ਨੌਕਰੀ ਲੱਭਣ ਵਾਲਿਆਂ ਲਈ ਖੁਸ਼ਖਬਰੀ 10000 ਤੋਂ ਵੱਧ ਆਸਾਮੀਆਂ

ਜੋ ਲੋਕ ਨੌਕਰੀ ਦੀ ਭਾਲ ਕਰ ਰਹੇ ਹਨ, ਸਰਕਾਰ ਨੇ ਉਨ੍ਹਾਂ ਲਈ ਨੌਕਰੀ ਬੰਪਰ ਲੈ ਕੇ ਆਂਦਾ ਹੈ। ਸਰਕਾਰ ਨੇ ਸਭ ਨੂੰ ਨੌਕਰੀਆਂ ਕੱਢ ਕੇ ਖੁਸ਼ ਕਰ ਦਿੱਤਾ ਹੈ। ਇਹ ਬੰਪਰ ਭਾਰਤੀ ਡਾਕ ਵਿਭਾਗ ਨੇ ਲੈ ਕੇ ਆਂਦਾ ਹੈ। ਭਾਰਤੀ ਡਾਕ ਵੱਲੋਂ ਕਰਨਾਟਕ, ਕੇਰਲ, ਅਸਾਮ, ਬਿਹਾਰ, ਗੁਜਰਾਤ ਅਤੇ ਪੰਜਾਬ ‘ਚ ਕੁੱਲ 10,066 ਅਸਾਮੀਆਂ ਤੇ ਭਰਤੀ ਕੀਤੀਆਂ ਜਾਣਗੀਆਂ। ਧਿਆਨਯੋਗ ਹੈ ਕਿ 4 ਸਤੰਬਰ ਇਸ ਦੀ ਅਪਲਾਈ ਕਰਨ ਦੀ ਅੰਤਿਮ ਤਰੀਕ ਹੈ। ਇਸ ਸਬੰਧੀ ਪੇਂਡੂ ਡਾਕ ਸੇਵਕਾਂ ਨੂੰ ਡਾਕ ਟਿਕਟਾਂ, ਸਟੇਸ਼ਨਰੀ ਦੀ ਵਿਕਰੀ, ਮੇਲ ਦੀ ਡਿਲੀਵਰੀ ਆਦਿ ਕਾਰਜ ਕਰਨੇ ਪੈਣਗੇ।

ਜ਼ਿਕਰਯੋਗ ਹੈ ਕਿ ਇਸ ‘ਚ ਭਾਰਤੀ ਡਾਕ ਭੁਗਤਾਨ ਬੈਂਕ (ਆਈਪੀਪੀਬੀ) ਦਾ ਕੰਮ ਵੀ ਸ਼ਾਮਿਲ ਹੈ।ਦੱਸ ਦਈਏ ਕਿ ਇਸ ਅਹੁਦੇ ਲਈ ਯੋਗਤਾ ਦਸਵੀਂ ਪਾਸ ਰੱਖੀ ਹੋਈ ਹੈ, ਉਮਰ 18 -40 ਸਾਲ, OBC ਅਤੇ SC ST ਲਈ ਤਿੰਨ ਸਾਲ ਅਤੇ ਪੰਜ ਸਾਲ ਦੀ ਛੋਟ ਦਿੱਤੀ ਗਈ ਹੈ। ਇਸ ਦੇ ਲਈ ਉਮੀਦਵਾਰ ਕੋਲ ਦੋ ਮਹੀਨੇ ਦਾ ਕੰਪਿਊਟਰ ਕੋਰਸ ਸਰਟੀਫਕੇਟ ਸਿਖਲਾਈ ਇੰਸਟੀਚਿਊਟ ਚੋਂ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ। ਅਪਲਾਈ ਕਰਨ ਲਈ ਤੁਸੀਂ www.appost.in/gdsonline/ ਤੇ ਜਾ ਕੇ ਕਰ ਸਕਦੇ ਹੋ।

ਪੰਜਾਬ ਪੋਸਟਲ ਸਰਕਲ ਨੇ ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ। ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਮੈਰਿਟ ਲਿਸਟ ਦੇ ਆਧਾਰ ‘ਤੇ ਕੀਤੀ ਜਾਵੇਗੀ। ਦੱਸਵੀਂ ਕਲਾਸ ਤੋਂ ਲੈਕੇ ਪੋਸਟ ਗ੍ਰੇਜੂਏਸ਼ਨ ਪਾਸ ਕਰ ਚੁੱਕੇ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਆ ਗਿਆ ਹੈ, ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ...

error: