ਹੁਣ ਸਿਰਫ 100 ਦਿਨ ਵਿੱਚ ਤਿਆਰ ਹੋਵੇਗੀ ਨਰਮੇ ਦੀ ਫ਼ਸਲ, ਆ ਗਈ ਨਰਮੇ ਦੀ ਨਵੀਂ ਕਿਸਮ

ਨਰਮੇ ਦੀ ਖੇਤੀ ਦੇ ਤਿਆਰ ਹੋਣ ਵਿੱਚ ਲੱਗਣ ਵਾਲੇ ਜਿਆਦਾ ਸਮਾਂ ਅਤੇ ਪਾਣੀ ਦੀ ਵਜ੍ਹਾ ਇਸਦੀ ਖੇਤੀ ਘੱਟ ਰਹੀ ਹੈ , ਪਰ ਕੇਂਦਰੀ ਕਪਾਹ ਖੋਜ ਸੰਸਥਾਨ (CICR) ਨਾਗਪੁਰ, ਨੇ ਨਰਮੇ ਦੀ ਇੱਕ ਅਜਿਹੀ ਨਵੀਂ ਕਿੱਸਮ ਵਿਕਸਿਤ ਕੀਤੀ ਹੈ ਜੋ ਸਿਰਫ 100 ਦਿਨ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਵਿੱਚ ਬੀਮਾਰੀਆਂ ਵੀ ਨਹੀਂ ਲੱਗਦੀਆਂ ਹਨ ।

“ਯੁਗਾਂਕ” ਨਾਮਕ ਨਰਮੇ ਦੀ ਇਸ ਨਵੀਂ ਕਿੱਸਮ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ CICR ਨਾਗਪੁਰ ਦੇ ਨਿਦੇਸ਼ਕ ਡਾ . ਕੇਸ਼ਵ ਰਾਜ ਕ੍ਰਾਂਤੀ ਨੇ ਦੱਸਿਆ ਸਾਡੇ ਸੰਸਥਾਨ ਦੇ ਵਿਗਿਆਨੀਆਂ ਨੇ 9 ਸਾਲ ਦੀ ਮਿਹਨਤ ਦੇ ਬਾਅਦ ਨਰਮੇ ਦੀ ਅਜਿਹੀ ਵੇਰਾਇਟੀ ਨੂੰ ਡੇਵਲਪ ਕੀਤਾ ਹੈ ਜੋ ਸਿਰਫ 100 ਦਿਨ ਵਿੱਚ ਤਿਆਰ ਹੋ ਜਾਵੇਗੀ । ਹੁਣ ਤੱਕ ਨਰਮੇ ਨੂੰ ਤਿਆਰ ਹੋਣ ਵਿੱਚ 230 ਤੋਂ ਲੈ ਕੇ 260 ਦਿਨ ਲੱਗਦੇ ਹਨ। ’’

ਡਾ . ਕੇਸ਼ਵ ਨੇ ਅੱਗੇ ਦੱਸਿਆ ਕਿ ਮੇਰੇ 25 ਸਾਲ ਦੇ ਕਰੀਅਰ ਵਿੱਚ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਖੋਜ ਹੈ । ਕਿ ਦੁਨਿਆ ਭਰ ਵਿੱਚ ਕਪਾਹ ਦੇ ਵੱਡੇ ਉਤਪਾਦਕ ਦੇਸ਼ ਆਸਟਰੇਲਿਆ ,ਬਰਾਜੀਲ , ਚੀਨ ਅਤੇ ਮੇਕਸਿਕੋਂ ਵਰਗੇ ਦੇਸ਼ਾਂ ਵਿੱਚ ਵੀ ਕਪਾਹ ਦੀ ਫਸਲ 150 ਦਿਨ ਵਿੱਚ ਤਿਆਰ ਹੁੰਦੀ ਹੈ , ਪਰ ਭਾਰਤ ਵਿੱਚ ਇਸਦੀ ਖੇਤੀ ਵਿੱਚ ਬਹੁਤ ਸਮਾਂ ਲੱਗਦਾ ਹੈ । ਅਜਿਹੇ ਵਿੱਚ ਕਪਾਸ ਦੀ ਨਵੀਂ ਕਿੱਸਮ ਇੱਥੋਂ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ । ਉਨ੍ਹਾਂ ਦੱਸਿਆ ਕੁਝ ਹੋਰ ਪ੍ਰਯੋਗਾਂ ਤੋਂ ਬਾਅਦ ਛੇਤੀ ਹੀ ਇਸ ਕਿਸਮ ਦਾ ਬੀਜ ਕਿਸਾਨਾਂ ਨੂੰ ਮਿਲਣ ਲੱਗ ਜਾਵੇਗਾ ।

ਫ਼ਸਲ ਦੇ ਉੱਪਰ ਲੱਗਣ ਵਾਲੇ ਜ਼ਿਆਦਾ ਵਕਤ ਕਾਰਨ ਦੋ ਤਰਾਂ ਦੇ ਨੁਕਸਾਨ ਹੁੰਦੇ ਹਨ ਇਕ ਤਾਂ ਕਪਾਹ ਦਾ ਰੇਸ਼ਾ ਕਮਜ਼ੋਰ ਹੋ ਜਾਂਦਾ ਹੈ ਦੂਸਰਾ ਕੀਟਾਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਕਿਸਾਨਾਂ ਦਾ ਜ਼ਿਆਦਾ ਖਰਚ ਹੋ ਜਾਂਦਾ ਹੈ । ਇਸ ਕਿਸਮ ਦਾ ਝਾੜ ਵੀ ਦੂਸਰਿਆਂ ਕਿਸਮ ਨਾਲੋਂ ਜ਼ਿਆਦਾ ਹੈ ਮਤਲਬ ਕਿ ਘੱਟ ਸਮੇ ਵਿੱਚ ਜ਼ਿਆਦਾ ਝਾੜ ।

ਕਪਾਹ ਦੀ ਪੂਰੀ ਦੁਨੀਆ ਵਿੱਚ ਵੱਧਦੀ ਖਪਤ ਦੇ ਕਾਰਨ ਇਸਨੂੰ ਚਿੱਟਾ ਸੋਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਇਸ ਨਗਦੀ ਫਸਲ ਦੀ ਖੇਤੀ ਕਰਕੇ ਕਿਸਾਨ ਆਰਥਕ ਰੂਪ ਨਾਲ ਮਜਬੂਤ ਹੁੰਦੇ ਹਨ ।ਪਰ ਲੰਬੇ ਸਮੇ ਤਕ ਚੱਲਣ ਕਰਕੇ ਪੰਜਾਬ ਦੇ ਕਿਸਾਨ ਵੀ ਇਸਨੂੰ ਲਗਾਉਣ ਤੋਂ ਕਤਰਾਉਂਦੇ ਹਨ । ਪਰ ਨਰਮੇ ਦੀ ਨਵੀਂ ਕਿਸਮ “ਯੁਗਾਂਕ” ਪੰਜਾਬ ਵਿੱਚ ਨਰਮੇ ਦੀ ਖੇਤੀ ਨੂੰ ਵਧਾਵਾ ਦੇਣ ਵਿੱਚ ਕੰਮ ਆ ਸਕਦੀ ਹੈ ।

Share this...
Share on Facebook
Facebook

Leave a Reply

Your email address will not be published. Required fields are marked *

*

error: