ਇਸ ਮਹੀਨੇ ਵਿਚ ਕਰੋ ਇਹਨਾਂ ਸਬਜ਼ੀਆਂ ਦੀ ਕਾਸ਼ਤ

ਬੈਂਗਣ
300-400 ਗਰਾਮ ਬੀਜ 10-15 ਸੈ. ਮੀ. ਉੱਚੀਆਂ ਇਕ ਮਰਲੇ ਦੀਆਂ ਕਿਆਰੀਆਂ ਵਿਚ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ। ਬੈਂਗਣਾਂ ਵਿਚ ਫਲ ਅਤੇ ਸ਼ਾਖਾ ਦੇ ਗੜੂੰਏ ਦੀ ਰੋਕਥਾਮ ਲਈ 800 ਗ੍ਰਾਮ ਸੇਵਿਨ 50 ਘੁਲਣਸ਼ੀਲ ਜਾਂ 100 ਮਿ. ਲਿ. ਸੁਮੀਸੀਡੀਨ 20 ਈ.ਸੀ. ਜਾਂ 200 ਮਿਲੀਲਿਟਰ ਰਿਪਕਾਰਡ 10 ਈ.ਸੀ. ਜਾਂ 160 ਮਿਲੀਲਿਟਰ ਡੈਸਿਸ 2.8 ਈ.ਸੀ. ਜਾਂ 800 ਮਿਲੀਲਿਟਰ ਏਕਾਲਕਸ 25 ਈ.ਸੀ. 500 ਮਿਲੀਲਿਟਰ ਟਰਾਈਜੋਫਾਸ 40 ਈ.ਸੀ. ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਛਿੜਾਅ ਕਰੋ।

ਮੂਲੀ
ਮੂਲੀ ਦੀ ਪੂਸਾ ਚੇਤਕੀ ਕਿਸਮ ਇਸ ਮਹੀਨੇ ਵਿਚ ਬਿਜਾਈ ਲਈ ਢੁਕਵੀਂ ਹੈ। ਪੂਸਾ ਚੇਤਕੀ ਕਿਸਮ ਦੀ ਮੂਲੀ ਛੋਟੀ ਤੇ ਦਰਮਿਆਨੀ ਮੋਟੀ ਚਿੱਟੇ ਰੰਗ ਦੀ ਅਤੇ ਅੱਗੋਂ ਖੁੰਡੀ ਹੁੰਦੀ ਹੈ। ਇਸ ਦੇ ਪੱਤੇ ਛੋਟੇ ਅਤੇ ਪੂਰੇ ਹੁੰਦੇ ਹਨ। 4-5 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਵਰਤੋ ਅਤੇ ਕਤਾਰਾਂ ਵਿਚ 40 ਸੈ. ਮੀ. ਅਤੇ ਬੂਟਿਆਂ ਵਿਚਕਾਰ 7.5 ਸੈ. ਮੀ. ਫਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਓ।

ਭਿੰਡੀ
ਭਿੰਡੀ 4-6 ਕਿਲੋ ਕੈਪਟਾਨ ਨਾਲ ਸੋਧਿਆ (3 ਗ੍ਰਾਮ ਪ੍ਰਤੀ ਕਿਲੋ ਬੀਜ) ਬੀਜ ਪ੍ਰਤੀ ਏਕੜ ਬੀਜੋ ਅਤੇ ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਪਾਣੀ ਵਿਚ ਭਿਉਂ ਦਿਓ। ਪੰਜਾਬ-8 ਜਾਂ ਪੰਜਾਬ-7 ਜਾਂ ਪੰਜਾਬ ਪਦਮਨੀ ਕਿਸਮਾਂ ਹੀ ਬੀਜੋ। 15-20 ਟਨ ਗਲੀ ਸੜੀ ਰੂੜੀ ਅਤੇ 40 ਕਿਲੋ ਯੂਰੀਆ ਪ੍ਰਤੀ ਏਕੜ ਆਮ ਜ਼ਮੀਨਾਂ ਵਿਚ ਬਿਜਾਈ ਵੇਲੇ ਪਾਓ। ਯੂਰੀਆ ਦੀ ਦੂਜੀ ਕਿਸ਼ਤ (40 ਕਿਲੋ ਪ੍ਰਤੀ ਏਕੜ) ਪਹਿਲੀ ਤੁੜਈ ਉਪਰੰਤ ਪਾਓ।
ਸਟੌਂਪ 30 ਤਾਕਤ ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ ਵਿਚ ਇਕ ਗੋਡੀ ਪ੍ਰਤੀ ਏਕੜ ਬਿਜਾਈ ਤੋਂ ਇਕ ਦਿਨ ਪਿੱਛੋਂ ਜਾਂ 800 ਮਿਲੀਲਿਟਰ ਤੋਂ ਇਕ ਲਿਟਰ ਬਾਸਾਲਿਨ 45 ਤਾਕਤ ਬਿਜਾਈ ਤੋਂ 4 ਦਿਨ ਪਹਿਲਾਂ 200-225 ਲਿਟਰ ਪਾਣੀ ਵਿਚ ਘੋਲ ਕੇ ਛਿੜਕੋ ਤੇ ਨਦੀਨਾਂ ‘ਤੇ ਕਾਬੂ ਪਾਓ।

ਰਵਾਂਹ
ਰਵਾਂਹ 263 ਕਿਸਮ ਦਾ 8-10 ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਤਾਰਾਂ ਵਿਚਕਾਰ 45 ਸੈ. ਮੀ. ਅਤੇ ਪੌਦਿਆਂ ਵਿਚਕਾਰ 15 ਸੈ. ਮੀ. ਦੇ ਫਾਸਲੇ ‘ਤੇ ਬੀਜੋ। 45 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰਫਾਸਫੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਬਿਜਾਈ ਵੇਲੇ ਪਾਓ।

ਕੱਦੂ ਜਾਤੀ ਦੀਆਂ ਸਬਜ਼ੀਆਂ
ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਘੀਆ ਤੋਰੀ, ਕਰੇਲਾ ਅਤੇ ਟੀਂਡੇ ਦਾ 2 ਕਿਲੋ ਬੀਜ ਪ੍ਰਤੀ ਏਕੜ ਅਤੇ ਵੰਗੇ ਦਾ। ਕਿਲੋ ਪ੍ਰਤੀ ਏਕੜ ਸਿਫਾਰਸ਼ ਮੁਤਾਬਿਕ ਬੀਜੋ।

ਫੁੱਲ ਗੋਭੀ
ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45×30 ਸੈ.ਮੀ. ਦੇ ਫਾਸੇਲ ਤੇ ਖੇਤ ਵਿਚ ਲਾਓ। 40 ਟਨ ਗਲੀ ਸੜੀ ਰੂੜੀ, 55 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ।
ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫ਼ਤੇ ਬਾਅਦ ਪਾਓ। ਬਾਸਾਲਿਨ 45 ਤਾਕਤ 750 ਮਿਲੀਲਿਟਰ ਪ੍ਰਥੀ ਏਕੜ ਪਨੀਰੀ ਲਾਉਣ ਤੋਂ 4 ਦਿਨ ਪਹਿਲਾਂ ਜਾਂ ਸਟੌਂਪ 30 ਤਾਕਤ ਇਕ ਲਿਟਰ ਪਨੀਰੀ ਲਾਉਣ ਤੋਂ ਇਕ ਦਿਨ ਪਹਿਲਾਂ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

ਸ਼ਕਰਕੰਦੀ
ਸ਼ਕਰਕੰਦੀ ਦੀ ਕਿਸਮ ਪੀ.ਐਸ.ਪੀ. 21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25000-30000 ਕਟਿੰਗ ਵੱਟਾਂ ‘ਤੇ 60 ਸੈ. ਮੀ. ਅਤੇ ਪੌਦਿਆਂ ਵਿਚਕਾਰ 30 ਸੈ. ਮੀ. ਦੇ ਫਾਸਲੇ ‘ਤੇ ਲਾਓ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਧੀਆ ਫਸਲ ਲੈਣ ਲਈ ਪਾਓ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ...

error: