ਦੋ ਧੀਆਂ ਦੀ ਕ੍ਰਿਕੇਟ ਦੇ ਸ਼ੋਰ-ਸ਼ਰਾਬੇ ‘ਚ ਗਵਾਚੀ ਇਤਿਹਾਸਕ ਪ੍ਰਾਪਤੀ

ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ 19 ਦਿਨਾਂ ਅੰਦਰ 5 ਗੋਲਡ ਮੈਡਲ ਜਿੱਤਣ ਵਾਲੀ 19 ਸਾਲ ਦੀ ਹਿਮਾ ਦਾਸ ਤੇ ਗੋਲਡ ਜਿੱਤ ਕੇ ਆਈ ਹੈ ਕਿ ਕ੍ਰਿਕਟ ਵਰਲਡ ਕੱਪ ਦੇ ਰੌਲੇ ‘ਚ ਉਨ੍ਹਾਂ ਦੀਆਂ ਉਪਲੱਬਧੀਆਂ ਦੱਬੀਆਂ ਗਈਆਂ। ਬੇਹੱਦ ਘੱਟ ਤਵੱਜੋ ਮਿਲਣ ਕਰਕੇ ਹਿਮਾ ਤੇ ਦੁਤੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਦੁਖੀ ਹਨ। ਦੁਤੀ ਨੇ ਕਿਹਾ ਕਿ 11 ਸੈਕਿੰਡ ਦੌੜਨ ਲਈ ਸਾਲਾਂ ਤੋਂ ਅੱਡੀਆਂ ਘਸੀਆਂ ਹਨ। ਧਾਵਕ ਰੋਜ਼ ਸਵੇਰੇ ਉੱਠ ਕੇ 8-8 ਘੰਟੇ ਪ੍ਰੈਕਟਿਸ ਕਰਦਾ ਹੈ। ਅਜਿਹੇ ਵਿੱਚ ਉਸ ਨੂੰ ਕਿਹੋ ਜਿਹਾ ਲੱਗੇਗਾ ਜੇ ਦੇਸ਼ ਉਸ ਦੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰ ਦੇਵੇ ਤਾਂ ।

ਉਸ ਨੇ ਕਿਹਾ ਕਿ ਸਾਨੂੰ ਵੀ ਕ੍ਰਿਕੇਟਰਾਂ ਵਰਗਾ ਪਿਆਰ ਦਿਓ। ਹਿਮਾ ਨੇ ਕਿਹਾ ਕਿ ਮੀਡੀਆ ਦੇ ਦੇਣ ਹੈ ਕਿ ਕ੍ਰਿਕੇਟ ਨੂੰ ਪੂਰਾ ਸਨਮਾਨ ਮਿਲ ਸਕਿਆ ਹੈ। ਅਜਿਹੇ ਵਿੱਚ ਮੀਡੀਆ ਦੀ ਵੀ ਤਾਂ ਇਹ ਜ਼ਿੰਮੇਵਾਰੀ ਹੈ ਕਿ ਅਜਿਹਾ ਹੀ ਸਨਮਾਨ ਹੋਰ ਖੇਡਾਂ ਨੂੰ ਵੀ ਮਿਲੇ। ਦੁਤੀ ਮੁਤਾਬਕ ਕ੍ਰਿਕੇਟ ਵਰਲਡ ਕੱਪ ਦੇ ਰੌਲੇ ਵਿੱਚ 11.32 ਸੈਕਿੰਡ ਵਿੱਚ 100 ਮੀਟਰ ਰੇਸ ਜਿੱਤਣ ਵਰਗੀ ਇਤਿਹਾਸਕ ਸਫ਼ਲਤਾ ਦੱਬੀ ਗਈ। ਉਸ ਨੇ ਕਿਹਾ ਕਿ ਉਹ ਇਸ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਲੜਕੀ ਹੈ।

ਉਸ ਨੇ ਕਿਹਾ ਕਿ ਜ਼ਿਆਦਾ ਪੈਸਿਆਂ ਕਰਕੇ ਜ਼ਿਆਦਾਤਰ ਮੀਡੀਆ ਕ੍ਰਿਕੇਟ ਦੀਆਂ ਉਪਲੱਬਧੀਆਂ ਨੂੰ ਹੀ ਤਵੱਜੋ ਦਿੰਦੇ ਹਨ। ਕ੍ਰਿਕੇਟ ਤਾਂ 8-10 ਦੇਸ਼ ਹੀ ਖੇਡਦੇ ਹਨ ਪਰ ਐਥਲੈਟਿਕਸ ਵਿੱਚ 200 ਦੇਸ਼ਾਂ ਦੇ ਖਿਡਾਰੀ ਹਿੱਸਾ ਲੈਂਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿਮਾ ਦਾਸ ਦੀ ਇਸ ਉੁਪਲੱਬਧੀ ਲਈ ਉਸ ਨੂੰ ਵਧਾਈ ਦੇ ਚੁੱਕੇ ਹਨ। ਪੀ. ਐਮ. ਮੋਦੀ ਨੇ ਲਿਖਿਆ ਭਾਰਤ ਨੂੰ ਉਸਦੀਆਂ ਇਨ੍ਹਾਂ ਉਪਲੱਬਧੀਆਂ ‘ਤੇ ਮਾਣ ਹੇ। ਹਰ ਕੋਈ ਇਹ ਜਾਣ ਕੇ ਬਹੁਤ ਖੁਸ਼ ਹੈ ਕਿ ਹਿਮਾ ਨੇ 5 ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ 5 ਸੋਨ ਤਮਗੇ ਜਿੱਤੇ। ਹਿਮਾ ਦਾਸ ਨੂੰ ਵਧਾਈ ਅਤੇ ਉਸਦੇ ਭਵਿੱਖ ਲਈ ਮੇਰੀਆਂ ਸ਼ੁਭਕਾਮਨਾਵਾਂ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ...

error: