ਕੁਝ ਘੰਟਿਆਂ ਵਿੱਚ ਹੋਰ ਵੀ ਕਈ ਪਿੰਡਾਂ ਨੂੰ ਡੋਬ ਸਕਦਾ ਹੈ ਸਤਲੁਜ ਦਾ ਪਾਣੀ

ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਪੰਜਾਬ ਦੇ ਕਈ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਲੋਕਾਂ ਨੂੰ ਚੌਕਨਾ ਰਹਿਣ ਨੂੰ ਕਿਹਾ ਹੈ। ਪੰਜਾਬ ‘ਚ ਭਾਰੀ ਬਾਰਸ਼ ਦੀ ਭਵਿੱਖਵਾਣੀ ਤੋਂ ਬਾਅਦ ਲਗਾਤਾਰ ਮੀਂਹ ਜਾਰੀ ਹੈ। ਇਸ ਦੌਰਾਨ ਡੀ. ਸੀ. ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਦਾ ਕਹਿਣਾ ਹੈ ਕਿ ਪੰਜਾਬ ‘ਚ ਭਾਰੀ ਮੀਂਹ ਦੀ ਸੂਚਨਾ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਨਾ ਜਾਣ ਤੇ ਘਰਾਂ ‘ਚ ਰਹਿਣ।

ਸਥਾਨਕ ਕਸਬਾ ਲਾਡੋਵਾਲ ਨੇੜੇ ਲੱਗਦੇ ਸਤਲੁਜ ਦਰਿਆ ‘ਚ ਬੀਤੀ ਰਾਤ ਛੱਡੇ ਗਏ ਪਾਣੀ ਦੇ ਕਾਰਨ ਦਰਿਆ ‘ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਸਤਲੁਜ ਦਰਿਆ ‘ਚ ਅੱਜ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਸ਼ਾਮ ਤੱਕ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਜਿਸ ਦੇ ਚੱਲਦੇ ਲਾਡੋਵਾਲ ‘ਚ ਸਿੰਚਾਈ ਵਿਭਾਗ ਦੇ ਕੁਝ ਅਧਿਕਾਰੀ ਪਾਣੀ ਦੇ ਘਟਣ-ਵੱਧਣ ਦੀ ਸੂਚਨਾ ਦੇ ਰਹੇ ਹੈ। ਬਾਕੀ ਕਿਸੇ ਵੀ ਹੋਰ ਵਿਭਾਗ ਦਾ ਅਧਿਕਾਰੀ ਅਜੇ ਤੱਕ ਮੌਕੇ ‘ਤੇ ਨਹੀਂ ਪਹੁੰਚਿਆ ਹੈ। ਸਤਲੁਜ ਦਰਿਆ ਨੇੜੇ ਪਿੰਡ ਕਾਸਬਾਦ, ਸੀਡ ਫਾਰਮ ਤੇ ਖਹਿਰਾ ਬੇਟ ‘ਚ ਨਾਜ਼ੁਰ ਪੁਆਇੰਟ ਦੱਸੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦਾ ਮੁਸ਼ਕਿਲ ਸਮੇਂ ‘ਤੇ ਪੂਰਾ ਸਾਥ ਦਿੱਤਾ ਜਾਵੇਗਾ। ਪਸ਼ੂਆਂ ਦੇ ਲਈ ਚਾਰਾ, ਦਵਾਈਆਂ, ਰਹਿਣ ਦੇ ਲਈ ਟੈਂਟ, ਲੋਕਾਂ ਦੇ ਲਈ ਐਮਰਜੈਂਸੀ ‘ਚ ਰਾਸ਼ਨ ਆਦਿ ਦੇ ਯੋਗ ਪ੍ਰਬੰਧ ਕੀਤੇ ਗਏ ਹਨ। : ਸੂਬੇ ਭਰ ਵਿੱਚ ਬੀਤੇ ਦਿਨ ਤੋਂ ਹੀ ਮੀਂਹ ਦਾ ਕਹਿਰ ਜਾਰੀ ਹੈ। ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲ੍ਹੇ ਗਏ ਤੇ ਅੱਜ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ, ਨਕੋਦਰ ਤੇ ਸ਼ਾਹਕੋਟ ਜ਼ਿਲ੍ਹੇ ਦੇ 81 ਨੀਵੇਂ ਤੇ ਹੜ੍ਹ ਪ੍ਰਭਾਵਿਤ ਪਿੰਡ ਖਾਲੀ ਕਰਵਾਉਣ ਤੇ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਉਣ ਦੇ ਹੁਕਮ ਦਿੱਤੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕਸ਼ਮੀਰੀ ਕੁੜੀਆਂ ਨੂੰ ਘਰ ਪਹੁੰਚਾ ਕੇ ਸਿੱਖਾਂ ਨੇ ਨਿਭਾਇਆ ਆਪਣਾ ਫਰਜ਼

‌ਜਦ ਬਹੁਗਿਣਤੀ ਭਾਰਤੀ ਹਿੰਦੂ ਅਤੇ ਬੀਜੇਪੀ ਨੇਤਾ ਕਸ਼ਮੀਰੀ ਕੁੜੀਆਂ ਮਾਰੇ ਮੰਦਾ ਬੋਲ ਰਹੇ ਹਨ ਓਥੇ ...

error: