60 ਹਜ਼ਾਰ ਦੀ ਲਾਗਤ ਨਾਲ ਸ਼ੁਰੂ ਕੀਤੀ ਮੋਤੀ ਦੀ ਖੇਤੀ ਹੁਣ ਕਰ ਰਿਹਾ ਲੱਖਾਂ ਦੀ ਕਮਾਈ

ਕਹਿੰਦੇ ਹੁੰਦੇ ਨੇ ਕਿ ਕੋਈ ਵੀ ਆਪਣੀ ਮਿਹਨਤ ਤੇ ਲਗਨ ਨਾਲ ਕੋਈ ਵੀ ਕੰਮ ਵਿੱਚ ਸਫਲ ਹੋ ਸਕਦਾ ਹੈ ਬੱਸ ਕਿਸਮਤ ਉਸਦਾ ਸਾਥ ਦੇਵੇ ਤਾਂ । ਇਸ ਤਰ੍ਹਾਂ ਦਾ ਹੀ ਕੁਝ ਹਰਿਆਣਾ ਵਿੱਚ ਗੁੜਗਾਵਾਂ ਦੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਨੌਜਵਾਨ 27 ਸਾਲ ਦੇ ਵਿਨੋਦ ਕੁਮਾਰ ਨੇ ਕਰ ਦਿਖਾਇਆ।

ਵਿਨੋਦ ਨੇ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੋਤੀ ਦੀ ਖੇਤੀ ਸ਼ੁਰੂ ਕੀਤੀ, ਜਿਸ ‘ਚੋਂ ਉਹ 5 ਲੱਖ ਰੁਪਇਆ ਸਲਾਨਾ ਕਮਾ ਰਿਹਾ ਹੈ। ਇੰਨਾ ਹੀ ਨਹੀਂ ਦੂਸਰੇ ਕਿਸਾਨਾਂ ਨੂੰ ਵੀ ਉਹ ਇਸ ਦੀ ਟ੍ਰੇਨਿੰਗ ਦੇ ਰਿਹਾ ਹੈ।ਵਿਨੋਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਲ 2013 ਵਿੱਚ MECHANICAL  ਇੰਜੀਨੀਅਰਿੰਗ ‘ਚ ਡਿਪਲੋਮਾ ਕੀਤਾ। ਇਸ ਤੋਂ ਬਾਅਦ ਦੋ ਸਾਲ ਤੱਕ ਨੌਕਰੀ ਕੀਤੀ। ਉਨ੍ਹਾਂ ਦੇ ਪਿਤਾ ਵੀ ਕਿਸਾਨ ਸਨ।

ਨੌਕਰੀ ਦੇ ਨਾਲ ਥੌੜ੍ਹਾ ਖੇਤੀ ਦਾ ਵੀ ਸ਼ੌਕ ਸੀ। ਇੰਟਰਨੈੱਟ ‘ਤੇ ਨਵੀਂ-ਨਵੀਂ ਖੇਤੀ ਦੀਆਂ ਤਕਨੀਕਾਂ ਬਾਰੇ ਪੜਦੇ-ਪੜਦੇ ਮੋਤੀ ਦੀ ਖੇਤੀ ਦੇ ਬਾਰੇ ਪੜਿਆ।ਬੱਸ ਫਿਰ ਉਸਨੇ ਮਨ ਬਣਾ ਲਿਆ ਕੇ ਹੁਣ ਬੱਸ ਇਹੀ ਖੇਤੀ ਕਰਨੀ ਹੈ।

ਕੁਝ ਜਾਣਕਾਰੀ ਇੰਟਨੈੱਟ ਤੋਂ ਇਕੱਠੀ ਕੀਤੀ ਅਤੇ ਪਤਾ ਲੱਗਾ ਕਿ ਘੱਟ ਪੈਸਿਆਂ ਨਾਲ ਵੀ ਇਹ ਕੰਮ ਕੀਤਾ ਜਾ ਸਕਦਾ ਹੈ। ਮੋਤੀ ਦੀ ਖੇਤੀ ਦੀ ਟ੍ਰੇਨਿੰਗ ਦੇਣ ਵਾਲੀ ਇਕੋ ਇਕ ਸੰਸਥਾ ਸੀਫਾ (Central Institute of Freshwater Aquaculture) ਭੁਵਨੇਸ਼ਵਰ ਤੋਂ ਮਈ 2016 ‘ਚ ਇਕ ਹਫਤੇ ਦੀ ਟ੍ਰੇਨਿੰਗ ਲਈ ਅਤੇ 20 ਗੁਣਾ 10 ਫੁੱਟ ਏਰਿਆ ‘ਚ 1 ਹਜ਼ਾਰ ਸੀਪ ਨੇ ਨਾਲ ਖੇਤੀ ਸ਼ੁਰੂ ਕੀਤੀ।

ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਖੇਤੀ ਸ਼ੁਰੂ ਕਰਨ ਦੇ ਲਈ ਪਾਣੀ ਦੀ ਟੈਂਕੀ ਦੀ ਜ਼ਰੂਰਤ ਹੁੰਦੀ ਹੈ।ਘੱਟ ਪੈਸੇ ਖਰਚ ਕੇ ਜ਼ਿਆਦਾ ਮੁਨਾਫ਼ਾ ਲੈਣ ਦੀ ਇੱਛਾ ਰੱਖਣ ਵਾਲੀਆਂ ਲਈ ਮੋਤੀਆਂ ਦੀ ਖੇਤੀ ਇੱਕ ਬਿਹਤਰ ਵਿਕਲ‍ਪ ਹੋ ਸਕਦੀ ਹੈ ਮੇਰਠ, ਅਲੀਗੜ ਅਤੇ ਸਾਊਥ ਤੋਂ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਸੀਪ ਖਰੀਦੀ ਜਾ ਸਕਦੀ ਹੈ।

ਇਸ ਸੀਪ ਨੂੰ 10 ਤੋਂ 12 ਮਹੀਨੇ ਪਾਣੀ ‘ਚ ਰੱਖਿਆ ਜਾਂਦਾ ਹੈ, ਜਦੋਂ ਸੀਪ ਦਾ ਰੰਗ ਸਿਲਵਰ ਹੋ ਜਾਂਦਾ ਹੈ ਤਾਂ ਸਮਝੋ ਮੋਤੀ ਤਿਆਰ ਹੋ ਗਿਆ। ਪੂਰਾ ਸੈੱਟਅੱਪ ਖੜ੍ਹਾ ਕਰਨ ‘ਚ 60 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਆਪਣੀ ਮਰਜੀ ਨਾਲ ਵੀ ਮੋਤੀ ਦਾ ਅਕਾਰ ਬਣਾ ਸਕਦੇ ਹੋ।ਵਿਨੋਦ ਨੇ ਦੱਸਿਆ ਕਿ ਮੋਤੀ ਦੀ ਕੀਮਤ ਉਸਦੀ ਕਵਾਲਟੀ ਦੇਖ ਕੇ ਤੈਅ ਕੀਤੀ ਜਾਂਦੀ ਹੈ।
ਇਸ ਦੀ ਕੀਮਤ 300 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਦੀ ਹੈ। ਇਸ ਦੀ ਮਾਰਕੀਟ ਦਿੱਲੀ, ਮੁੰਬਈ,ਹੈਦਰਾਬਾਦ,ਚੇਨਈ ਅਤੇ ਕਲਕੱਤਾ ਹੈ। ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਨ੍ਹਾਂ ਖ਼ਾਸ ਤੌਰ ‘ਤੇ ਸਾਂਚੇ ਬਣਾਏ ਹੋਏ ਹਨ, ਜਿਨ੍ਹਾਂ ਵਿੱਚੋਂ ਉਹ ਗਣਪਤੀ, ਬੁੱਧ, ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਵੀ ਤਿਆਰ ਕਰ ਚੁੱਕੇ ਹਨ।

ਹਾਈ ਕਵਾਲਿਟੀ ਦੇ ਮੋਤੀਆਂ ਲਈ 2000 ਤੋਂ 15 ਹਜਾਰ ਰੁਪਏ ਤੱਕ ਵੀ ਮਿਲ ਜਾਂਦੇ ਹਨ।ਵਿਦੇਸ਼ਾਂ ‘ਤ ਵੀ ਮੋਤੀ ਦੀ ਕਾਫੀ ਮੰਗ ਹੈ। ਇਸ ਦੇ ਲਈ ਪੈਦਾਵਾਰ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਇਸ ਦਾ ਅਰਡਰ ਮਿਲੇਗਾ। ਉਹ ਖੁਦ ਇਸ ਵਪਾਰ ਤੋਂ 5 ਲੱਖ ਤੋਂ ਵੱਧ ਦੀ ਆਮਦਨ ਲੈ ਰਹੇ ਹਨ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਖੇਤੀ ਕਰਜ਼ਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਵੱਡੀ ਘੋਸ਼ਣਾ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਵੱਡਾ ਫ਼ੈਸਲਾ ਕੀਤਾ ਹੈ। ਕੈਬਨਿਟ ਨੇ ਫ਼ੈਸਲਾ ...

error: