ਪੜੇ ਲਿਖੇ ਸਰਪੰਚ ਨੇ ਪਿੰਡ ਦੀ ਬਦਲ ਦਿੱਤੀ ਨੁਹਾਰ

ਜਿਲ੍ਹਾ ਸੰਗਰੂਰ ਦਾ ਹਲਕਾ ਧੂਰੀ ਦਾ ਦੌਲਤਪੁਰ ਪਿੰਡ ਪਹਿਲਾ ਹਾਈਟੈੱਕ ਪਿੰਡ ਬਣ ਗਿਆ। ਜਿੱਥੇ ਪਿੰਡ ਦੇ ਹਰ ਐਂਟਰੀ ਪੁਆਇੰਟ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸੀਸੀਟੀਵੀ ਕੈਮਰੇ ਲਗਾਏ ਗਏ। ਪਿੰਡ ਦੇ ਸਕੂਲ ਨੂੰ ਸਮਾਰਟ ਸਕੂਲ ਚ ਇਲਾਕੇ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਤਬਦੀਲ ਕੀਤਾ ਗਿਆ। ਸੜਕਾਂ ਦੇ ਕਿਨਾਰਿਆਂ ਤੇ ਬਚੀ ਜਗ੍ਹਾ ਤੇ ਇੰਟਰਲਾਕਿੰਗ ਟਾਇਲਾਂ ਲਗਾਈਆਂ ਗਈਆਂ। ਉੱਥੇ ਹੀ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨੇ ਪਿੰਡ ਵਿੱਚ ਵਾਈਫਾਈ ਨਾਲ ਲੈੱਸ ਲੱਗੇ ਕੈਮਰਿਆਂ ਦਾ ਉਦਘਾਟਨ ਰੱਖਿਆ।

ਹੋਰਨਾਂ ਲਈ ਦੌਲਤਪੁਰ ਪਿੰਡ ਦਾ ਸਰਪੰਚ ਪ੍ਰੇਰਨਾ ਦਾ ਸ੍ਰੋਤ ਹੈ। ਜਿਸਨੇ ਇਹ ਸਾਬਿਤ ਕਰ ਦਿੱਤਾ ਕਿ ਜੇ ਦਿਲੀ ਤੌਰ ਤੇ ਪਿੰਡ ਦੀ ਨੁਹਾਰ ਬਦਲਣ ਦਾ ਜਜ਼ਬਾ ਹੋਵੇ ਤਾਂ ਫਿਰ ਇਕ ਦਿਨ ਆਪਣੇ ਮਕਸਦ ਚ ਕਾਮਯਾਬੀ ਮਿਲਦੀ ਹੈ। ਇਸ ਦੌਰਾਨ ਦਲਵੀਰ ਗੋਲਡੀ ਨੇ ਪਿੰਡ ਦੀ ਤਸਵੀਰ ਬਦਲਣ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਸ਼ਲਾਘਾ ਕੀਤੀ। ਉੱਥੇ ਹੀ ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਪਿੰਡ ਸ਼ਹਿਰ ਦੇ ਨਾਲ ਲੱਗਣ ਦੇ ਬਾਵਜੂਦ ਪੱਛੜਿਆ ਹੋਇਆ ਸੀ। ਉਨ੍ਹਾਂ ਨੂੰ ਪੰਜਾਬ ਦੇ ਹੋਰ ਹਾਈਟੈੱਕ ਪਿੰਡ ਵੇਖਕੇ ਇਹ ਪ੍ਰੇਰਨਾ ਮਿਲੀ ਕਿ ਕਿਉਂ ਨਾ ਆਪਣੇ ਪਿੰਡ ਦੀ ਤਸਵੀਰ ਬਦਲੀ ਜਾਵੇ।

ਜਿਸਨੂੰ ਹੁਣ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਪੱਗ 83.31 ਕਰੋੜ ਭਾਰਤਵਾਸੀ ਲੋਕ 640,867 ਪਿੰਡਾਂ ਵਿੱਚ ਵੱਸਦੇ ਸਨ। ਭਾਰਤ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਤੇ ਉਥੇ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਨਾਲ ਸ਼ਹਿਰਾਂ ਵੱਲ ਪਰਵਾਸ ਵਧਿਆ ਹੈ ਪਰ ਸ਼ਹਿਰਾਂ ਵਿਚ ਵੀ ਰਹਿਣ ਲਈ ਲੋੜੀਂਦੀ ਥਾਂ ਨਹੀਂ ਹੈ ਕਿਉਂਕਿ ਉਹਨਾਂ ਦਾ ਵਿਕਾਸ ਵੀ ਯੋਜਨਵੱਧ ਢੰਗ ਨਾਲ ਨਹੀਂ ਹੋ ਰਿਹਾ। ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ...

error: