ਝੋਨੇ ਦੀ ਫ਼ਸਲ ਉਪਰ ਸ਼ਿਥ ਬਲਾਈਟ ਰੋਗ ਦਾ ਹਮਲਾ ,ਇਸ ਤਰਾਂ ਕਰੋ ਬਚਾਅ

ਪੰਜਾਬ ਦੇ ਕੁਝ ਹਿੱਸਿਆਂ ਵਿੱਚ ਸ਼ਿਥ ਬਲਾਈਟ ਰੋਗ ਦਾ ਹਮਲਾ ਸ਼ੁਰੂ ਹੋ ਗਿਆ ਹੈ । ਸ਼ਿਥ ਬਲਾਈਟ ਬਹੁਤ ਹੀ ਖ਼ਤਰਨਾਕ ਰੋਗ ਹੈ ਜੇਕਰ ਇਸਦਾ ਸਮੇ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਝੋਨੇ ਦੀ ਨੂੰ ਬਹੁਤ ਨੁਕਸਾਨ ਪਹਚਉਂਦਾ ਹੈ ।

ਸ਼ਿਥ ਬਲਾਈਟ ਰੋਗ ( ਤਣੇ ਦੁਆਲੇ ਪੱਤੇ ਗਲਣ ਦਾ ਰੋਗ ) ਸਭ ਤੋਂ ਉੱਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ਜੋ ਤਣੇ ਨਾਲ ਲਿਪਟਿਆ ਹੁੰਦਾ ਹੈ) ਦੇ ਗਲਣ ਕਰਕੇ ਜ਼ਾਹਿਰ ਹੁੰਦਾ ਹੈ। ਇਸ ਦੇ ਅਸਰ ਨਾਲ ਪੱਤਿਆਂ ਦੀ ਸ਼ੀਥ ਤੇ ਲੰਬੇ ਤੋਂ ਬੇਤਰਤੀਬੇ ਸਲੇਟੀ-ਭੂਰੇ ਤੋਂ ਹਲਕੇ ਚਟਾਖ ਪੈ ਜਾਂਦੇ ਹਨ। ਇਹ ਇਕ ਤਰਾਂ ਦਾ ਉੱਲੀ ਰੋਗ ਹੈ । ਇਹ ਚਟਾਖ ਆਮ ਤੋਰ ਤੇ ਇੱਕ ਦੂਜੇ ਨਾਲ ਮਿਲ ਕੇ ਪੱਤੇ ਦੀ ਸਾਰੀ ਸ਼ੀਥ ਉੱਤੇ ਹੈ ਫੈਲ ਜਾਂਦੇ ਹਨ। ਗੰਭੀਰ ਹਮਲੇ ਵਿੱਚ ਸ਼ੀਥ ਵਿਚੋਂ ਨਾਜ਼ੁਕ ਕਰੂੰਬਲਾਂ ਜਾਂ ਤਾਂ ਨਿਕਲਦੀਆਂ ਹੀ ਨਹੀਂ ਜਾਂ ਅਧੂਰੀਆਂ ਹੀ ਨਿਕਲਦੀਆਂ ਹਨ। ਇਨ੍ਹਾਂ ਨਵੀਆਂ ਪੁੰਗਰ ਰਹੀਆਂ ਕਰੂੰਬਲਾਂ ਉਤੇ ਚਿੱਟੇ ਰੰਗ ਦੀ ਧੂੜੇ ਵਰਗੀ ਉੱਲੀ ਪੈਦਾ ਹੋ ਜਾਂਦੀ ਹੈ। ਇਸ ਰੋਗ ਨਾਲ ਮੁੰਜਰਾਂ ਥੋਥੀਆਂ ਰਹਿ ਜਾਂਦੀਆਂ ਹਨ ਅਤੇ ਗੂੜ੍ਹੇ ਲਾਲ ਜਾਂ ਜਾਮਣੀ ਭੂਰੇ ਤੇ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ। ਇਹ ਉੱਲੀ ਸਿਆਲ ਵਿੱਚ ਦਾਣਿਆਂ ਅਤੇ ਪਰਾਲੀ ਉੱਤੇ ਰਹਿੰਦੀ ਹੈ। ਜਿਸ ਫ਼ਸਲ ਉੱਤੇ ਇਸ ਦਾ ਹੱਲਾ ਜੋਵੇ ਉਸ ਦੀ ਪਰਾਲੀ, ਦਾਣੇ ਝਾੜਨ ਪਿੱਛੋਂ ਸਾੜ ਦੇਣੀ ਚਾਹੀਦੀ ਹੈ। ਬਿਮਾਰੀ ਤੋਂ ਰਹਿਤ ਬੀਜ ਵਰਤਣ ਦੀ ਸਿਫ਼ਾਰਸ ਕੀਤੀ ਜਾਂਦੀ ਹੈ।

ਰੋਕਥਾਮ ਲਈ ਜਾਂ ਟੈਬੁਕੋਨਜੋਲ (ਫੋਲੀਕਰ) 200 ਮਿਲੀ ਜਾਂ 80 -100 ਗਰਾਮ ਟੈਬੁਕੋਨਜੋਲ ((ਫੋਲੀਕਰ)+ਟ੍ਰਾਈਫਲੌਕਸੀਸਟਰੋਬੀਨ (ਨਤੀਵੋ) ਜਾਂ 200 ਗ੍ਰਾਮ ਐਪ੍ਰ੍ਡਿਆਓਨ+ ਕਰਬੈਂਡਜਿਮ (ਕੁਇੰਟਲ) ਜਾਂ ਪ੍ਰੌਪਿਨੇਬ 70 ਡਬਲਯੁਪਿ (ਏਂਟਰਾਕੋਲ) ਜਾਂ 300 ਗ੍ਰਾਮ ਮੈਂਕੋਜ਼ੇਬ + ਕਰਬੈਂਡਾਜਿਮ (ਸਿਕਸਰ) ਜਾਂ 400 ਮਿਲੀ ਲਸ਼ਚਰ / 200Ltr ਪਾਣੀ/ਏਕੜ ਛਿੜਕੋ ਜਾਂ ਟਿਲਟ 25 ਈ ਸੀ (ਪ੍ਰੋਪਿਕੋਨਾਜ਼ੋਲ) 200 ਮਿ.ਲੀ ਜਾਂ 200ml ਪੈਨਸਿਕਯੂਰੌਨ (ਮੋਨਸਰਨ) ਜਾਂ 120ml ਨੁਸਟਰ ਜਾਂ 600ml ਵੇਲੀਡਾਮਾਈਸਿਨ (ਸ਼ੀਥਮਾਰ/ਰਾਈਜ਼ੋਸਿਨ 3L)/200ਲੀਟਰ ਪਾਣੀ ਪ੍ਰਤੀ ਏਕਡ਼ ਛਿੜਕੋ,15ਦਿਨ ਬਾਦ ਦੁਬਾਰਾ ਛਿੜਕੋ।

Share this...
Share on Facebook
Facebook

Leave a Reply

Your email address will not be published. Required fields are marked *

*

x

Check Also

ਦੇਖੋ ਜਪਾਨੀ ਝੋਨਾ ਕਿਦਾਂ ਲਾਉਂਦੇ ਨੇ

ਦੇਖੋ ਜਪਾਨੀ ਝੋਨਾ ਕਿਦਾਂ ਲਾਉਂਦੇ ਨੇ -ਕਮਾਲ ਦੀ ਤਕਨੀਕ ਹੈ, ਦੇਖੋ ਤੇ ਸ਼ੇਅਰ ਕਰੋ ਵੀਡੀਓ ...

error: