ਤੁਹਾਨੂੰ ਕਈ ਬਿਮਾਰੀਆਂ ਕਦੇ ਨਹੀਂ ਲੱਗਣ ਦੇਵੇਗਾ ਇਹ ਇੱਕ ਪੱਤਾ

ਗਲੋਅ ਦੀ ਵੇਲ ਹੋ ਸਕਦਾ ਹੈ ਕਿ ਤੁਸੀਂ ਦੇਖੀ ਹੋਵੇ, ਇਸਦੇ ਪੱਤੇ ਪਾਨ ਦੇ ਪੱਤਿਆਂ ਵਰਗੇ ਹੁੰਦੇ ਹਨ ਇਹ ਵੇਲ ਦੇ ਰੂਪ ਵਿਚ ਵੱਧਦੀ ਹੈ। ਗਲੋਅ ਦੇ ਪੱਤਿਆਂ ਵਿਚ ਬਹੁਤ ਮਾਤਰਾ ਵਿਚ ਪ੍ਰੋਟੀਨ,ਫਾਸਫੋਰਸ, ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸਦੇ ਤਣਿਆਂ ਵਿਚ ਵੀ ਸਟਾਰਚ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਇਕ ਬੇਹਤਰੀਣ ਪਾਵਰ ਡ੍ਰਿੰਕ ਹੈ। ਗਲੋਅ ਦਾ ਇਸਤੇਮਾਲ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਵੀ ਕੀਤਾ ਜਾਂਦਾ ਹੈ ਇਹ ਸਾਡੇ ਇੰਮਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਜਿਸਦੀ ਵਜਾ ਨਾਲ ਸਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਰੱਖਿਆ ਮਿਲਦੀ ਹੈ।

ਇਹ ਪਾਚਣ ਕਿਰਿਆਂ ਵਿਚ ਵੀ ਲਾਭਕਾਰੀ ਹੈ। ਪੇਟ ਨਾਲ ਜੁੜੀਆਂ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਗਲੋਅ ਦਾ ਇਸਤੇਮਾਲ ਕਰਨਾ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਤੁਹਾਨੂੰ ਕਦੇ ਵੀ ਗੈਸ ਅਤੇ ਕਬਜ ਦੀ ਪ੍ਰੋਬਲੰਮ ਨਹੀਂ ਹੋਵੇਗੀ। ਜੇਕਰ ਤੁਹਾਡੇ ਕੰਨਾਂ ਵਿਚ ਦਰਦ ਹੁੰਦਾ ਹੈ ਤਾਂ ਗਲੋਅ ਦੇ ਪੱਤਿਆਂ ਦਾ ਰਸ ਕੱਢ ਲਵੋ ਇਸਨੂੰ ਹਲਕਾ ਗੁਣਗੁਣਾਂ ਕਰ ਲਵੋ ਇਸਦੀਆਂ ਇਕ ਦੋ ਬੂੰਦਾਂ ਕੰਨ ਵਿਚ ਪਾਓ ਅਤੇ ਬਹੁਤ ਜਲਦੀ ਤੁਹਾਡਾ ਦਰਦ ਠੀਕ ਹੋ ਜਾਵੇਗਾ। ਖੂਨ ਦੀ ਕਮੀ ਨੂੰ ਦੂਰ ਕਰਨ ਵਿਚ ਗਲੋਅ ਸਹਾਇਕ ਹੈ। ਇਸਨੂੰ ਘਿਉ ਅਤੇ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। ਜੇਕਰ ਤੁਹਾਨੂੰ ਅਨੀਮੀਆ ਹੈ ਤਾਂ ਗਲੋਅ ਦੇ ਪੱਤਿਆਂ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਰਹੇਗਾ।

ਪੀਲੀਏ ਦੇ ਮਰੀਜਾਂ ਦੇ ਲਈ ਗਲੋਅ ਲੈਣਾ ਬਹੁਤ ਹੀ ਫਾਇਦੇਮੰਦ ਹੈ। ਕੁੱਝ ਲੋਕ ਇਸਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪੀਂਦੇ ਹਨ ਅਤੇ ਕੁੱਝ ਲੋਕ ਇਸਨੂੰ ਚੂਰਨ ਦੇ ਰੂਪ ਵਿਚ ਲੈਂਦੇ ਹਨ। ਜੇਕਰ ਤੁਸੀਂ ਚਾਹੋ ਤਾਂ ਗਲੋਅ ਦੇ ਪੱਤਿਆਂ ਨੂੰ ਪੀਸ ਕੇ ਸ਼ਹਿਦ ਵਿਚ ਮਿਲਾ ਕੇ ਵੀ ਖਾ ਸਕਦੇ ਹੋ। ਇਸ ਨਾਲ ਪੀਲੀਏ ਵਿਚ ਫਾਇਦਾ ਹੁੰਦਾ ਹੈ ਤੇ ਮਰੀਜ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਗਲੋਅ ਦਾ ਇਸਤੇਮਾਲ ਬੁਖਾਰ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਬਹੁਤ ਬੁਖਾਰ ਹੈ ਅਤੇ ਤਾਪਮਾਨ ਘੱਟ ਨਹੀਂ ਹੋ ਰਿਹਾ ਤਾਂ ਇਸ ਵਿਚ ਗਲੋਅ ਦੇ ਪੱਤਿਆਂ ਦਾ ਕਾੜਾ ਪੀਣਾ ਬਹੁਤ ਫਾਇਦੇਮੰਦ ਰਹੇਗਾ। ਵੈਸੇ ਤਾਂ ਗਲੋਅ ਸਰੀਰ ਲਈ ਬਹੁਤ ਵਧੀਆ ਹੈ ਪਰ ਫਿਰ ਵੀ ਇਕ ਵਾਰ ਡਾਕਟਰ ਦੀ ਸਲਾਹ ਜਰੂਰ ਲਵੋ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ...

error: