ਕਿਸਾਨਾਂ ਲਈ ਖੁਸ਼ਖਬਰੀ! ਬੀਜਾਂ ਦੇ ਘਟੇ ਮੁੱਲ, ਫਸਲਾਂ ਦੇ ਵਧੇ ਸਮਰਥਨ ਮੁੱਲ!

ਫਸਲਾਂ ਦੀ ਚੰਗੀ ਕੀਮਤ ਨੂੰ ਲੈ ਕੇ ਦੇਸ਼ ਭਰ ‘ਚ ਅੰਦੋਲਨ ਕਰ ਰਹੇ ਕਿਸਾਨਾਂ ਲਈ ਚੰਗੀ ਖਬਰ ਹੈ। ਕੇਂਦਰ ਸਰਕਾਰ ਦੀ ਅਪੀਲ ‘ਤੇ ਬੀਜ ਕੰਪਨੀਆਂ ਨੇ ਹਾਈਬ੍ਰਿਡ ਬੀਜਾਂ ਦੀਆਂ ਕੀਮਤਾਂ ‘ਚ 10 ਫੀਸਦੀ ਕਟੌਤੀ ਦਾ ਫੈਸਲਾ ਕੀਤਾ ਹੈ। 19 ਜੂਨ ਤੋਂ ਕਿਸਾਨਾਂ ਨੂੰ ਐੱਮ. ਆਰ. ਪੀ. ਤੋਂ 10 ਫੀਸਦੀ ਘੱਟ ਮੁੱਲ ‘ਤੇ ਹਾਈਬ੍ਰਿਡ ਬੀਜ ਮਿਲਣਗੇ। ਜ਼ਿਆਦਾਤਰ ਸਬਜ਼ੀਆਂ, ਅਨਾਜ ਅਤੇ ਝੋਨੇ ‘ਚ ਹਾਈਬ੍ਰਿਡ ਬੀਜਾਂ ਦੀ ਵਰਤੋਂ ਹੁੰਦੀ ਹੈ। ਹਾਲਾਂਕਿ ਕਪਾਹ ਦੇ ਬੀਜਾਂ ਦੀ ਕੀਮਤ ‘ਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਪਹਿਲਾਂ ਹੀ ਕੰਟਰੋਲ ਦੇ ਦਾਇਰੇ ‘ਚ ਹਨ। ਹਾਈਬ੍ਰਿਡ ਬੀਜਾਂ ਦੀ ਪਰਚੂਨ ਕੀਮਤ 300 ਤੋਂ 500 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਉੱਥੇ ਹੀ ਸਰਕਾਰ ਦੇ ਦਬਾਅ ਦੇ ਬਾਅਦ ਕੀਟਨਾਸ਼ਕ ਨਿਰਮਾਤਾ ਆਪਣੇ ਉਤਪਾਦਾਂ ਦੀਆਂ ਵਧੀਆਂ ਕੀਮਤਾਂ ਵਾਪਸ ਲੈਣ ਨੂੰ ਤਿਆਰ ਹੋ ਗਏ ਹਨ। ਤਕਰੀਬਨ 2 ਹਫਤੇ ਪਹਿਲਾਂ ਇਕ ਦਰਜਨ ਤੋਂ ਜ਼ਿਆਦਾ ਕੀਟਨਾਸ਼ਕਾਂ ਦੀਆਂ ਕੀਮਤਾਂ ‘ਚ 5 ਤੋਂ 10 ਫੀਸਦੀ ਦਾ ਵਾਧਾ ਕੀਤਾ ਗਿਆ ਸੀ।
ਇਨ੍ਹਾਂ ਫਸਲਾਂ ਦੇ ਵਧੇ ਸਮਰਥਨ ਮੁੱਲ : ਕੇਂਦਰ ਸਰਕਾਰ ਨੇ ਦਾਲਾਂ ਦੇ ਸਮਰੱਥਨ ਮੁੱਲ (ਐੱਮ. ਐੱਸ. ਪੀ.) ‘ਚ ਪ੍ਰਤੀ ਕੁਇੰਟਲ 350 ਰੁਪਏ ਤੋਂ ਲੈ ਕੇ 400 ਰੁਪਏ ਤਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਜਦੋਂ ਕਿ ਝੋਨੇ ਦੇ ਸਮਰਥਨ ਮੁੱਲ ‘ਚ ਪ੍ਰਤੀ ਕੁਇੰਟਲ 80 ਰੁਪਏ ਵਧਾਏ ਗਏ ਹਨ। ਪਿਛਲੇ ਸਮਰਥਨ ਮੁੱਲ ਦੇ ਮੁਕਾਬਲੇ ਦਾਲਾਂ ਦੀਆਂ ਕੀਮਤਾਂ 7-8 ਫੀਸਦੀ ਅਤੇ ਝੌਨੇ ਦੀ ਕੀਮਤ 6 ਫੀਸਦੀ ਵਧਾਈ ਗਈ ਹੈ। ਇਸ ਦੇ ਨਾਲ ਹੀ ਸੋਇਆਬੀਨ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ 275 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ। 2017-18 ਦੇ ਸਾਉਣੀ ਸੀਜ਼ਨ ‘ਚ ਝੋਨੇ ਦਾ ਸਮਰਥਨ ਮੁੱਲ 1550 ਰੁਪਏ ਹੋਵੇਗਾ। ਉੱਥੇ ਹੀ ਅਰਹਰ ਦਾਲ ਦਾ ਐੱਮ. ਐੱਸ. ਪੀ. 400 ਵਧ ਕੇ 5450 ਰੁਪਏ ਪ੍ਰਤੀ ਕੁਇੰਟਲ ਅਤੇ ਮੂੰਗ ਦਾ ਸਮਰਥਨ ਮੁੱਲ 350 ਰੁਪਏ ਵਧ ਕੇ 5575 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।
ਇਸੇ ਤਰ੍ਹਾਂ ਸੂਰਜਮੁਖੀ ਦੇ ਐੱਮ. ਐੱਸ. ਪੀ. ‘ਚ 150 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਹੁਣ 4100 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਇਸ ਤੋਂ ਇਲਾਵਾ ਮੱਕਾ ਦਾ ਐੱਮ. ਐੱਸ. ਪੀ. 60 ਰੁਪਏ ਵਧਾ ਕੇ 1425 ਰੁਪਏ ਅਤੇ ਬਾਜਰਾ ਦਾ ਮੁੱਲ 95 ਰੁਪਏ ਵਧਾ ਕੇ 1425 ਰੁਪਏ ਪ੍ਰਤੀ ਕੁਇੰਟਲ ਕੀਤੇ ਗਏ ਹਨ। ਕਪਾਹ ਲਾਂਗ ਸਟੈਪਲ ਅਤੇ ਕਪਾਹ ਮੀਡੀਅਮ ਸਟੈਪਲ ਦੇ ਸਮਰਥਨ ਮੁੱਲ ਕ੍ਰਮਵਾਰ 4320 ਰੁਪਏ ਅਤੇ 4020 ਰੁਪਏ ਪ੍ਰਤੀ ਕੁਇੰਟਲ ਕੀਤੇ ਗਏ ਹਨ।
ਕਿਸਾਨਾਂ ਨੂੰ ਕਰਜ਼ੇ ‘ਤੇ ਰਾਹਤ : ਹਾਲ ਹੀ ‘ਚ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਕਰਜ਼ੇ ‘ਤੇ ਵੀ ਰਾਹਤ ਦਿੱਤੀ ਗਈ ਹੈ। ਜਿਸ ਤਹਿਤ ਛੋਟੇ ਸਮੇਂ ਲਈ ਚੁੱਕੇ ਗਏ ਕਰਜ਼ੇ ‘ਤੇ ਕਿਸਾਨਾਂ ਨੂੰ ਸਿਰਫ 4 ਫੀਸਦੀ ਦਰ ਨਾਲ ਵਿਆਜ ਦੇਣਾ ਹੋਵੇਗਾ। ਇਹ ਰਾਹਤ ਵਧ ਤੋਂ ਵਧ ਤਿੰਨ ਲੱਖ ਤਕ ਕਰਜ਼ਾ ਚੁੱਕਣ ਵਾਲੇ ਅਤੇ ਇਕ ਸਾਲ ‘ਚ ਕਰਜ਼ਾ ਵਾਪਸ ਮੋੜਨ ਵਾਲੇ ਕਿਸਾਨਾਂ ਨੂੰ ਹੀ ਮਿਲੇਗੀ। ਜਦੋਂ ਕਿ ਦੂਜੇ ਮਾਮਲਿਆਂ ‘ਚ ਕਿਸਾਨਾਂ ਨੂੰ 7 ਫੀਸਦੀ ਵਿਆਜ ਦਰ ‘ਤੇ ਕਰਜ਼ਾ ਮਿਲੇਗਾ। ਯਾਨੀ ਜਿਹੜੇ ਕਿਸਾਨ ਸਮੇਂ ‘ਤੇ ਅਤੇ ਇਕ ਸਾਲ ‘ਚ ਕਰਜ਼ੇ ਦਾ ਭੁਗਤਾਨ ਕਰਨਗੇ ਉਨ੍ਹਾਂ ਨੂੰ ਫਸਲ ਕਰਜ਼ੇ ‘ਤੇ ਸਿਰਫ 4 ਫੀਸਦੀ ਵਿਆਜ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਮੌਜੂਦਾ ਸਮੇਂ ਇਹ ਕਰਜ਼ਾ 9 ਫੀਸਦੀ ਦਰ ਨਾਲ ਮਿਲਦਾ ਹੈ, ਜਿਸ ‘ਤੇ ਮੋਦੀ ਸਰਕਾਰ 2 ਫੀਸਦੀ ਅਤੇ 5 ਫੀਸਦੀ ਸਬਸਿਡੀ ਦੇ ਰਹੀ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਗਰਮੀ ਵਿੱਚ ਵੀ ਬੰਪਰ ਉਤਪਾਦਨ ਦੇਵੇਗੀ ਕਣਕ ਦੀ ਇਹ ਨਵੀਂ ਕਿੱਸਮ

ਕਰਨਾਲ : ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ ਕਿਸਮਾਂ ...

error: