ਪਰਾਲੀ ਪ੍ਰਦੂਸ਼ਣ ਦੇ ਇਲਾਜ ਲਈ ‘ਇਨਾਮੀ ਰਾਹ’ ਪਿਆ ਖੇਤੀਬਾੜੀ ਵਿਭਾਗ

ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਰੱਖਿਆ
ਚੰਡੀਗੜ੍ਹ, 25 ਜੁਲਾਈ- ਪੰਜਾਬ ’ਚ ਪ੍ਰਦੂਸ਼ਣ ਦਾ ਵੱਡਾ ਕਾਰਨ ਬਣੀ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਥਾਂ ਢੁਕਵਾਂ ਹੱਲ ਲੱਭਣ ਲਈ ਸਰਕਾਰ ਨੇ ‘ਇਨਾਮੀ ਰਾਹ’ ਫੜ੍ਹ ਲਿਆ ਹੈ। ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਦੂਸ਼ਣ ਦਾ ਹੱਲ ਕੱਢਣ ਲਈ ਇਨਾਮ ਐਲਾਨਣ ਦੀ ਤਜਵੀਜ਼ ਤਿਆਰ ਕੀਤੀ ਹੈ। ਵਿਭਾਗੀ ਤਜਵੀਜ਼ ਮੁਤਾਬਕ ਪਰਾਲੀ ਨੂੰ ਖੇਤ ਵਿੱਚ ਹੀ ਖ਼ਤਮ ਕਰਨ ਦਾ ਜੋ ਵੀ ਕੋਈ ਵਿਅਕਤੀ, ਸੰਸਥਾ ਜਾਂ ਕੰਪਨੀ ਠੋਸ ਹੱਲ ਕੱਢਦੀ ਹੈ ਤਾਂ ਸਰਕਾਰ ਉਸ ਨੂੰ ਇਕ ਮਿਲੀਅਨ ਡਾਲਰ (6 ਕਰੋੜ ਰੁਪਏ) ਦਾ ਇਨਾਮ ਦੇਵੇਗੀ।

ਚੇਤੇ ਰਹੇ ਕਿ ਕੇਂਦਰੀ ਗ੍ਰੀਨ ਟ੍ਰਿਬਿਊਨਲ ਅਤੇ ਅਦਾਲਤਾਂ ਵੱਲੋਂ ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਰਕੇ ਪੰਜਾਬ ਸਰਕਾਰ ਦੀ ਹਰ ਸਾਲ ਖਿਚਾਈ ਕੀਤੀ ਜਾਂਦੀ ਹੈ, ਪਰ ਸਰਕਾਰ ਅਜੇ ਤਕ ਇਸ ਸਮੱਸਿਆ ਦਾ ਕੋਈ ਢੁਕਵਾਂ ਹੱਲ ਲੱਭਣ ’ਚ ਨਾਕਾਮ ਰਹੀ ਹੈ ਤੇ ਮਾਮਲਾ ਮਾਹਿਰਾਂ ਦੀਆਂ ਮੀਟਿੰਗਾਂ ਤੱਕ ਹੀ ਸੀਮਤ ਹੈ। ਉਧਰ ਸੂਤਰਾਂ ਦਾ ਕਹਿਣਾ ਹੈ ਕਿ ਅਦਾਲਤਾਂ ਅਤੇ ਕਮਿਸ਼ਨ ਦੀ ਕਾਰਵਾਈ ਤੋਂ ਬਚਣ ਲਈ ਹੀ ਸਰਕਾਰ ਨੇ ‘ਇਨਾਮੀ’ ਸਹਾਰਾ ਲਿਆ ਹੈ। ਅਕਤੂਬਰ ਮਹੀਨੇ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾ ਦਿੱਤੀ ਜਾਵੇਗੀ ਜਿਸ ਕਾਰਨ ਪੰਜਾਬ ਤੇ ਗੁਆਂਢੀ ਰਾਜਾਂ ਦਿੱਲੀ ਤੱਕ ਪ੍ਰਦੂਸ਼ਣ ਦੀ ਮਾਰ ਪਏਗੀ। ਲੋਕ ਜਿੱਥੇ ਰੋਗਾਂ ਅਤੇ ਹਾਦਸਿਆਂ ਦਾ ਸ਼ਿਕਾਰ ਹੋਣਗੇ, ਉਥੇ ਰੇਲ, ਸੜਕੀ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੰਮਾ ਮਹਿਕਮਾ ਹੈ: ਹਾਈਕੋਰਟ

ਫਸਲ ਖਰੀਦਨ ਦੇ ਮਾਮਲੇ ‘ਚ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ...

error: