ਕਰਜ਼ੇ ਕਾਰਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ..

ਚੰਡੀਗੜ੍ਹ :ਕਰਜ਼ੇ ਕਾਰਨ ਪਿੰਡ ਕੁਠਾਲਾ ਦੇ ਇਕ ਨੌਜਵਾਨ ਕਿਸਾਨ ਕੁਲਦੀਪ ਸਿੰਘ ਚੌਧਰੀ ਪੁੱਤਰ ਮਹਿੰਦਰ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਥਾਣਾ ਸੰਦੌੜ ‘ਚ ਦਰਜ ਕਰਵਾਏ ਬਿਆਨਾਂ ‘ਚ ਮਿ੍ਤਕ ਕੁਲਦੀਪ ਸਿੰਘ ਦੇ ਪੁੱਤਰ ਅਰਸ਼ਦੀਪ ਸਿੰਘ ਨੇ ਭਾਵੇਂ ਇਸ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਦੱਸਿਆ ਪਰ ਕਰਜ਼ੇ ਤੋਂ ਪਰੇਸ਼ਾਨ ਸੀ।

ਕੁਲਦੀਪ ਸਿੰਘ ਦੇ ਬੇਟੇ ਅਰਸ਼ਦੀਪ ਨੇ ਦੱਸਿਆ ਕਿ ਉਸ ਦੇ ਪਿਤਾ ਸਿਰ ਬੈਂਕਾਂ ਦਾ ਕਾਫ਼ੀ ਕਰਜ਼ਾ ਸੀ ਅਤੇ ਇਸ ਵਿੱਚੋਂ ਵੱਡਾ ਹਿੱਸਾ ਜ਼ਮੀਨ ਵੇਚ ਕੇ ਚੁਕਾ ਵੀ ਦਿੱਤਾ ਗਿਆ ਪਰ ਹਾਲੇ ਵੀ ਸਿਰ ਚੜ੍ਹੇ ਕਰਜ਼ੇ ਦੀ ਚਿੰਤਾ ਕਾਰਨ ਉਸ ਦਾ ਪਿਤਾ ਸ਼ਰਾਬ ਦਾ ਆਦੀ ਹੋ ਗਿਆ ਸੀ। ਕੱਲ੍ਹ ਜਦੋਂ ਉਹ ਠੇਕੇ ‘ਤੇ ਲਈ ਜ਼ਮੀਨ ‘ਚ ਮੋਟਰ ‘ਤੇ ਗਏ ਆਪਣੇ ਪਿਤਾ ਦੀ ਸਵੇਰੇ ਦਸ ਕੁ ਵਜੇ ਰੋਟੀ ਲੈ ਕੇ ਗਿਆ ਤਾਂ ਉਹ ਮੰਜੇ ‘ਤੇ ਪਿਆ ਉਲਟੀਆਂ ਕਰ ਰਿਹਾ ਸੀ | ਕੋਲੇ ਪਈ ਸਲਫਾਸ ਦੀ ਖ਼ਾਲੀ ਡੱਬੀ ਨੂੰ ਵੇਖਦਿਆਂ ਹੀ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਉਹ ਆਪਣੇ ਪਿਤਾ ਨੂੰ ਚੁੱਕ ਕੇ ਪਹਿਲਾਂ ਮਲੇਰਕੋਟਲਾ ਤੇ ਫਿਰ ਰਜਿੰਦਰਾ ਹਸਪਤਾਲ ਪਟਿਆਲੇ ਲੈ ਗਿਆ, ਜਿੱਥੇ ਡਾਕਟਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਚਾ ਨਹੀਂ ਸਕੇ। ਦੂਜੀ ਘਟਨਾ ਵਿੱਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਧੌਲਾ ਦੇ ਇਕ ਕਿਸਾਨ ਅਜੈਬ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਸਲੇਮਾ ਪੱਤੀ ਧੌਲਾ ਨੇ ਖੁਦਕੁਸ਼ੀ ਕਰ ਲਈ ਹੈ। ਇਕ ਏਕੜ ਜ਼ਮੀਨ ਮ੍ਰਿਤਕ ਕਿਸਨ ਬਿਮਾਰੀ ਤੇ ਘਰੇਲੂ ਖਰਚਿਆਂ ਕਰਕੇ ਪਰਿਵਾਰ ਸਿਰ ਕਰਜ਼ੇ ਦਾ ਕਾਫ਼ੀ ਭਾਰ ਸੀ।

ਜ਼ਮੀਨ ਘੱਟ ਹੋਣ ਕਰਕੇ ਕਰਜ਼ਾਈ ਕਿਸਾਨ ਕਰਜ਼ਾ ਮੋੜਨ ਤੋਂ ਅਸਮਰਥ ਸੀ। ਜਿਸ ਕਾਰਨ ਪਰੇਸ਼ਾਨ ਰਹਿੰਦਾ ਸੀ। ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਘਰ ਅੰਦਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ। ਮਿ੍ਤਕ ਕਿਸਾਨ ਦੇ ਦੋ ਪੁੱਤਰ ਹਨ। ਪਿੰਡ ਵਾਸੀਆਂ ਨੇ ਪੀੜ੍ਹਤ ਪਰਿਵਾਰ ਲਈ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਪੰਜਾਬ ਦਾ ਖੇਤੀ ਵਿਭਾਗ ਸਭ ਤੋਂ ਵੱਡਾ ਤੇ ਸਭ ਤੋਂ ਨਿਕੰਮਾ ਮਹਿਕਮਾ ਹੈ: ਹਾਈਕੋਰਟ

ਫਸਲ ਖਰੀਦਨ ਦੇ ਮਾਮਲੇ ‘ਚ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ...

error: