“ਸਰਬਤ ਦਾ ਭਲਾ ” ਹਰ ਪੰਜਾਬੀ ਕਿਸਾਨ ਦੀ ਦੁੱਖ ਭਰੀ ਕਹਾਣੀ

ਤਾਈ ਰੋਜ ਵਾਂਗ ਕਾਹਲੀ ਕਾਹਲੀ ਗੁਰਦਵਾਰੇ ਜਾ ਰਹੀ ਸੀ । ਰਸਤੇ ਵਿੱਚ ਹੀ ਜੀਤ ਕਾ ਮੰਗਾ ਮੰਜੀ ਲਗਾ ਕੇ ਸਬਜ਼ੀ ਵੇਚ ਰਿਹਾ ਸੀ । ਜਮੀਨ 1 ਕਿੱਲਾ ਹੋਣ ਕਾਰਨ ਉਹ ਆਪਣੇ ਖੇਤ ਵਿੱਚ ਬੜੀ ਮਿਹਨਤ ਨਾਲ ਸਬਜ਼ੀ ਲਾਉਂਦਾ ਸਾਰਾ ਪਰਿਵਾਰ ਮਿਹਨਤ ਕਰਦਾ ਸੀ ਤੇ ਪਿੰਡ ਵਿੱਚ ਹੀ ਸਬਜ਼ੀ ਵੇਚ ਕੇ ਗੁਜਾਰਾ ਕਰਦਾ ਸੀ । ਉਸ ਕੋਲ ਆਪਣਾ ਟਰੈਕਟਰ ਨਹੀਂ ਸੀ ਬੱਸ ਮੰਗ ਤੰਗ ਕੇ ਵਾਹ ਬੀਜ ਲੈਂਦਾ ਸੀ।ਉਸਦਾ ਟਰੈਕਟਰ ਬੈਂਕ ਵਾਲੇ ਕਿਸ਼ਤਾਂ ਨਾ ਮੋੜ ਸਕਣ ਦੇ ਕਾਰਨ ਲੈ ਗਏ ਸਨ ਤੇ ਜਿਸ ਦੇ ਦੁੱਖ ਵਿੱਚ ਉਸ ਦੇ ਪਿਤਾ ਨੇ ਖ਼ੁਦਕੁਸ਼ੀ ਕਰ ਲਈ ਸੀ ।
ਤਾਈ ਨੇ ਮੰਗੇ ਨੂੰ ਕਿਹਾ ” ਵੇ ਆਹ ਸਬਜ਼ੀ ਤਾਂ ਚੰਗੀ ਰੱਖੀਂ ਫਿਰਦਾ ਸਾਰੀ ਹੀ, ਇੰਝ ਕਰ ਕੱਦੂ ,ਟਿੰਡੋ, ਆਲੂ ਤੇ ਫਲੀਆਂ ਕਿਲੋ-ਕਿਲੋ ਤੋਲਦੇ ਮੇਰਾ ਪੋਤਾ ਪਿੱਛੇ ਆਉਂਦਾ ਹੈ ਫੜ੍ਹ ਕੇ ਲੈ ਜਾਊਗਾ ” । ਮੰਗੇ ਨੇ ਤਾਈ ਨੂੰ ਲਿਫਾਫੇ ਵਿੱਚ ਸਬਜ਼ੀ ਪਾ ਕੇ ਕਿਹਾ ” ਲੈ ਤਾਈ 100 ਰੁ ਹੋ ਗਿਆ ,ਜੇ ਬਾਜ਼ਾਰ ਵਿਚੋਂ ਏਨੀ ਸਬਜ਼ੀ ਲੈਂਦੀ ਤਾਂ ਤੇਰਾ ਡੇਢ ਦੋ ਸੋ ਲੱਗ ਜਾਣਾ ਸੀ ,ਆਪਾਂ ਪਿੰਡ ਦੇ ਬੰਦਿਆਂ ਤੋਂ ਵੱਧ ਪੈਸੇ ਨਹੀਂ ਲੈਂਦੇ ”
“ਚੱਲ ਝੂਠਾਂ ਦਾ ਪਿਓ ! ਆਹ ਚੱਕ 100 ਰੁਪਈਆ ਤੇ 20 ਮੋੜ ਦੇ ਮੈਂ ਗੁਰਦਵਾਰੇ ਮੱਥਾ ਟੇਕਣਾ ਹੈ ” ਤਾਈ ਨੇ ਰੋਹਬ ਨਾਲ ਕਿਹਾ । ਮੰਗੇ ਨੇ ਬਥੇਰਾ ਸਮਝਾਇਆ ਬਾਈ ਇਸ ਤਰਾਂ ਤਾਂ ਖਰਚਾ ਵੀ ਨਹੀਂ ਮੁੜਨਾ ਪਰ ਲੱਖ ਜ਼ੋਰ ਲਾਉਣ ਉੱਤੇ ਵੀ ਤਾਈ ਨੇ ਮੰਗੇ ਤੋਂ ਵੀਹ ਰੁਪਏ ਮੁੜਵਾ ਲਏ । ਮੰਗੇ ਤੋਂ 20 ਰੁਪਏ ਵਾਪਿਸ ਲੈ ਕੇ ਤਾਈ ਕਾਹਲੀ ਕਾਹਲੀ ਨਾਲ ਗੁਰਦਵਾਰੇ ਜਾਂਦੀ ਹੈ ਤੇ ਜਾ ਕੇ ਓਹੀ 20 ਰੁਪਿਆਂ ਦਾ ਮੱਥਾ ਟੇਕ ਕੇ ਕਹਿੰਦੀ ਹੈ ” ਹੈ ਸੱਚੇ ਪਾਤਸ਼ਾਹ ਸੁਖ ਰੱਖੀਂ, ਸਰਬਤ ਦਾ ਭਲਾ ਕਰੀਂ “

Share this...
Share on Facebook
Facebook

Leave a Reply

Your email address will not be published. Required fields are marked *

*

error: