ਇਹ ਹੈ ਸੋਨੇ ਦਾ ਅੰਡਾ ਦੇਣ ਵਾਲਾ ਸਾਨ੍ਹ

ਹਾਨੂੰ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਵਿੱਚ ਪਾਇਆ ਜਾਣ ਵਾਲਾ ਔਂਗੋਲੀ ਨਸਲ ਦਾ ਸਾਨ੍ਹ ਬਰਾਜ਼ੀਲ ਵਾਸੀਆਂ ਲਈ ਸੋਨੇ ਦੀ ਅੰਡਾ ਬਣ ਚੁੱਕਾ ਹੈ। ਇਸ ਸਾਨ੍ਹ ਦੇ ਦਮ ‘ਤੇ ਉੱਥੋਂ ਦੇ ਲੋਕਾਂ ਨੇ ਕਰੋੜਾਂ ਦਾ ਬਿਜ਼ਨੈੱਸ ਖੜ੍ਹਾ ਕਰ ਲਿਆ ਹੈ। ਬਰਾਜ਼ੀਲ ਵਾਲੇ ਇਸ ਸਾਨ੍ਹ ਨੂੰ ਭਾਰਤ ਤੋਂ ਦਰਾਮਦ ਕਰ ਕੇ ਦੂਸਰੇ ਦੇਸ਼ਾਂ ਨੂੰ ਵੇਚ ਕੇ ਭਾਰੀ ਮੁਨਾਫ਼ਾ ਕਮਾਉਂਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਜ਼ੀਲ ਵਿੱਚ ਔਂਗੋਲੀ ਸਾਨ੍ਹ ਦੀ ਕੀਮਤ 3-4 ਕਰੋੜ ਰੁਪਏ ਹੁੰਦੀ ਹੈ। ਜਦਕਿ ਭਾਰਤ ਵਿੱਚ ਸਿਰਫ 3-4 ਲੱਖ ਰੁਪਏ ਹੁੰਦੀ ਹੈ।

ਬਹੁਤ ਹੀ ਉੱਚ ਨਸਲ ਔਂਗੋਲੀ: ਸਾਨ੍ਹ ਦੀ ਔਂਗੋਲੀ ਨਸਲ ਬਹੁਤ ਉੱਚ ਦਰਜੇ ਦੀ ਮੰਨੀ ਜਾਂਦੀ ਹੈ। ਇਸ ਨਸਲ ਦੇ ਸਾਨ੍ਹ ਦਾ ਵਜ਼ਨ 250 ਕਿੱਲੋਗਰਾਮ ਤੱਕ ਹੁੰਦਾ ਹੈ। ਇਸ ਸਾਨ੍ਹ ‘ਤੇ ਬੇਸ਼ੱਕ ਭਾਰਤ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਪਰ ਬਰਾਜ਼ੀਲ ਦੇ ਲੋਕਾਂ ਨੇ ਇਸ ਸਾਨ੍ਹ ਤੋਂ ਵੱਡਾ ਵਪਾਰ ਖੜ੍ਹ ਕਰ ਲਿਆ ਹੈ।

80 ਲੀਟਰ ਦੁੱਧ ਦਿੰਦੀ ਹੈ ਇਸ ਨਸਲ ਦੀ ਗਾਂ: ਔਂਗੋਲੀ ਨਸਲ ਦੇ ਸਾਨ੍ਹ ਤੋਂ ਪੈਦਾ ਹੋਣ ਵਾਲੀਆਂ ਗਾਵਾਂ ਪ੍ਰਤੀ ਦਿਨ 80 ਲੀਟਰ ਦੁੱਧ ਦਿੰਦੀਆਂ ਹਨ। ਉੱਥੇ ਇਸ ਨਸਲ ਨੂੰ ਸਥਾਨਕ ਪੱਧਰ ਉੱਤੇ ਬੀਫ ਲਈ ਵੀ ਪਾਲਿਆ ਜਾਂਦਾ ਹੈ। ਇਸ ਨਸਲ ਦੇ ਸਾਨ੍ਹਾਂ ਦੀ ਕੌਮਾਂਤਰੀ ਮੰਡੀ ਵਿੱਚ ਵੱਡੀ ਮੰਗ ਹੈ।

ਔਂਗੋਲੀ ਸਾਨ੍ਹ ਦੀ ਬਰਾਜ਼ੀਲ ਵਿੱਚ ਜ਼ਬਰਦਸਤ ਮੰਗ ਹੈ। ਬਰਾਜ਼ੀਲ ਭਾਰਤ ਤੋਂ ਇਸ ਸਾਨ੍ਹ ਦੀ ਦਰਾਮਦ ਕਰਦਾ ਹੈ। ਬਰਾਮਦ ਹੋਣ ਵਾਲੇ ਇਸ ਸਾਨ੍ਹ ਦੀ ਕੀਮਤ 4 ਲੱਖ ਰੁਪਏ ਹੁੰਦੀ ਹੈ। ਪਰ ਹੁਣ ਇਸ ਨਸਲ ਦੀਆਂ ਗਾਵਾਂ ਤੇ ਸਾਨ੍ਹਾਂ ਦੀ ਬਰਾਮਦ ਉੱਤੇ ਰੋਕ ਲੱਗ ਚੁੱਕੀ ਹੈ। ਪਰ ਉਨ੍ਹਾਂ ਦੇ ਇਸ ਦਾ ਦੂਸਰਾ ਤਰੀਕਾ ਲੱਭ ਲਿਆ ਹੈ। ਬਰਾਜ਼ੀਲ ਵਾਲੇ ਆਂਧਰਾ ਪ੍ਰਦੇਸ਼ ਤੋਂ ਇਸ ਸਾਨ੍ਹ ਦਾ ਸੀਮਨ ਵੱਡੀ ਮਾਤਰਾ ਵਿੱਚ ਦਰਾਮਦ ਕਰਦਾ ਕਰਦਾ ਹੈ। ਇਸ ਤੋਂ ਉਹ ਗਾਵਾਂ ਤੇ ਸਾਨ੍ਹ ਪੈਦਾ ਕਰਦੇ ਹਨ।

ਔਂਗੋਲੀ ਸਾਨ੍ਹ ਦੇ ਦਮ ‘ਤੇ ਬਰਾਜ਼ੀਲ ਨੇ ਚੰਗਾ ਖ਼ਾਸਾ ਵਪਾਰ ਖੜ੍ਹਾ ਕਰ ਲਿਆ ਹੈ। ਉਹ ਭਾਰਤ ਤੋਂ ਮੰਗਵਾਏ ਇਸ ਸਾਨ੍ਹ ਦੇ ਸੀਮਨ ਤੋਂ ਗਾਵਾਂ ਤੇ ਸਾਨ੍ਹ ਤਿਆਰ ਕਰ ਕੇ ਮਹਿੰਗੀ ਕੀਮਤਾਂ ਤੇ ਦੂਜੇ ਦੇਸ਼ਾਂ ਨੂੰ ਬਰਾਮਦ ਕਰਦੇ ਹਨ। ਕੌਮਾਂਤਰੀ ਮੰਡੀ ਵਿੱਚ ਬਰਾਜ਼ੀਲ ਔਂਗੋਲੀ ਸਾਨ੍ਹ ਨੂੰ 3-4 ਕਰੋੜ ਰੁਪਏ ਵਿੱਚ ਵੇਚਦਾ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੰਮਾ ਮਹਿਕਮਾ ਹੈ: ਹਾਈਕੋਰਟ

ਫਸਲ ਖਰੀਦਨ ਦੇ ਮਾਮਲੇ ‘ਚ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ...

error: