ਚੀਨੀ ਫੌਜ ਨਾਲ ਝੜਪ ਵਿਚ ਪੰਜਾਬ ਦੇ 4 ਜਵਾਨ ਸ਼ਹੀਦ

ਸੰਗਰੂਰ ਦੇ ਪਿੰਡ ਤੋਲਾਵਾਲ ਦੇ ਗੁਰਬਿੰਦਰ ਸਿੰਘ ਅਤੇ ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ 21 ਸਾਲ ਦਾ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਚੀਨੀ ਫੌਜੀਆਂ ਨਾਲ ਝੜਪ ਵਿੱਚ ਲੱਦਾਖ ਦੀ ਗਲਵਾਨ ਘਾਟੀ ਵਿਚ ਸ਼ਹੀਦ ਹੋ ਗਏ। ਗੁਰਦਾਸਪੁਰ ਤੋਂ ਸਤਨਾਮ ਸਿੰਘ ਤੇ ਪਟਿਆਲਾ ਤੋਂ ਮਨਦੀਪ ਸਿੰਘ ਵੀ ਇਸ ਝੜਪ ਵਿਚ ਸ਼ਹੀਦ ਹੋ ਗਏ। ਗੁਰਤੇਜ ਸਿੰਘ (21) ਦੋ ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਨ੍ਹਾ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦਾ ਹੀ ਮਾਲਕ ਹੈ। ਉਹ ਆਪਣੇ ਭਰਾ ਤੇ ਭੈਣ ਨਾਲੋਂ ਛੋਟਾ ਸੀ।

ਇਸ ਨੌਜਵਾਨ ਦੀ ਮੰਗਣੀ ਹੋ ਚੁੱਕੀ ਸੀ ਤੇ ਇਸ ਸਾਲ ਵਿਆਹ ਹੋਣਾ ਸੀ। ਉਸ ਦੇ ਵੱਡੇ ਭਰਾ ਦਾ ਵਿਆਹ ਉਸ ਦੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਹੋਇਆ ਹੈ। ਉਸ ਦਾ ਪਰਿਵਾਰ ਅਜੇ ਇਸ ਵਿਆਹ ਦੀਆਂ ਖੁਸ਼ੀਆਂ ਮਣਾ ਰਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਘਰ ਵਿਚ ਮਾਤਮ ਪਸਰ ਗਿਆ। ਉਸ ਨੇ ਵੀ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਛੁੱਟੀ ਅਪਲਾਈ ਕੀਤੀ ਸੀ ਪਰ ਸਰਹੱਦ ’ਤੇ ਤਣਾਅ ਕਾਰਨ ਉਸ ਦੀ ਛੁੱਟੀ ਨਾ-ਮਨਜੂਰ ਕਰ ਦਿੱਤੀ ਗਈ। 20 ਭਾਰਤੀ ਸੈਨਿਕ ਲੱਦਾਖ ਬਾਰਡਰ ‘ਤੇ ਭਾਰਤ ਅਤੇ ਚੀਨ ਦੇ ਜਵਾਨਾਂ ਵਿਚਾਲੇ ਹੋਈ ਹਿੰਸਕ ਝੜਪ ਵਿਚ ਸ਼ਹੀਦ ਹੋ ਗਏ। ਦੋਵਾਂ ਦੇਸ਼ਾਂ ਦਰਮਿਆਨ ਹਿੰਸਕ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ।

ਇਸ ਦੌਰਾਨ ਭਾਰਤ ਵੱਲੋਂ ਸ਼ਹੀਦ ਜਵਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮਾਨਸਾ ਦਾ ਗੁਰਤੇਜ ਸਿੰਘ ਸ਼ਹੀਦ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਰੈਂਜ਼ੀਮੈਂਟ ਦੇ ਸਿਪਾਹੀ ਅੰਕੁਸ਼ ਤੇ ਸਿਪਾਹੀ ਗੁਰਵਿੰਦਰ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ। ਇਸ ਵਿਚ ਨਾਇਬ ਸੂਬੇਦਾਰ ਸਤਨਾਮ ਸਿੰਘ ਅਤੇ ਮਨਦੀਪ ਸਿੰਘ ਦੇ ਨਾਲ ਬਿਹਾਰ ਰੈਜੀਮੈਂਟ ਦੇ 12, ਪੰਜਾਬ ਰੈਜੀਮੈਂਟ ਦੇ ਤਿੰਨ, 81 ਐਮਪੀਐਸਸੀ ਰੈਜੀਮੈਂਟ ਦੇ ਇੱਕ ਅਤੇ 81 ਫੀਲਡ ਰੈਜੀਮੈਂਟ ਦੇ ਜਵਾਨ ਅਤੇ ਸ਼ਾਮਲ ਹਨ। ਲੱਦਾਖ ਸਰਹੱਦ ‘ਤੇ ਚੀਨ ਨਾਲ ਭਾਰਤੀ ਸੈਨਿਕਾਂ ਦੀ ਹਿੰਸਕ ਝੜਪ ਵਿਚ ਕਰਨਲ ਸੰਤੋਸ਼ ਬਾਬੂ ਦੇ ਨਾਲ 19 ਹੋਰ ਸੈਨਿਕ ਸ਼ਹੀਦ ਹੋਏ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਤੁਹਾਨੂੰ ਕਈ ਬਿਮਾਰੀਆਂ ਕਦੇ ਨਹੀਂ ਲੱਗਣ ਦੇਵੇਗਾ ਇਹ ਇੱਕ ਪੱਤਾ

ਗਲੋਅ ਦੀ ਵੇਲ ਹੋ ਸਕਦਾ ਹੈ ਕਿ ਤੁਸੀਂ ਦੇਖੀ ਹੋਵੇ, ਇਸਦੇ ਪੱਤੇ ਪਾਨ ਦੇ ਪੱਤਿਆਂ ...

error: