ਇਹ ਹੈ ਕਿਸਾਨਾਂ ਦਾ ‘ਆਪਣਾ ਬੀਜ ਬੈਂਕ’ ਜਿਥੇ ਮੁਫ਼ਤ ਵਿਚ ਮਿਲਦੇ ਹਨ ਬੀਜ….

ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਮਗਰੋਂ ਵੀ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮਾਂ ਲਈ ਕਰਜ਼ਾ ਲੈਣਾ ਪੈਂਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦਿਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਜ, ਖਾਦ ਅਤੇ ਸਪਰੇਅ ਲਈ ਧੱਕੇ ਖਾਣੇ ਪੈਂਦੇ ਹਨ।

ਕਿਸਾਨਾਂ ਦੀ ਇਨ੍ਹਾਂ ਸਮੱਸਿਆਵਾਂ ਨੂੰ ਵੇਖਦਿਆਂ ਬਨਾਰਸ ਦੀਆਂ ਕੁਝ ਔਰਤਾਂ ਨੇ ਇੱਕ ਨਵੇਕਲਾ ਪ੍ਰਯੋਗ ਕੀਤਾ। ਹਾਈਬ੍ਰਿਡ ਬੀਜਾਂ, ਖਾਦ ਅਤੇ ਸਪਰੇਅ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਵੇਖਦਿਆਂ ਇਨ੍ਹਾਂ ਔਰਤਾਂ ਨੇ ‘ਆਪਣਾ ਬੀਜ ਬੈਂਕ’ ਬਣਾ ਲਿਆ। ਇਹ ਬੈਂਕ ਕਿਸਾਨਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਹੈ। ਇਸ ਬੈਂਕ ਵਿੱਚ ਦੇਸੀ ਕਿਸਮ ਦੀ ਸਾਰੀਆਂ ਜਿਨਸਾਂ ਅਤੇ ਫਲਾਂ ਦੇ ਬੀਜ ਮਿਲਦੇ ਹਨ।

ਇਸ ਬੈਂਕ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਸ ਬੈਂਕ ਦੇ ਮੈਂਬਰ ਬਣ ਕੇ ਬੀਜ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇੱਥੋਂ ਬੀਜ ਪ੍ਰਾਪਤ ਕਰਨ ਲਈ ਕਿਸਾਨ ਨੂੰ ਕਿਸੇ ਹੋਰ ਫ਼ਸਲ ਦਾ ਬੀਜ ਜਮਾ ਕਰਾਉਣਾ ਪੈਂਦਾ ਹੈ ਜਾਂ ਫ਼ਸਲ ਆਉਣ ਮਗਰੋਂ ਕਿਸਾਨਾਂ ਨੂੰ ਬੀਜ ਜਿੰਨੀ ਪੈਦਾਵਾਰ ਮੋੜਨੀ ਪੈਂਦੀ ਹੈ।

‘ਆਪਣਾ ਬੀਜ ਬੈਂਕ’ ਕਿਸਾਨਾਂ ਨੂੰ ਹਾਈਬ੍ਰਿਡ ਬੀਜਾਂ ਅਤੇ ਰਸਾਇਣੀ ਭਰੇ ਸਪਰੇਅ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣੂ ਕਰਾਉਂਦਾ ਹੈ। ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਲੈ ਜਾਣ ਦੇ ਉਪਰਾਲੇ ਵੀ ਕਰ ਰਿਹਾ ਹੈ।

ਇਸ ਬੈਂਕ ਦੇ ਖੁੱਲ ਜਾਣ ਨਾਲ ਇਸ ਇਲਾਕੇ ਦੇ ਕਿਸਾਨ ਬਹੁਤ ਖ਼ੁਸ਼ ਹਨ। ਇਨ੍ਹਾਂ ਦਾ ਕਹਿਣਾ ਹੈ ਕੇ ਬਾਜ਼ਾਰ ‘ਚੋਂ ਮਹਿੰਗੇ ਭਾਅ ਦੇ ਬੀਜ ਲੈਣੇ ਪੈਂਦੇ ਸਨ ਪਰ ਉਹ ਵੀ ਖ਼ਰਾਬ ਹੀ ਹੁੰਦੇ ਸੀ। ਹੁਣ ਇਸ ਬੈਂਕ ਰਾਹੀਂ ਇੱਕ ਤਰ੍ਹਾਂ ਮੁਫ਼ਤ ‘ਚ ਹੀ ਬੀਜ ਮਿਲ ਰਹੇ ਹਨ।

ਇਸ ਬੈਂਕ ਨੂੰ ਔਰਤਾਂ ਦਾ ਇੱਕ ਗਰੁੱਪ ਚਲਾਉਂਦਾ ਹੈ। ਇਨ੍ਹਾਂ ਔਰਤਾਂ ਨੇ ਆਪ ਪੈਸੇ ਇਕੱਠੇ ਕੀਤੇ ਅਤੇ ਬੈਂਕ ਤਿਆਰ ਕੀਤਾ। ਲੋਕਾਂ ਨੇ ਇਸ ਬੈਂਕ ਨੂੰ ਜਗ੍ਹਾ ਦੇ ਦਿੱਤੀ। ਬੈਂਕ ਦੀ ਨੀਂਹ ਪਾਉਣ ਵਾਲੀ ਅਨੀਤਾ ਨੇ ਦੱਸਿਆ ਕੇ ਕਿਸਾਨਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਇਹ ਬੈਕ ਸ਼ੁਰੂ ਕੀਤਾ ਗਿਆ ਹੈ। ਬੈਂਕ ਵਿੱਚ ਦੇਸੀ ਕਿਸਮ ਦੇ ਹਰ ਤਰ੍ਹਾਂ ਦੇ ਬੀਜ ਉਪਲਬਧ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...

error: