। ਸੈਸ਼ਨ ਦੇ ਪਹਿਲੇ ਦਿਨ ਕੁੱਲ 313 ਸੰਸਦ ਮੈਂਬਰਾਂ ਨੇ ਸਹੁੰ ਚੁਕੀ। 17ਵੀਂ ਲੋਕ ਸਭਾ ਸ਼ੈਸਨ ਦੇ ਦੂਜੇ ਦਿਨ ਵੀ ਅੱਜ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦਾ ਸਿਲਸਿਲਾ ਜਾਰੀ ਰਿਹਾ, ਜਿਸ ਦੌਰਾਨ ਸੁਖਬੀਰ ਸਿੰਘ ਬਾਦਲ, ਭਗਵੰਤ ਮਾਨ, ਪਰਨੀਤ ਕੌਰ ਅਤੇ ਸੰਨੀ ਦਿਓਲ ਨੇ ਵੀ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ਸੁਖਬੀਰ ਬਾਦਲ ਨੇ ਪੰਜਾਬੀ ਭਾਸ਼ਾ ਵਿਚ ਸਹੁੰ ਚੁੱਕੀ। ਧਿਆਨ ਰਹੇ ਕਿ ਲੰਘੇ ਕੱਲ੍ਹ ਮਾਂ ਬੋਲੀ ਪੰਜਾਬੀ ਵਿਚ ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਨੇ ਵੀ ਸਹੁੰ ਚੁੱਕੀ ਸੀ।

ਇਸੇ ਦੌਰਾਨ ਕਾਂਗਰਸੀ ਸੰਸਦ ਮੈਂਬਰ ਜਸਬੀਰ ਡਿੰਪਾ, ਰਵਨੀਤ ਬਿੱਟੂ, ਗੁਰਜੀਤ ਔਜਲਾ, ਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਚੌਧਰੀ ਸੰਤੋਖ ਸਿੰਘ ਨੇ ਅੱਜ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ। ‘ਆਪ’ ਦੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਧਿਆਨ ਰਹੇ ਕਿ ਜਦੋਂ ਸੰਨੀ ਦਿਓਲ ਨੇ ਸਹੁੰ ਚੁੱਕੀ ਤਾਂ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਵੀ ਲਗਾਤਾਰ ਮੇਜ਼ ਥਪਥਪਾਉਂਦੀ ਨਜ਼ਰ ਆਈ ਅਤੇ ਉਸ ਦੇ ਚਿਹਰੇ ‘ਤੇ ਵੱਖਰਾ ਹੀ ਸਕੂਨ ਨਜ਼ਰ ਆ ਰਿਹਾ ਸੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਦਾ ਘਰ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ...

error: